Thursday, September 18, 2025

Malwa

ਭਰਤ ਹਰੀ ਸ਼ਰਮਾ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਸਰਪ੍ਰਸਤ ਬਣੇ 

March 31, 2025 03:11 PM
ਦਰਸ਼ਨ ਸਿੰਘ ਚੌਹਾਨ
ਕੈਬਨਿਟ ਮੰਤਰੀ ਅਮਨ ਅਰੋੜਾ ਭਰਤੀ ਹਰੀ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ
 
ਸੁਨਾਮ : ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵੱਲੋਂ ਸਭਾ ਦੇ ਸਰਪ੍ਰਸਤ ਸਵਰਗੀ ਦੁਰਗਾ ਰਾਮ ਅਵਸਥੀ ਦੇ ਨਮਿਤ ਸ਼ਾਂਤੀ ਪਾਠ ਕਰਵਾਇਆ ਗਿਆ। ਅਚਾਰੀਆ ਸ਼੍ਰੀ ਕਮਲੇਸ਼ ਅਗਨੀਹੋਤਰੀ ਨੇ ਸ੍ਰੀ ਸੁੰਦਰ ਕਾਂਡ ਦਾ ਪਾਠ ਸੁਣਾਕੇ ਆਏ ਹੋਏ ਲੋਕਾਂ ਨੂੰ ਸਨਾਤਨ ਧਰਮ ਪ੍ਰਤੀ ਜਾਗਰੂਕ ਕੀਤਾ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਆਲ ਇੰਡੀਆ ਬ੍ਰਾਹਮਣ ਫਰੰਟ ਅਤੇ ਮਹਾਂਵੀਰ ਦਲ ਦੇ ਨੈਸ਼ਨਲ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਸ਼ਰਨ, ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼ੇਖਰ ਸ਼ੁਕਲਾ ਅਤੇ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਨੇ ਸ੍ਰੀ ਭਰਤ ਹਰੀ ਸ਼ਰਮਾ ਨੂੰ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਨਵੇਂ ਸਰਪ੍ਰਸਤ ਵਜੋਂ ਘੋਸ਼ਿਤ ਕਰਕੇ ਉਹਨਾਂ ਦੀ ਪਗੜੀ ਦੀ ਰਸਮ ਕੀਤੀ। ਇਸ ਮੌਕੇ ਖਟ ਦਰਸ਼ਨ ਸਾਧੂ ਸਮਾਜ ਪੰਜਾਬ ਦੇ ਪ੍ਰਧਾਨ ਕਾਹਨ ਦਾਸ ਬਾਵਾ, ਮਹੰਤ ਸ਼੍ਰੀ ਚੰਦਰ ਮੁਨੀ ਜੀ (ਸ਼ੇਰੋਂ), ਮਹੰਤ ਸ਼੍ਰੀ ਤੁਲਸੀ ਦਾਸ (ਮਹਿਲਾਂ ਚੌਕ), ਮਹੰਤ ਮੱਘਰ ਦਾਸ, ਮਹੰਤ ਬਲਦੇਵ ਦਾਸ ਪਟਿਆਲਾ, ਮਹੰਤ ਸੀਤਾ ਰਾਮ ਲੌਂਗੋਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੈਕਟਰੀ ਮਾਸਟਰ ਭੂਸ਼ਣ ਸ਼ਰਮਾ ਨੇ ਆਈਆਂ ਹੋਈਆਂ ਸਾਰੀਆਂ ਸੰਸਥਾਵਾਂ ਅਤੇ ਇਕਾਈਆਂ ਨੂੰ ਜੀ ਆਇਆ ਕਿਹਾ ਮਹੰਤ ਸਵਰੂਪ ਬਿਹਾਰੀ ਸ਼ਰਨ ਨੇ ਅਮਨ ਅਰੋੜਾ ਨੂੰ ਬ੍ਰਾਹਮਣ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦਾ ਮੰਗ ਪੱਤਰ ਸੌਂਪਿਆ। ਇਸ ਮੌਕੇ ਸ਼ੇਖਰ ਸ਼ੁਕਲਾ(ਰੋਪੜ), ਲਖਪਤ ਰਾਏ ਪ੍ਰਭਾਕਰ (ਸੁਲਤਾਨਪੁਰ ਲੋਧੀ), ਸੁਰਿੰਦਰ ਲਖਨਪਾਲ, ਰਮੇਸ਼ ਸ਼ਰਮਾ (ਨਾਭਾ), ਮੰਗਤ ਰਾਮ ਵਸ਼ਿਸ਼ਟ (ਖੰਨਾ), ਸ਼ਸ਼ੀ ਵਰਧਨ(ਖੰਨਾ), ਕੰਠ ਸ਼ਰਮਾ (ਜਲੰਧਰ), ਮਨੂੰ ਸ਼ਰਮਾ, ਯਸ਼ਪਾਲ ਸ਼ਰਮਾ (ਜਲੰਧਰ), ਬ੍ਰਿਜ ਮੋਹਨ ਸ਼ਰਮਾ, ਰਾਜ ਪ੍ਰਭਾਕਰ, ਬਲਜਿੰਦਰ ਸ਼ਰਮਾ, ਈਸ਼ਵਰ ਸ਼ਰਮਾ (ਪਟਿਆਲਾ), ਦਰਸ਼ਨ ਪਾਲ (ਪਟਿਆਲਾ), ਰਮੇਸ਼ ਸ਼ਰਮਾ ਅਤੇ ਗਗਨ ਸ਼ਰਮਾ (ਬਠਿੰਡਾ) ਹਾਜ਼ਰ ਸਨ। ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਵੱਲੋਂ ਮਹੰਤ ਸਵਰੂਪ ਬਿਹਾਰੀ ਸ਼ਰਨ ਅਤੇ ਸ਼ੇਖਰ ਸ਼ੁਕਲਾ ਦਾ ਸੁਨਾਮ ਪਹੁੰਚਣ ਤੇ ਸਨਮਾਨ ਕੀਤਾ ਗਿਆ ਅੰਤ ਵਿੱਚ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਅਤੇ ਬਰਾਦਰੀ ਤਰਫ ਅਭਰਾਓ ਬ੍ਰਾਹਮਣ ਸਭਾ ਸੁਨਾਮ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਅਤੇ ਸੰਦੀਪ ਸ਼ਰਮਾ ਵੱਲੋਂ ਬ੍ਰਾਹਮਣ ਸਭਾਵਾਂ ਦਾ ਸੁਨਾਮ ਪਹੁੰਚਣ ਤੇ ਧੰਨਵਾਦ ਕੀਤਾ।

Have something to say? Post your comment

 

More in Malwa

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