ਹੁਸ਼ਿਆਰਪੁਰ : ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਸਬੰਧੀ ਸਮਾਗਮ ਪਿੰਡ ਅੱਤੋਵਾਲ ਦੇ ਡਾਕਟਰ ਅੰਬੇਡਕਰ ਹਾਲ ਵਿਖੇ ਸੰਜੀਵ ਕੁਮਾਰ ਦੀ ਦੇਖ ਰੇਖ ਹੇਠ, ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਹੀ ਧੂਮ ਧਾਮ ਨਾਲ ਕਰਵਾਇਆ ਗਿਆ।
ਪ੍ਰਬੰਧਕ ਅਵਤਾਰ ਸਿੰਘ ਤਾਰੀ, ਰਮੇਸ਼ ਕੁਮਾਰ ਅਤੇ ਗੁਰਜੋਤ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਮਿਸ਼ਨਰੀ ਗਾਇਕ ਕਲਾਕਾਰ ਗੁਰਪ੍ਰੀਤ ਝਿੱਮ ਨੇ ਬਾਬਾ ਸਾਹਿਬ ਸਬੰਧੀ ਆਪਣੇ ਗੀਤਾਂ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਅਤੇ ਸਾਰਿਆਂ ਨੂੰ ਅੰਬੇਡਕਰਵਾਦੀ ਸੋਚ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਜ ਸੇਵੀ ਇੰਸਪੈਕਟਰ ਰਾਮ ਦਿਆਲ ਚੰਡੀਗੜ੍ਹ ਨੇ ਵੀ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਜਿਨਾਂ ਨੇ ਦਲਿਤ ਸਮਾਜ ਦੇ ਬੱਚਿਆਂ ਨੂੰ ਪੜ੍ਹ ਲਿਖ ਕੇ ਆਪਣੇ ਸਮਾਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਸਮਾਗਮ ਦੀ ਆਰੰਭਤਾ , ਜਸਪਾਲ ਸਿੰਘ ਪਾਲੀ ਸਰਪੰਚ ਤਾਜੋਵਾਲ, ਜਸਵੀਰ ਸਿੰਘ ਗੋਲਡੀ ਸਰਪੰਚ ਸਾਹਰੀ ਸਮੇਤ ਰਾਮ ਸਿੰਘ ਤਾਜੋਵਾਲ ਨੇ ਸਾਂਝੇ ਤੌਰ ਤੇ ਕੀਤੀ। ਸੰਜੀਵ ਕੁਮਾਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਬੁਲਾਰੇ ਅਨਿਲ ਕੁਮਾਰ ਬਾਘਾ ਪੰਜਾਬ ਪ੍ਰਧਾਨ ਡਾ.ਅੰਬੇਡਕਰ ਫੋਰਸ ਨੇ ਸੰਬੋਧਨ ਕੀਤਾ।
ਡਾ. ਅੰਬੇਡਕਰ ਜੀ ਦੀ ਯਾਦ ਵਿੱਚ ਪ੍ਰਬੰਧਕਾਂ ਵੱਲੋਂ ਨਗਰ ਦੇ ਹਾਜ਼ਰ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਟਰੋੌਫੀਆਂ, ਬੈਗ ਸਮੇਤ ਲੇਖਣ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਹਰਜਿੰਦਰ ਪਾਲ ਹੈਪੀ ਨੇ ਵਿਸ਼ੇਸ਼ ਸੇਵਾ ਨਿਭਾਈ। ਸੰਗਤਾਂ ਵਾਸਤੇ ਜੂਸ, ਚਾਹ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਵੀਰਪਾਲ ਠਰੋਲੀ ਪ੍ਰਧਾਨ ਅਤੇ ਹੈਪੀ ਫਤਿਹਗੜ੍ਹ ਬੇਗਮਪੁਰਾ ਟਾਈਗਰ ਫੋਰਸ, ਧਰਮੇਸ਼ ਸਿੰਘ, ਰਮਨ ਕੁਮਾਰ, ਸੁਭਾਸ਼ ਚੰਦਰ, ਦੀਪਕ ਲੱਭਾ, ਸੁਖਵਿੰਦਰ ਸੁੱਖਾ, ਗੁਰਪ੍ਰੀਤ ਗੋਪੀ ਆਦਿ ਹਾਜ਼ਰ ਸਨ।