ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਆਖਿਆ ਕਿ ਅਮਰੀਕਾ ਵੱਲੋਂ ਭਾਰਤ ਦੀ ਖੇਤੀ ਉੱਪਰ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ ਭਾਰਤ ਅੰਦਰ ਖੇਤੀ ਖਤਮ ਕਰਨ ਵਾਸਤੇ ਕਾਰਪੋਰੇਟ ਘਰਾਣੇ ਪੱਬਾਂ ਭਾਰ ਹੋਏ ਹਨ ਦੇਸ਼ ਅੰਦਰ ਸਰਕਾਰੀ ਸੰਸਥਾਵਾਂ ਦਾ ਭੋਗ ਪਾਇਆ ਜਾ ਰਿਹਾ ਹੈ। ਭਾਰਤ ਅੰਦਰ ਜ਼ਮੀਨ ਦੇ ਟੁਕੜੇ ਹੀ ਰੋਜ਼ਗਾਰ ਵਜੋਂ ਬਚੇ ਹਨ ਪਰ ਕਾਰਪੋਰੇਟ ਘਰਾਣੇ ਸਾਰੇ ਭਾਰਤ ਉਪਰ ਕਬਜ਼ਾ ਕਰਨ ਦੀ ਵਿਉਂਤ ਬੰਦੀ ਬਣਾ ਰਹੇ ਹਨ। ਬੁੱਧਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈਕੇ ਮਿਤੀ 13 ਮਈ ਨੂੰ ਸੰਗਰੂਰ ਵਿਖੇ ਐੱਸ ਕੇ ਐੱਮ ਦੇ ਸੱਦੇ ਤੇ ਤਿੰਨ ਜਿਲ੍ਹੇ ਬਰਨਾਲਾ ਸੰਗਰੂਰ ਅਤੇ ਪਟਿਆਲਾ ਇੱਕ ਦਿਨ ਦਾ ਰੋਸ ਧਰਨਾ ਦਿੱਤਾ ਜਾਵੇਗਾ ਕਿਸਾਨਾਂ ਨੇ ਕਿਹਾ ਕਿ ਚਾਉਕੇ ਆਦਰਸ਼ ਸਕੂਲ ਦਾ ਮਸਲਾ, ਪਿੰਡ ਜਿਉਂਦ ਵਿਖੇ ਜ਼ਮੀਨੀ ਮਸਲਾ ਅਤੇ ਪੂਰੇ ਪੰਜਾਬ ਅੰਦਰ ਉਨ੍ਹਾਂ ਜਮੀਨਾਂ ਦਾ ਮਸਲਾ ਵੀ ਬਣਦਾ ਹੈ ਜਿੱਥੇ ਕਿ ਸਰਦਾਰਾਂ ਦੀ ਜ਼ਮੀਨ ਕਿਸਾਨ ਬੀਜ ਰਹੇ ਹਨ ਪਰ ਸਰਕਾਰ ਕਿਸਾਨਾਂ ਪਾਸੋਂ ਜ਼ਮੀਨ ਖੋਹਣਾ ਚਾਹੁੰਦੀ ਹੈ ਸੂਬੇ ਦੀ ਭਗਵੰਤ ਮਾਨ ਸਰਕਾਰ ਸੰਘਰਸ਼ ਕਰਦੇ ਲੋਕਾਂ ਨੂੰ ਦਵਾਉਣਾ ਚਾਹੁੰਦੀ ਹੈ ਪਰ ਹਮੇਸ਼ਾ ਹੀ ਸਰਕਾਰਾਂ ਹਾਰਦੀਆਂ ਹਨ ਸੰਘਰਸ਼ ਕਰਦੇ ਲੋਕ ਜਿੱਤਦੇ ਹਨ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਡਸਾ, ਜਸਵੰਤ ਸਿੰਘ ਤੋਲਾਵਾਲ, ਕਰਨੈਲ ਗਨੌਟਾ, ਜਸਵੀਰ ਸਿੰਘ ਗੱਗੜਪੁਰ, ਹਰਜੀਤ ਸਿੰਘ ਮਹਿਲਾਂ, ਸੁਖਦੇਵ ਸਿੰਘ ਕੜੈਲ, ਜਗਤਾਰ ਸਿੰਘ ਲੱਡੀ, ਰਾਮ ਸਿੰਘ ਕੱਕੜਵਾਲ, ਬਹਾਦਰ ਸਿੰਘ ਭੁਟਾਲ ਖੁਰਦ, ਮਨੀ ਸਿੰਘ ਭੈਣੀ ਆਦਿ ਹਾਜ਼ਰ ਸਨ।