ਸੁਨਾਮ : ਸੁਨਾਮ ਦੇ ਬਖਸ਼ੀਵਾਲਾ ਰੋਡ ਤੇ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਵੱਲੋਂ ਦੁਨੀਆਂ ਦੇ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦਾ 207ਵਾਂ ਜਨਮ ਦਿਹਾੜਾ ਮਨਾਇਆ ਗਿਆ।
ਇਸ ਮੌਕੇ ਬੋਲਦਿਆਂ ਸੀਟੂ ਦੇ ਆਗੂ ਕਾਮਰੇਡ ਵਰਿੰਦਰ ਕੌਸ਼ਿਕ ਅਤੇ ਕਿਸਾਨ ਸਭਾ ਦੇ ਐਡਵੋਕੇਟ ਮਿੱਤ ਸਿੰਘ ਜਨਾਲ, ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕਾਰਲ ਮਾਰਕਸ 19ਵੀਂ ਸਦੀ ਦਾ ਮਹਾਨ ਦਾਰਸ਼ਨਿਕ ਸੀ ਬੀ ਬੀ ਸੀ ਨਿਊਜ਼ ਆਨਲਾਈਨ ਚੋਣ ਵਿੱਚ ਹਜ਼ਾਰ ਸਾਲ ਦੇ ਮਹਾਨ ਚਿੰਤਕ ਦੀ ਚੋਣ ਵਿੱਚ ਵੀ ਕਾਰਲ ਮਾਰਕਸ ਹੀ ਪਹਿਲੇ ਨੰਬਰ ਤੇ ਚੁਣੇ ਗਏ।
ਸਮੁੱਚੀ ਦੁਨੀਆਂ ਨੂੰ ਖੁਸ਼ਹਾਲੀ ਪ੍ਰਦਾਨ ਕਰਨ ਲਈ ਕਾਰਲ ਮਾਰਕਸ ਨੇ 19ਵੀਂ ਸਦੀ ਵਿੱਚ "ਦਾਸ ਕੈਪੀਟਲ" ਨਾਂਅ ਦੀ ਗ੍ਰੰਥ ਰੂਪੀ ਕਿਤਾਬ ਲਿਖੀ ਅਤੇ ਜਿਸ ਵਿੱਚ ਡੇਢ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਪੂੰਜੀਵਾਦ ਦਾ ਵਿਆਪਕ ਅਧਿਐਨ ਕੀਤਾ ਗਿਆ ਜੋ ਅੱਜ ਵੀ ਪ੍ਰਸੰਗਿਕ ਹੈ।
ਇਸ ਤੋਂ ਇਲਾਵਾ ਕਾਰਲ ਮਾਰਕਸ ਨੇ ਵਿਗਿਆਨਕ ਸਮਝ ਅਨੁਸਾਰ" ਵਿਰੋਧ ਵਿਕਾਸ ਅਤੇ ਇਤਿਹਾਸ ਪਦਾਰਥਵਾਦ" ਦੇ ਸਿਧਾਂਤਕ ਅਤੇ ਅਮਲੀ ਸੁਮੇਲ ਨੇ ਇਨਕਲਾਬੀ ਤਬਦੀਲੀ ਦਾ ਫਲਸਫਾ ਦਿੱਤਾ
ਕਾਰਲ ਮਾਰਕਸ ਨੇ ਮਜ਼ਦੂਰ ਜਮਾਤ ਅਤੇ ਹੋਰ ਕਿਰਤੀ ਲੋਕਾਂ ਨੂੰ ਉਹ ਵਿਗਿਆਨਕ ਸਿਧਾਂਤ ਦਿੱਤਾ ਹੈ ਜੋ ਪੂੰਜੀਵਾਦ ਸ਼ੋਸ਼ਣ ਸਮਾਜਿਕ ਦਾਬੇ ਤੋਂ ਮੁਕਤ ਹੋਕੇ ਸਮਾਜਵਾਦੀ ਸਮਾਜ ਦੀ ਉਸਾਰੀ ਕਰਨ ਦਾ ਮਾਰਗ ਦਰਸ਼ਕ ਹੈ।
ਇਸ ਸਿਧਾਂਤ ਨੂੰ ਅਮਲ ਵਿੱਚ ਲਾਗੂ ਕਰਕੇ ਰੂਸ, ਚੀਨ ਵੀਅਤਨਾਮ, ਕਿਊਬਾ ਵਰਗੇ ਦੇਸ਼ਾਂ ਵਿੱਚ ਆਈਆਂ ਇਨਕਲਾਬੀ ਤਬਦੀਲੀਆਂ ਸਾਡੇ ਸਾਹਮਣੇ ਹਨ।ਇਸ ਮੌਕੇ ਕਾਮਰੇਡ ਨਿਰਮਲ ਸਿੰਘ, ਰਾਮ ਸਿੰਘ, ਹਰਭਗਵਾਨ ਸ਼ਰਮਾ, ਮਹਿੰਦਰਪਾਲ ਰੈਗਰ, ਸ਼ਮਸ਼ੇਰ ਸਿੰਘ ਸ਼ੇਰੀ, ਪਰਮਜੀਤ ਸਿੰਘ ਪੱਪੂ, ਦਰਸ਼ਨ ਸਿੰਘ ਮਿਸਤਰੀ, ਮੱਖਣ ਸਿੰਘ ਬਖਸ਼ੀਵਾਲਾ, ਰਾਮ ਅਵਤਾਰ, ਕੇਸੂ ਮਿਸਤਰੀ, ਸੁਖਦੇਵ ਕੁਮਾਰ, ਜਗਸੀਰ ਸਿੰਘ ਬਖਸ਼ੀਵਾਲਾ, ਨਿੱਕਾ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।