Sunday, September 07, 2025

Chandigarh

ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਵਪਾਰ ਮੰਡਲ ਕਮਿਸ਼ਨ, ਇੰਡਸਟਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ  

April 30, 2025 04:59 PM
SehajTimes

ਐਸ.ਏ.ਐਸ ਨਗਰ : ਅੱਜ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਦੀ ਅਗਵਾਈ ਵਿਚ ਮੋਹਾਲੀ ਦੀਆਂ ਵੱਖ-ਵੱਖ ਮਾਰਕਿਟਾਂ ਦੇ ਪ੍ਰਧਾਨ, ਵਪਾਰ ਮੰਡਲ ਦੇ ਪ੍ਰਧਾਨ, ਇੰਡਸਟਰੀ ਐਸੋਸ਼ੀਏਸ਼ਨ ਦੀਆਂ ਮੁਸ਼ਕਿਲਾਂ ਜਾਣਨ ਸਬੰਧੀ ਮੀਟਿੰਗ ਮੋਹਾਲੀ ਦੇ ਕਾਰਪੋਰੇਸ਼ਨ ਦਫਤਰ ਵਿਚ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਦੀ ਹਾਜ਼ਰੀ ਵਿੱਚ ਹੋਈ।

 ਇਸ ਮੀਟਿੰਗ ਵਿੱਚ ਮਿਊਂਸਪਲ ਕਾਰਪੋਰੇਸ਼ਨ ਨਾਲ ਸਬੰਧਤ ਵੱਖ- ਵੱਖ ਮੁੱਦੇ ਸੁਣੇ ਗਏ ਤੇ ਇਨ੍ਹਾਂ ਵਿੱਚੋਂ ਕਈਆਂ ਮੁੱਦਿਆਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਜਿਵੇਂ ਕਿ ਵਪਾਰੀਆਂ ਦੀ ਮੰਗ ਸੀ ਕਿ ਜਿਹੜੀ ਸਾਫ ਸਫਾਈ ਹੈ, ਉਹ ਕਾਰਪੋਰੇਸ਼ਨ ਵੱਲੋਂ ਲੇਟ ਕੀਤੀ ਜਾਂਦੀ ਹੈ ਅਤੇ ਗੱਡੀਆਂ ਲੱਗਣ ਕਰਕੇ ਪਾਰਕਿੰਗ ਭਰ ਜਾਂਦੀ ਹੈ। ਇਸ ਸਬੰਧ ਵਿਚ ਹਦਾਇਤਾਂ ਦਿੱਤੀਆਂ ਗਈਆਂ ਕਿ ਮਾਰਕਿਟ ਦੀ ਸਾਫ ਸਫਾਈ ਸਵੇਰੇ ਜਲਦੀ ਕੀਤੀ ਜਾਵੇ ਤਾਂ ਜੋ ਸਾਫ ਸਫਾਈ ਠੀਕ ਟਾਈਮ/ਢੰਗ ਨਾਲ ਕੀਤੀ ਜਾ ਸਕੇ।
ਇਸ ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਉਹ ਕਈ ਆਰ ਐਮ ਸੀ ਪੁਆਇੰਟ ਮਾਰਕਿਟਾਂ ਦੇ ਨਾਲ ਹਨ, ਸੋ ਉਨ੍ਹਾਂ ਦੀ ਸਫਾਈ ਜਰੂਰੀ ਕੀਤੀ ਜਾਵੇ ਤਾਂ ਜੋ ਮਾਰਕਿਟਾਂ ਵਿਚ ਆਉਣ ਵਾਲੇ ਗਾਹਕਾਂ ਨੂੰ ਤੇ ਦੁਕਾਨਦਾਰਾਂ ਨੂੰ ਬੁਦਬੂ ਤੋਂ ਛੁਟਕਾਰਾ ਮਿਲ ਸਕੇ। ਇਸ ਤੋਂ ਇਲਾਵਾ ਵਪਾਰੀਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਗੈਰ ਕਾਨੂੰਨੀ ਰੇੜ੍ਹੀ ਫੜ੍ਹੀ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਮਾਰਕਿਟਾਂ ਦੀਆਂ ਪਾਰਕਿੰਗਾਂ ਵਪਾਰੀਆਂ ਲਈ ਤੇ ਉਨ੍ਹਾਂ ਦੇ ਗਾਹਕਾਂ ਲਈ ਖਾਲੀ ਹੋ ਸਕਣ। ਵਪਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਪਬਲਿਕ ਟਾਇਲਟ ਤੇ ਬਾਥਰੂਮ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਨਹੀਂ ਹੁੰਦੀ, ਉਨ੍ਹਾਂ ਦੀ ਮੈਨਟੀਨੈਂਸ ਦਾ ਕੰਮ ਵੀ ਵਪਾਰੀਆਂ ਦੇ ਹੱਥ ਵਿੱਚ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਪੱਧਰ ਤੇ ਸਾਫ ਸਫਾਈ ਕਰਵਾ ਸਕਣ।

ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਵੱਖ-ਵੱਖ ਮੰਗ ਪੱਤਰ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਗਮਾਡਾ ਅਤੇ ਕੁਝ ਪੁਲਿਸ ਵਿਭਾਗ ਨਾਲ ਸਬੰਧਤ ਸਨ। ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਵੱਲੋਂ ਉਨ੍ਹਾਂ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਕਿ ਵਪਾਰੀਆਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਨੂੰ ਪੰਜਾਬ ਦੇ ਆਰਥਿਕ ਵਿਕਾਸ ਦਾ ਅਹਿਮ ਹਿੱਸਾ ਮੰਨਦੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।


         ਇਸ ਮੌਕੇ ਮਾਰਕੀਟ ਕਮੇਟੀ ਦੇ ਪ੍ਰਧਾਨ ਫੇਜ਼-2, ਨਿਤੀਸ਼ ਵਿੱਜ, ਸਤਨਾਮ ਸਿੰਘ, ਫੇਜ਼- 5, ਹਰੀਸ਼ ਸਿੰਗਲਾ ਫੇਜ਼- 1, ਅਨਿਲ ਕੁਮਾਰ ਫੇਜ਼-6, ਜਸਵਿੰਦਰ ਸਿੰਘ ਫੇਜ਼ 3ਬੀ-1, ਰਤਨ ਸਿੰਘ ਫੇਜ਼ 3-ਏ, ਸੁਰੇਸ਼ ਵਰਮਾ ਅਤੇ ਸਰਬਜੀਤ ਸਿੰਘ ਪ੍ਰਿੰਸ ਫੇਜ਼-7, ਅਕਬਿੰਦਰ ਸਿੰਘ ਗੋਸਲ ਫੇਜ਼ 3ਬੀ-2, ਮਨੋਜ ਫੇਜ਼-9, ਰਿੱਕੀ ਸ਼ਰਮਾ ਅਤੇ ਵਿਕਾਸ ਕੁਮਾਰ ਫੇਜ਼-10, ਗੁਰਬਚਨ  ਸਿੰਘ ਫੇਜ਼-11, ਸੈਕਟਰ-67, ਪੰਕਜ ਸ਼ਰਮਾ ਸੈਕਟਰ-69, ਅਸ਼ੋਕ ਅਗਰਵਾਲ ਸੈਕਟਰ-70. ਫੋਜਾ ਸਿੰਘ ਮੋਟਰ ਮਾਰਕੀਟ ਅਤੇ ਇਸ ਤੋਂ ਇਲਾਵਾ ਵਪਾਰ ਮੰਡਲ ਦੇ ਅਹੁਦੇਦਾਰ ਸੀਤਲ ਸਿੰਘ ਚੇਅਰਮੈਨ, ਸੁਰੇਸ਼ ਗੋਇਲ, ਇੰਡਸਟਰੀ ਐਸ਼ੋਸੀਏਸ਼ਨ ਫੇਜ਼-9, ਦਵਿੰਦਰ ਸਿੰਘ ਲੌਂਗੀਆ ਅਤੇ ਗੁਰਨਾਮ ਸਿੰਘ, ਕਰਿਆਨਾ ਐਸੋਸੀਏਸ਼ਨ, ਯਸ਼ਪਾਲ ਸਿੰਗਲਾ,ਅਮਰਦੀਪ ਕੌਰ, ਕਸ਼ਮੀਰ ਕੌਰ ਅਤੇ ਸੁਰਿੰਦਰ ਸਿੰਘ ਮਟੌਰ ਹਾਜ਼ਰ ਸਨ।

