ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਦੇਸ਼ ਵਿੱਚ ਯੁੱਧ ਵਰਗੇ ਹਾਲਾਤ ਹੋਣ ਕਾਰਨ ਅਪਾਤਕਾਲੀਨ ਸਥਿਤੀ ਬਣੀ ਹੋਈ ਹੈ। ਇਸ ਸਥਿਤੀ ਨੂੰ ਮੁੱਖ ਰੱਖਦੇ ਹੋਏ ਦੇਸ਼ ਦੇ ਐਮਿਊਨੇਸ਼ਨ ਡਿਪੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਲਾਜ਼ਮੀ ਹੈ। ਇਸ ਲਈ ਜ਼ਿਲ੍ਹਾ ਐਸ.ਏ.ਐਸ. ਨਗਰ ਅੰਦਰ ਬਣੇ ਐਮਿਊਨੇਸ਼ਨ ਡਿਪੂ ਦੱਪਰ, ਤਹਿਸੀਲ ਅਤੇ ਸਬ-ਡਵੀਜਨ ਡੇਰਾਬੱਸੀ, ਐਸ.ਏ.ਐਸ. ਨਗਰ, ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਨੋ ਫਲਾਈ ਜੋਨ/ਨੋ ਡਰੋਨ ਜੋਨ (No flying and No Drone zone) ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ‘ਦ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ, 2023 (46 ਆਫ 2023) ਦੇ ਚੈਪਟਰ 11, ਅਧੀਨ ਧਾਰਾ 163, ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆ ਐਮਿਊਨੇਸ਼ਨ ਡਿਪੂ ਦੱਪਰ, ਤਹਿਸੀਲ ਅਤੇ ਸਬ-ਡਵੀਜਨ ਡੇਰਾਬੱਸੀ, ਐਸ.ਏ.ਐਸ. ਨਗਰ, ਦੇ ਇੱਕ ਕਿਲੋਮੀਟਰ ਦੇ ਅਰਧ ਵਿਆਸੀ ਘੇਰੇ ਨੂੰ ਨੋ-ਡਰੋਨ ਅਤੇ ਨੋ ਫਲਾਈ ਜ਼ੋਨ ਘੋਸ਼ਿਤ ਕਰਦਿਆਂ ਕਿਸੇ ਵੀ ਕਿਸਮ ਦੇ ਫਲਾਇੰਗ ਆਬਜੈਕਟ ਨੂੰ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ।
ਇਹ ਹੁਕਮ ਐਮਿਊਨੇਸ਼ਨ ਡਿਪੂ ਦੱਪਰ, ਤਹਿਸੀਲ ਅਤੇ ਸਬ-ਡਵੀਜਨ ਡੇਰਾਬੱਸੀ, ਐਸ.ਏ.ਐਸ. ਨਗਰ,ਵਿੱਚ 7 ਮਈ 2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।