Saturday, October 04, 2025

Chandigarh

ਪਿੰਡਾਂ/ਵਾਰਡਾਂ ਵਿੱਚ ਰੱਖਿਆ ਕਮੇਟੀਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾਵਾਂ ਕਲ੍ਹ ਤੋਂ : ਡਿਪਟੀ ਕਮਿਸ਼ਨਰ ਕੋਮਲ ਮਿੱਤਲ

May 06, 2025 01:42 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਬੀਤੀ 24 ਫਰਵਰੀ ਤੋਂ ਆਰੰਭੀ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਦੇ ਅਗਲੇ ਪੜਾਅ ਵਿੱਚ ਹੁਣ ਸਰਕਾਰ ਵੱਲੋਂ ਪਿੰਡ ਪੱਧਰ ਅਤੇ ਵਾਰਡ ਪੱਧਰ ਤੇ ਜਾ ਕੇ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ। ਇਨ੍ਹਾਂ ਮੀਟਿੰਗਾਂ ਦਾ ਮੰਤਵ ਪਿੰਡ ਰੱਖਿਆ ਕਮੇਟੀਆਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਹਨਾਂ ਨੂੰ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੋਵੇਗਾ।

     ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਡੇਰਾਬੱਸੀ ਅਤੇ ਮੋਹਾਲੀ ਹਲਕਿਆਂ ਵਿੱਚ ਇਹ ਯਾਤਰਾ 7 ਮਈ ਤੋਂ ਸ਼ੁਰੂ ਹੋਵੇਗੀ ਜਦ ਕਿ ਖਰੜ ਹਲਕੇ ਵਿੱਚ ਇਹ ਯਾਤਰਾ ਅੱਠ ਮਈ ਤੋਂ ਸ਼ੁਰੂ ਹੋਵੇਗੀ। ਐਸ ਏ ਐਸ ਨਗਰ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਐਮ ਐਲ ਏ ਸ. ਕੁਲਵੰਤ ਸਿੰਘ ਵੱਲੋਂ ਕੀਤੀ ਜਾਵੇਗੀ ਜਦੋਂ ਕਿ ਡੇਰਾਬੱਸੀ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਐਮ ਐਲ ਏ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਕੀਤੀ ਜਾਵੇਗੀ। ਖਰੜ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਐਮ ਐਲ ਏ ਸ਼੍ਰੀਮਤੀ ਅਨਮੋਲ ਗਗਨ ਮਾਨ ਵੱਲੋਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਜ ਸਾਰੀਆਂ ਸਬ ਡਿਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨਾਲ ਆਨਲਾਈਨ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਮੀਟਿੰਗ ਵਿੱਚ ਏ ਡੀ ਸੀ (ਦਿਹਾਤੀ ਵਿਕਾਸ),  ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰ ਪਾਲ ਕੌਰ ਵੀ ਮੌਜੂਦ ਸਨ।

     ਡਿਪਟੀ ਕਮਿਸ਼ਨਰ ਨੇ ਸਮੂਹ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡ ਦੀ ਨੀਯਤ ਮਿਤੀ ਨੂੰ ਹੋਣ ਵਾਲੀ ਯਾਤਰਾ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਨਸ਼ਿਆਂ ਖਿਲਾਫ ਅਸੀਂ ਜ਼ਮੀਨੀ ਪੱਧਰ ਤੇ ਇੱਕਜੁੱਟ ਨਾ ਹੋਏ ਤਾਂ ਇਸ ਦਾ ਨੁਕਸਾਨ ਸਾਡੀ ਨੌਜਵਾਨ ਪੀੜ੍ਹੀ ਨੂੰ ਝੱਲਣਾ ਪਵੇਗਾ। ਉਹਨਾਂ ਕਿਹਾ ਕਿ ਇਹ ਸਾਡਾ ਕਰਤਵ ਬਣ ਜਾਂਦਾ ਹੈ ਕਿ ਅਸੀਂ ਵੀ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਡੱਟ ਕੇ ਸਾਥ ਦੇਈਏ।

