Sunday, November 02, 2025

Malwa

ਸੁਨਾਮ ਵਿਖੇ ਸ੍ਰੀ ਖਾਟੂ ਸ਼ਿਆਮ ਮੰਦਿਰ ਦੀ ਝੰਡਾ ਯਾਤਰਾ 10 ਨੂੰ- ਜਨਾਲੀਆ 

April 02, 2025 04:47 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਕਮੇਟੀ ਵੱਲੋਂ ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਸ਼੍ਰੀ ਹਨੂੰਮਾਨ ਜੀ ਦਾ ਜਨਮ ਦਿਨ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਹੈ ਜਿਸ ਦੇ ਸੰਬੰਧ ਵਿੱਚ ਸੁਨਾਮ ਵਿੱਚ ਪਹਿਲੀ ਵਾਰ ਤਿੰਨ ਰੋਜ਼ਾ ਸੰਕਟ ਮੋਚਨ ਯੱਗ 10 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ ਸ਼ੁਰੂ ਹੋਵੇਗਾ ਅਤੇ ਸ਼ਾਮ ਨੂੰ ਸ਼ਹਿਰ ਵਿੱਚ ਵਿਸ਼ਾਲ ਝੰਡਾ ਯਾਤਰਾ ਕੱਢੀ ਜਾਵੇਗੀ। ਇਹ ਝੰਡਾ ਯਾਤਰਾ ਸਥਾਨਕ ਸ਼੍ਰੀ ਨੈਣਾ ਦੇਵੀ ਮੰਦਿਰ ਤੋਂ ਬਾਅਦ ਦੁਪਹਿਰ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਸ਼ਾਲ ਝੰਡਾ ਯਾਤਰਾ ਵਿੱਚ ਸ਼੍ਰੀ ਬਾਲਾ ਜੀ ਮਹਾਰਾਜ ਦੇ ਮੁੱਖ ਝੰਡੇ ਸਮੇਤ ਸ਼ਰਧਾਲੂਆਂ ਵੱਲੋਂ ਲਗਭਗ 2100 ਪਵਿੱਤਰ ਝੰਡੇ ਚੁੱਕੇ ਜਾਣਗੇ। ਝੰਡਾ ਚੁੱਕਣ ਵਾਲੇ ਸ਼ਰਧਾਲੂਆਂ ਨੂੰ ਟੋਕਨ ਦਿੱਤੇ ਜਾ ਰਹੇ ਹਨ ਉਹ ਸ਼੍ਰੀ ਬਾਲਾ ਜੀ ਮੰਦਿਰ, ਸ਼੍ਰੀ ਨੈਣਾ ਦੇਵੀ ਮੰਦਿਰ, ਸ਼੍ਰੀ ਬ੍ਰਹਮਸਿਰਾ ਮੰਦਿਰ, ਸ਼੍ਰੀ ਜੋੜਾ ਖੂਹ ਮੰਦਿਰ, ਸ਼੍ਰੀ ਨੈਣਾ ਦੇਵੀ ਮੰਦਿਰ, ਸ਼੍ਰੀ ਰਾਮੇਸ਼ਵਰ ਸ਼ਿਵ ਮੰਦਿਰ, ਸ਼੍ਰੀ ਰਾਮ ਆਸ਼ਰਮ ਮੰਦਿਰ ਜਾਂ ਸ਼੍ਰੀ ਮਾਤਾ ਮੋਦੀ ਮੰਦਿਰ ਤੋਂ ਵੀ ਪ੍ਰਾਪਤ ਕਰ ਸਕਦਾ ਹੈ। ਜਨਾਲੀਆ ਨੇ ਝੰਡਾ ਯਾਤਰਾ ਵਿੱਚ ਲਾਲ ਅਤੇ ਪੀਲੇ ਰੰਗ ਦੇ ਕੱਪੜੇ ਹੀ ਪਹਿਨ ਕੇ ਆਉਣ ਲਈ ਤਾਕੀਦ ਕੀਤੀ ਗਈ ਹੈ ਕਾਲੇ ਅਤੇ ਨੀਲੇ ਸੂਟ ਪਹਿਨਣ ਤੋਂ ਗੁਰੇਜ਼ ਕਰਨ। ਉਨ੍ਹਾਂ ਦੱਸਿਆ ਕਿ ਵਿਸ਼ਾਲ ਝੰਡਾ ਯਾਤਰਾ ਸ਼੍ਰੀ ਨੈਣਾ ਦੇਵੀ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਜਿਵੇਂ ਕਿ ਸਿਨੇਮਾ ਚੌਂਕ, ਪੀਰਾਂ ਵਾਲਾ ਗੇਟ, ਸਿਟੀ ਰੋਡ ਪੁਰਾਣੀ ਅਨਾਜ ਮੰਡੀ, ਮਾਲ ਗੋਦਾਮ ਚੌਂਕ, ਅੰਡਰਬ੍ਰਿਜ ਤੋਂ ਹੁੰਦੀ ਹੋਈ ਸ਼੍ਰੀ ਬਾਲਾਜੀ ਮੰਦਿਰ ਪਹੁੰਚੇਗੀ। ਉਨ੍ਹਾਂ ਦੱਸਿਆ ਕਿ 11 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ ਸ਼੍ਰੀਰਾਮਚਰਿਤਮਾਨਸ ਦਾ ਪਾਠ ਸ਼ੁਰੂ ਹੋਵੇਗਾ ਅਤੇ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਪੂਰਨ ਆਹੁਤੀ ਪਵੇਗੀ ਅਤੇ ਰਾਤ ਨੂੰ ਜਾਗਰਣ ਹੋਵੇਗਾ। ਇਸ ਮੌਕੇ ਹੈਪੀ ਗਰਗ, ਸ਼ੀਤਲ ਮਿੱਤਲ, ਨਰਿੰਦਰ ਗਰਗ, ਕੇਸ਼ਵ ਗੁਪਤਾ, ਕਮਲ ਸਿੰਗਲਾ, ਅਨਿਲ ਗੋਇਲ, ਪ੍ਰਵੇਸ਼ ਅਗਰਵਾਲ, ਵਰੁਣ ਕਾਂਸਲ, ਰਜਤ ਜੈਨ, ਅਮਨ ਬਾਂਸਲ, ਲਵ ਸ਼ਰਮਾ ਅਜੇ ਗੁਪਤਾ, ਮਾਧਵ ਜਨਾਲੀਆ, ਲੱਕੀ ਖਿੱਪਲ, ਗੌਤਮ, ਚਕਸ਼ੂ ਸਮੇਤ ਸੈਂਕੜੇ ਭਗਤਾਂ ਨੇ ਸ਼੍ਰੀ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