ਪਟਿਆਲਾ : ਪੀ.ਜੀ.ਆਰ.ਐਸ. ਪੋਰਟਲ ਰਾਹੀਂ ਪ੍ਰਾਪਤ ਸ਼ਿਕਾਇਤਾਂ ਦੀ ਸੈਕਿੰਡ ਅਪੀਲ ਦੀ ਸੁਣਵਾਈ ਜੋ ਅੱਜ ਹੋਣੀ ਸੀ ਪ੍ਰਸ਼ਾਸ਼ਨਿਕ ਰੁਝੇਵਿਆਂ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਫੀਲਡ ਅਫਸਰ ਡਾ: ਨਵਜੋਤ ਸ਼ਰਮਾ ਨੇ ਦਿੱਤੀ। ਉਹਨਾਂ ਦੱਸਿਆ ਕਿ ਇਹ ਗਰੀਵੈਂਸ ਕੈਂਪ 22 ਮਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 12 ਵਜੇ ਤੱਕ ਮਿੰਨੀ ਸਕੱਤਰੇਤ ਬਲਾਕ-ਏ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਵਿਖੇ ਲਗਾਇਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਗਰੀਵੈਂਸ ਕੈਂਪ ਵਿੱਚ ਕੇਵਲ ਪੀ.ਜੀ.ਆਰ.ਐਸ. ਤੇ ਪ੍ਰਾਪਤ ਗਰੀਵੈਂਸ ਦੀਆਂ ਸੈਕਿੰਡ ਅਪੀਲਾਂ ਨੂੰ ਹੀ ਸੁਣਿਆ ਜਾਣਾ ਹੈ। ਉਹਨਾਂ ਸ਼ਿਕਾਇਤਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ‘ਤੇ ਹਾਜ਼ਰ ਹੋਣ ਅਤੇ ਆਪਣੇ ਦਸਤਾਵੇਜ ਲੈ ਕੇ ਆਉਣ।