     ਉਨਾਂ ਨੇ ਜ਼ਿਲ੍ਹੇ ਵਿੱਚ ਇਹਨਾਂ ਯਾਤਰਾਵਾਂ ਦੀ ਤੈਅ ਸਮਾਂ ਸਾਰਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਏ ਐੱਸ ਨਗਰ (ਮੋਹਾਲੀ) ਹਲਕੇ ਵਿੱਚ 7 ਮਈ ਨੂੰ ਵਿਧਾਇਕ ਕੁਲਵੰਤ ਸਿੰਘ ਵਲੋਂ ਸੰਭਾਲਕੀ ਵਿਖੇ ਸ਼ਾਮ 3.30 ਵਜੇ, ਨਾਨੂੰ ਮਾਜਰਾ ਵਿਖੇ ਸ਼ਾਮ 4.30 ਵਜੇ, ਰਾਏਪੁਰ ਖੁਰਦ ਵਿਖੇ ਸ਼ਾਮ 5.30, ਮਿਤੀ 8 ਮਈ ਮੌਜਪੁਰ ਵਿਖੇ ਸ਼ਾਮ 3.30 ਵਜੇ, ਸੈਦਪੁਰ ਵਿਖੇ ਸ਼ਾਮ 4.30 ਵਜੇ, ਗਿੱਦੜਪੁਰ ਵਿਖੇ ਸ਼ਾਮ 5.30 ਵਜੇ, ਮਿਤੀ 9 ਮਈ ਨੂੰ ਲਖਨੌਰ ਵਿਖੇ ਸ਼ਾਮ 3.30 ਵਜੇ, ਭਾਗੋਮਾਜਰਾ ਵਿਖੇ ਸ਼ਾਮ 4.30 ਵਜੇ, ਬੈਰਮਪੁਰ ਵਿਖੇ ਸ਼ਾਮ 5.30, ਮਿਤੀ 12 ਮਈ ਨੂੰ ਚੱਪੜਚਿੜੀ ਖੁਰਦ ਵਿਖੇ ਸ਼ਾਮ 3.30 ਵਜੇ, ਕੈਲੋਂ ਵਿਖੇ ਸ਼ਾਮ 4.30 ਵਜੇ, ਲਾਂਡਰਾਂ ਵਿਖੇ ਸ਼ਾਮ 5.30, ਮਿਤੀ 13 ਮਈ ਨੂੰ ਬਲੌਂਗੀ ਵਿਖੇ ਸ਼ਾਮ 3.30 ਵਜੇ, ਬੱਲੋਮਾਜਰਾ ਵਿਖੇ ਸ਼ਾਮ 4.30 ਵਜੇ, ਬਲਿਆਲੀ ਵਿਖੇ ਸ਼ਾਮ 5.30, ਮਿਤੀ 14 ਮਈ ਨੂੰ ਦਾਊਂ ਵਿਖੇ ਸ਼ਾਮ 3.30 ਵਜੇ, ਰਾਮਗੜ੍ਹ ਵਿਖੇ ਸ਼ਾਮ 4.30 ਵਜੇ, ਰਾਏਪੁਰ ਵਿਖੇ ਸ਼ਾਮ 5.30, ਮਿਤੀ 15 ਮਈ ਨੂੰ ਬੜਮਾਜਰਾ ਵਿਖੇ ਸ਼ਾਮ 3.30 ਵਜੇ, ਜੁਝਾਰ ਨਗਰ ਵਿਖੇ ਸ਼ਾਮ 4.30 ਵਜੇ, ਬਹਿਲੋਲਪੁਰ ਵਿਖੇ ਸ਼ਾਮ 5.30, ਮਿਤੀ 19 ਮਈ ਨੂੰ ਝਾਂਮਪੁਰ ਵਿਖੇ ਸ਼ਾਮ 3.30 ਵਜੇ, ਤੜੌਲੀ ਵਿਖੇ ਸ਼ਾਮ 4.30 ਵਜੇ, ਮਨਾਣਾ ਵਿਖੇ ਸ਼ਾਮ 5.30 ਨਸ਼ਿਆਂ ਵਿਰੁੱਧ ਯਾਤਰਾ ਤਹਿਤ ਜਾਗਰੂਕਤਾ ਮੀਟਿੰਗ ਕੀਤੀ ਜਾਵੇਗੀ।  

