Saturday, November 01, 2025

Doaba

ਬੇਗਮਪੁਰਾ ਟਾਈਗਰ ਫੋਰਸ ਨੇ ਪਿੰਡ ਸ਼ੇਰਗੜ੍ਹ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ

April 16, 2025 03:06 PM
SehajTimes

ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਜ਼ਦੀਕੀ ਪਿੰਡ ਸ਼ੇਰਗੜ੍ਹ ਵਿਖ਼ੇ ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਤੇ ਰਾਜ ਕੁਮਾਰ ਬੱਧਣ ਦੀ ਪ੍ਰਧਾਨਗੀ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ, ਉੱਘੇ ਸਿਆਸਤਦਾਨ, ਮਹਾਨ ਸਮਾਜ ਸੁਧਾਰਕ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵੇ ਜਨਮ ਦਿਵਸ ਮੌਕੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਦੇ ਕੇ ਮਨਾਇਆ ਗਿਆ। ਇਸ ਸਮਾਗਮ ਵਿੱਚ ਥਾਣਾ ਸਦਰ ਦੇ ਐਸ ਐਚ ਓ ਇੰਸਪੈਕਟਰ ਸੋਮਨਾਥ ਅਤੇ ਪਿੰਡ ਦੇ ਸਰਪੰਚ ਕਾਲਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ! ਫੋਰਸ ਦੇ ਆਗੂਆਂ ਵਲੋਂ ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਤੇ ਫੁੱਲਾ ਦੇ ਹਾਰ ਪਾਕੇ ਖੁਸ਼ੀ ਜਾਹਰ ਕੀਤੀ! ਉਹਨਾਂ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਜੀ ਐਸਸੀ ਸਮਾਜ ਦੇ ਰਹਿਬਰ ਹਨ ਜਿਨ੍ਹਾਂ ਨੇ ਪਛੜੇ ਅਤੇ ਦੱਬੇ ਕੁਚਲੇ ਲੋਕਾਂ ਨੂੰ ਅੱਗੇ ਵੱਧਣ ਦਾ ਮੌਕਾ ਦਿੱਤਾ। ਉਹਨਾਂ ਸੰਵਿਧਾਨ ਮੁਤਾਬਕ ਹਰ ਵਰਗ ਤੇ ਹਰ ਸਮਾਜ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿਤਾ ਉਹਨਾਂ ਕਿਹਾ ਕਿ ਬਾਬਾ ਸਾਹਿਬ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਅਤੇ ਉਹਨਾ ਐਸਸੀ ਸਮਾਜ ਨੂੰ ਹੱਕ ਦਿਵਾਉਣ ਲਈ ਆਪਣੇ ਪਰੀਵਾਰ ਦੀ ਕੁਰਬਾਨੀ ਵੀ ਦਿਤੀ ਉਹਨਾ ਕਿਹਾ ਕਿ ਬਾਬਾ ਸਾਹਿਬ ਇੱਕ ਉੱਚ ਦਰਜੇ ਦੇ ਆਫ ਨੌਲਜ ਵਿਦਵਾਨ ਹੁੰਦੇ ਹੋਏ ਵੀ ਉਹਨਾ ਨੂੰ ਛੂਆ ਛਾਤ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਯੋਗਦਾਨ ਕਿਸੇ ਇੱਕ ਵਰਗ ਵਿਸ਼ੇਸ਼ ਦੇ ਲਈ ਨਹੀਂ ਸਗੋਂ ਸੰਪੂਰਨ ਮਾਨਵਤਾ ਨੂੰ ਉਨ੍ਹਾਂ ਨੇ ਹੱਕ ਅਧਿਕਾਰ ਸੰਵਿਧਾਨ ਰਾਹੀਂ ਲੈ ਕੇ ਦਿੱਤੇ। ਉਹਨਾਂ ਕਿਹਾ ਕਿ ਜੇਕਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਤਾਂ ਆਪਣੇ ਬੱਚਿਆਂ ਨੂੰ ਵਿਦਿਆ ਤੋਂ ਵੰਚਿਤ ਨਾ ਰਹਿਣ ਦਿਓ। ਉਹਨਾਂ ਐਸਸੀ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦਾ ਸਟੈਚੂ ਹਰ ਇੱਕ ਪਿੰਡ ਵਿਚ ਲਾਇਆ ਜਾਵੇ! ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਸੋਮਨਾਥ ਅਤੇ ਪਿੰਡ ਸ਼ੇਰਗੜ੍ਹ ਦੇ ਸਰਪੰਚ ਕਾਲਾਂ ਨੇ ਗਰੀਬਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ  ਜਨਮ ਦਿਨ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਹਰ ਇੱਕ ਮਨੁੱਖ ਨੂੰ ਬਾਬਾ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀ ਮਾਸਟਰ, ਚੇਲੇ ਡਾਕਟਰ ਸ਼ੇਰਗੜ, ਸਾਜਨ ਸ਼ੇਰਗੜ, ਜਸ ਸ਼ੇਰਗੜ,ਹੈਪੀ ਸ਼ੇਰਗੜ੍ਹ, ਕਰਨ ਸ਼ੇਰਗੜ,ਗੋਰਾ ਸ਼ੇਰਗੜ, ਮੰਗਾ ਸ਼ੇਰਗੜ, ਜਗਦੀਸ਼, ਮਾਸਟਰ ਦਲਵੀਰ ਸ਼ੇਰਗੜ੍ਹ, ਅਵਿਨਾਸ਼ ਸਿੰਘ ਸ਼ੇਰਗੜ, ਮੇਸ਼ੀ ਸ਼ੇਰਗੜ, ਹੀਰਾ ਕਨੇਡਾ ਵਾਲਾ, ਕਿੰਦਾ ਕਨੇਡਾ ਵਾਲਾ ਹਰਭਜਨ ਲਾਲ ਸ਼ੇਰਗੜ ਆਦਿ ਹਾਜ਼ਰ ਸਨ!

Have something to say? Post your comment

 

More in Doaba

ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