 

Have something to say? Post your comment

 

More in Chandigarh

ਭਾਜਪਾ ਆਗੂ ਰਣਜੀਤ ਸਿੰਘ ਗਿੱਲ ਵੱਲੋਂ ਮਾਜਰੀ ਬਲਾਕ ਤੋਂ ਢਕੋਰਾਂ ਸੜਕ ਦੀ ਮੁਰੰਮਤ ਕਰਨ ਦਾ ਐਲਾਨ

22,854 ਵਿਅਕਤੀ ਸੁਰੱਖਿਅਤ ਕੱਢੇ, ਹੜ੍ਹਾਂ ਕਾਰਨ 3 ਹੋਰ ਜਾਨਾਂ ਗਈਆਂ : ਹਰਦੀਪ ਸਿੰਘ ਮੁੰਡੀਆਂ

'ਹੜ੍ਹਾਂ ਚ ਘਿਰੇ ਹਰ ਪੰਜਾਬੀ ਦੀ ਮੁਸੀਬਤ ਸਾਡੀ ਆਪਣੀ ਮੁਸੀਬਤ, ਸੰਸਦ ਮੈਂਬਰ ਸੰਜੇ ਸਿੰਘ ਅਤੇ ਕੈਬਨਿਟ ਮੰਤਰੀਆਂ ਨੇ ਰਾਹਤ ਕਾਰਜਾਂ ਦੌਰਾਨ ਪ੍ਰਗਟਾਇਆ ਵਿਸ਼ਵਾਸ਼

ਕੇਂਦਰੀ ਖੇਤੀਬਾੜੀ ਮੰਤਰੀ ਦੇ ਹੜ੍ਹਾਂ ਨੂੰ ਗ਼ੈਰ-ਕਾਨੂੰਨੀ ਖਣਨ ਨਾਲ ਜੋੜਨ ਦੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ : ਬਰਿੰਦਰ ਕੁਮਾਰ ਗੋਇਲ

ਪਠਾਨਕੋਟ ਦੇ ਦੀਪਿਤ ਸ਼ਰਮਾ ਨੂੰ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਕਮਿਸ਼ਨ

ਹਰਭਜਨ ਸਿੰਘ ਈ. ਟੀ. ਓ. ਨੇ ਹੜ੍ਹਾਂ ਕਾਰਨ ਸੜਕਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਡੇਰਾਬੱਸੀ ਹਲਕੇ ਦੇ ਕਈ ਪਿੰਡਾਂ ਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਦੌਰਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਡੇਰਾਬੱਸੀ ਦੇ ਹੜ੍ਹ ਪੀੜਤਾਂ ਵੱਲ ਮੱਦਦ ਦਾ ਹੱਥ ਵਧਾਇਆ

ਕੁਦਰਤੀ ਆਫਤਾਂ ਸਮੇਂ ਕੰਮ ਦਾ ਤਜਰਬਾ ਰੱਖਣ ਵਾਲੇ ਅਫਸਰਾਂ ਨੂੰ ਮੁੱਖ ਦਫਤਰਾਂ ਚੋਂ ਕੱਢ ਕੇ ਲਗਾਇਆ ਜਾਵੇ ਜਮੀਨੀ ਪੱਧਰ ਤੇ

ਭਾਰੀ ਮੀਂਹ ਕਾਰਨ ਬੀਜਣਪੁਰ' ਚ ਮੱਛੀ ਪਾਲਣ ਦਾ ਸਹਾਇਕ ਧੰਦਾ ਹੋਇਆ ਤਬਾਹ