     ਡੇਰਾਬੱਸੀ ਹਲਕੇ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 7 ਮਈ ਨੂੰ ਪਰਾਗਪੁਰ ਵਿਚ ਸ਼ਾਮ 4.00 ਵਜੇ, ਭਾਂਖਰਪੁਰ ਵਿਚ 5.00, ਤ੍ਰਿਵੈਦੀ ਕੈਂਪ ਵਿਚ 6.00 ਵਜੇ, ਮਿਤੀ 8 ਮਈ ਨੂੰ ਕਾਰਕੌਰ ਵਿਖੇ ਸ਼ਾਮ 4.00 ਵਜੇ, ਬਰੌਲੀ ਸ਼ਾਮ 5.00 ਵਜੇ, ਅਮਲਾਲਾ ਵਿਖੇ ਸ਼ਾਮ 6.00 ਵਜੇ, ਮਿਤੀ 9 ਮਈ ਨੂੰ ਸਰਸਿਣੀ ਵਿਖੇ ਸ਼ਾਮ 4.00 ਵਜੇ, ਹਸਨਪੁਰ ਵਿਖੇ 5.00 ਵਜੇ, ਚੰਡਿਆਲਾ ਵਿਖੇ ਸ਼ਾਮ 6.00 ਵਜੇ, ਮਿਤੀ 10 ਮਈ ਮੁਕੰਦਰਪੁਰ ਵਿਖੇ ਸ਼ਾਮ 4.00 ਵਜੇ, ਬਿਜਨਪੁਰ ਵਿਖੇ ਸ਼ਾਮ 5.00 ਵਜੇ, ਮੀਆਂਪੁਰ ਵਿਖੇ ਸ਼ਾਮ 6.00 ਵਜੇ, ਮਿਤੀ 11 ਮਈ ਸਮਗੌਲੀ ਵਿਖੇ ਸ਼ਾਮ 4.00 ਵਜੇ, ਖੇੜੀ ਜੱਟਾਂ ਵਿਖੇ ਸ਼ਾਮ 5.00 ਵਜੇ, ਜੌਲਾਂ ਕਲਾਂ ਵਿਖੇ ਸ਼ਾਮ 6.00 ਵਜੇ, ਮਿਤੀ 12 ਮਈ ਧਰਮਗੜ੍ਹ ਵਿਖੇ ਸ਼ਾਮ 4.00 ਵਜੇ, ਬਸੌਲੀ ਵਿਖੇ ਸ਼ਾਮ 5.00 ਵਜੇ, ਤਸਿੰਬਲੀ ਵਿਖੇ ਸ਼ਾਮ 6.00 ਵਜੇ, ਮਿਤੀ 13 ਮਈ ਭਗਵਾਨਪੁਰ ਵਿਖੇ ਸ਼ਾਮ 4.00 ਵਜੇ, ਰਾਮਪੁਰ ਸੈਣੀਆਂ ਵਿਖੇ ਸ਼ਾਮ 5.00 ਵਜੇ, ਪੰਡਵਾਲਾ ਵਿਖੇ ਸ਼ਾਮ 6.00 ਵਜੇ, ਮਿਤੀ 14 ਮਈ  ਹਮਾਂਯੂਪੁਰ ਵਿਖੇ ਸ਼ਾਮ 4.00 ਵਜੇ, ਹੰਡੇਸਰਾ ਵਿਖੇ ਸ਼ਾਮ 5.00 ਵਜੇ, ਖੇਲਣ ਵਿਖੇ ਸ਼ਾਮ 6.00 ਵਜੇ ਨਸ਼ਿਆਂ ਵਿਰੁੱਧ ਯਾਤਰਾ ਤਹਿਤ ਜਾਗਰੂਕਤਾ ਮੀਟਿੰਗ ਕੀਤੀ ਜਾਵੇਗੀ।

    ਖਰੜ ਹਲਕੇ ਵਿੱਚ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ 8 ਮਈ ਨੂੰ ਮੁਲਾਂਪੁਰ ਗਰੀਬਦਾਸ ਵਿਖੇ ਸ਼ਾਮ 4.00 ਵਜੇ, ਪੜੌਲ ਵਿਖੇ ਸ਼ਾਮ 5.00 ਵਜੇ, ਤੋਗਾਂ ਵਿਖੇ ਸ਼ਾਮ 6.00 ਵਜੇ, ਮਿਤੀ 9 ਮਈ ਨੂੰ ਬੂਥਗੜ੍ਹ ਵਿਖੇ ਸ਼ਾਮ 4.00 ਵਜੇ, ਮਾਣਕਪੁਰ ਸਰੀਫ ਵਿਖੇ 5.00 ਵਜੇ, ਕੁੱਬਾਹੇੜੀ ਵਿਖੇ ਸ਼ਾਮ 6.00 ਵਜੇ, ਮਿਤੀ 10 ਮਈ ਸਿਆਲਬਾ ਵਿਖੇ ਸ਼ਾਮ 4.00 ਵਜੇ, ਮਾਜਰੀ ਵਿਖੇ ਸ਼ਾਮ 5.00 ਵਜੇ, ਚੰਦਪੁਰ ਵਿਖੇ ਸ਼ਾਮ 6.00 ਵਜੇ, ਮਿਤੀ 11 ਮਈ ਨਿਹੋਲਕਾ ਵਿਖੇ ਸ਼ਾਮ 4.00 ਵਜੇ, ਮੁੰਧੋਸੰਗਤੀਆ ਵਿਖੇ ਸ਼ਾਮ 5.00 ਵਜੇ, ਝੰਡੇਮਾਜਰਾ ਵਿਖੇ ਸ਼ਾਮ 6.00 ਵਜੇ, ਮਿਤੀ 12 ਮਈ ਮਾਜਰਾ ਵਿਖੇ ਸ਼ਾਮ 4.00 ਵਜੇ, ਤਕੀਪੁਰ ਵਿਖੇ ਸ਼ਾਮ 5.00 ਵਜੇ, ਕੰਸਾਲਾ ਵਿਖੇ ਸ਼ਾਮ 6.00 ਵਜੇ, ਮਿਤੀ 13 ਮਈ ਤਿਊੜ ਵਿਖੇ ਸ਼ਾਮ 4.00 ਵਜੇ, ਭਜੌਲੀ ਵਿਖੇ ਸ਼ਾਮ 5.00 ਵਜੇ, ਝਿੰਗੜਾ ਵਿਖੇ ਸ਼ਾਮ 6.00 ਵਜੇ, ਮਿਤੀ 14 ਮਈ ਸਹੌੜਾ ਵਿਖੇ ਸ਼ਾਮ 4.00 ਵਜੇ, ਚੰਡਿਆਲਾ ਵਿਖੇ ਸ਼ਾਮ 5.00 ਵਜੇ, ਸਿੰਘਪੁਰਾ, ਵਿਖੇ ਸ਼ਾਮ 6.00 ਵਜੇ, ਮਿਤੀ 15 ਮਈ ਬਰਸਾਲਪੁਰ ਵਿਖੇ ਸ਼ਾਮ 4.00 ਵਜੇ, ਸਲੇਮਪੁਰ ਕਲਾਂ ਵਿਖੇ ਸ਼ਾਮ 5.00 ਵਜੇ, ਭੂਪਨਗਰ ਵਿਖੇ ਸ਼ਾਮ 6.00 ਵਜੇ ਨਸ਼ਿਆਂ ਵਿਰੁੱਧ ਯਾਤਰਾ ਤਹਿਤ ਜਾਗਰੂਕਤਾ ਮੀਟਿੰਗ ਕੀਤੀ ਜਾਵੇਗੀ।

