ਸੰਦੌੜ : ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਬੈਸਟ ਸਕੂਲ ਅਵਾਰਡ ਪ੍ਰਾਪਤ ਕਰਨ ਵਾਲੇ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਜ਼ਿਲ੍ਹਾ ਮਾਲੇਰਕੋਟਲਾ ਨੂੰ ਪਿੰਡ ਵਾਸੀਆਂ ਵੱਲੋਂ ਲਗਾਤਾਰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਸ. ਦਿਗਵਿਜੈ ਸਿੰਘ ਪੁੱਤਰ ਸਵ. ਸ੍ਰੀ ਅਜੀਤ ਸਿੰਘ ਪੋਤਰਾ ਸ. ਸਿਮਰਤ ਸਿੰਘ ਰਾਣੂ ਵੱਲੋਂ ਸਕੂਲ ਨੂੰ ਲਗਭਗ 13,500 ਰੁਪਏ ਕੀਮਤ ਦੀ ਇੱਕ ਅਲਮਾਰੀ ਭੇਟ ਕੀਤੀ ਗਈ। ਸਕੂਲ ਹੈੱਡਮਾਸਟਰ ਸ੍ਰੀ ਸੱਜਾਦ ਅਲੀ ਗੌਰੀਆ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਦੇ ਸਿੱਖਿਆ ਪ੍ਰਤੀ ਸੁਹਿਰਦ ਲੋਕਾਂ ਦੇ ਸਹਿਯੋਗ ਸਦਕਾ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਨੇ ਜਿਲਾ ਮਾਲੇਰਕੋਟਲਾ ਵਿੱਚ ਹੀ ਨਹੀਂ ਸਗੋਂ ਪੰਜਾਬ ਪੱਧਰ ਤੇ ਨਾਮ ਖੱਟਿਆ ਹੈ। ਉਹਨਾਂ ਅੱਗੇ ਕਿਹਾ ਸਕੂਲ ਅਤੇ ਸਕੂਲੀ ਵਿਦਆਰਥੀਆਂ ਲਈ ਕੀਤਾ ਦਾਨ ਉੱਤਮ ਦਾਨ ਹੈ। ਸ. ਸਿਮਰਤ ਸਿੰਘ ਰਾਣੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਕੂਲ ਲਈ ਅਲਮਾਰੀ ਭੇਟ ਕਰਦੇ ਹੋਏ ਬੜੀ ਖੁਸ਼ੀਮਹਿਸੂਸ ਹੋ ਰਹੀ ਹੈ। ਉਹਨਾਂ ਭਵਿੱਖ ਵਿੱਚ ਵੀ ਸਕੂਲ ਨਾਲ ਜੁੜੇ ਰਹਿਣ ਦਾ ਭਰੋਸਾ ਦਿੱਤਾ। ਸਮੂਹ ਪਰਿਵਾਰ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਵੀ ਸ਼ਾਮਿਲ ਹੋਇਆ ਅਤੇ ਵਿਦਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨਾਲ ਉਚੇਚੇ ਤੌਰ ਤੇ ਸ. ਪਰਮਜੀਤ ਸਿੰਘ ਧਾਲੀਵਾਲ ਅਤੇ ਸ. ਬਾਰਾ ਸਿੰਘ ਰਾਣੂ ਨੇ ਹਾਜਰੀ ਦਿੱਤੀ।ਉਪਰੋਕਤ ਤੋਂ ਇਲਾਵਾ ਇਸ ਸਮੇਂ ਸ. ਗੁਰਜੀਤ ਸਿੰਘ, ਸ.ਦਲਬਾਰਾ ਸਿੰਘ, ਸ਼੍ਰੀ ਟਿਮਸ਼ ਬੱਤਾ,ਸ੍ਰੀ ਸਲੀਮ ਮੁਹੰਮਦ, ਸ.ਰਮਨਦੀਪ ਸਿੰਘ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਮਨਦੀਪ ਕੌਰ ,ਸ਼ਿਫਾਲੀ ਜੈਨ ਅਤੇ ਸ.ਕੁਲਦੀਪ ਸਿੰਘ ਹਾਜ਼ਰ ਸਨ।