 

Have something to say? Post your comment

 

More in Chandigarh

ਮੰਤਰੀ ਵੱਲੋਂ ਸਫਾਈ ਮੁਹਿੰਮ ਦੇ ਨਿਰਦੇਸ਼ : ਸ਼ਹਿਰ ਦੀਆਂ ਸੜਕਾਂ ਤੋਂ ਕੂੜਾ, ਲਾਵਾਰਿਸ ਵਾਹਨਾਂ ਨੂੰ ਹਟਾਉਣਾ ਹੈ ਮੁਹਿੰਮ ਦਾ ਉਦੇਸ਼; ਲੁਧਿਆਣਾ ਵਿੱਚ ਸਿਹਤ, ਸਿੱਖਿਆ, ਖੇਡਾਂ, ਬਿਜਲੀ ਸਬੰਧੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

'ਯੁੱਧ ਨਸ਼ਿਆਂ ਵਿਰੁੱਧ': 216ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.3 ਕਿਲੋਗ੍ਰਾਮ ਹੈਰੋਇਨ, 3.1 ਕਿਲੋਗ੍ਰਾਮ ਅਫੀਮ ਸਮੇਤ 47 ਨਸ਼ਾ ਤਸਕਰ ਗ੍ਰਿਫ਼ਤਾਰ

ਪੰਜਾਬ ਸਰਕਾਰ ਨੇ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਾਲ 2025-26 ਵਿੱਚ ₹1170 ਕਰੋੜ ਰਾਖਵੇਂ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ

ਹਰਜੋਤ ਬੈਂਸ ਨੇ ਸਵਾਂ ਨਦੀ ਉੱਤੇ 35.48 ਕਰੋੜ ਰੁਪਏ ਦੀ ਲਾਗਤ ਵਾਲੇ ਉੱਚ ਪੱਧਰੀ ਪੁਲ ਦਾ ਨੀਂਹ ਪੱਥਰ ਰੱਖਿਆ

ਵਿਧਾਨ ਸਭਾ ਸਪੀਕਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ

ਹਰਜੋਤ ਸਿੰਘ ਬੈਂਸ ਨੇ ਆਪਣੇ ਦਫ਼ਤਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਬੰਧੀ ਲੋਗੋ ਲਗਾਇਆ

ਵਿਰੋਧੀ ਧਿਰ ਦੇ ਆਗੂ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਭ੍ਰਿਸ਼ਟ ਅਧਿਕਾਰੀਆਂ ਦਾ ਪੱਖ ਪੂਰਿਆ: ਬਰਿੰਦਰ ਕੁਮਾਰ ਗੋਇਲ

ਪੰਜਾਬ ਬਣੇਗਾ ਦੇਸ਼ ਦਾ ਅਗਲਾ ਵਪਾਰਕ ਗੜ੍ਹ: ਮੁੱਖ ਮੰਤਰੀ

ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸਰਕਾਰੀ ਸਕੂਲਾਂ ‘ਚ ਮਿਗ-21 ਲੜਾਕੂ ਜੈੱਟ ਪ੍ਰਦਰਸਿ਼ਤ ਕਰਨ ਦੀ ਇੱਛਾ ਪ੍ਰਗਟਾਈ