Thursday, December 18, 2025

Malwa

ਜਾਪਾਨ ਦੀ ਟੀਮ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਬਾਗਬਾਨਾਂ ਦੇ ਖੇਤਾਂ ਦਾ ਦੌਰਾ

March 24, 2025 02:26 PM
SehajTimes

ਪਟਿਆਲਾ : ਡਾਇਰੈਕਟਰ ਬਾਗ਼ਬਾਨੀ ਪੰਜਾਬ ਵੱਲੋਂ ਭੇਜੀ ਹੋਈ ਤਜਵੀਜ਼ ਤਹਿਤ ਜਪਾਨ ਦੀ ਟੀਮ ਵੱਲੋਂ ਜੇ.ਆਈ.ਸੀ.ਏ. ਪ੍ਰੋਜੈਕਟ ਤਹਿਤ ਪੰਜਾਬ ਰਾਜ ਵਿੱਚ ਖੇਤੀ ਵਿਭਿੰਨਤਾ ਲਿਆਉਣ ਅਤੇ ਡਿੱਗਦੇ ਪਾਣੀ ਦੇ ਪੱਧਰ ਦੇ ਬਦਲ ਲੱਭਣ ਤਹਿਤ ਸਰਵੇ ਕਰਨ ਲਈ ਪਟਿਆਲਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਜਿੰਨਾ ਨੇ ਬਾਗ਼ਬਾਨੀ ਦਾ ਕਿੱਤਾ ਅਪਣਾਇਆ ਹੋਇਆ ਹੈ ਦੇ ਪ੍ਰੋਜੈਕਟਾਂ ਦਾ ਦੌਰਾ ਕੀਤਾ ਗਿਆ।
ਇਸ ਟੀਮ ਵਿੱਚ ਜਪਾਨ ਤੋ ਆਏ ਸਰਵੇ ਟੀਮ ਦੇ ਮੈਂਬਰ ਤੋਗੋ ਸਿਨੋਹਾਰਾ (ਬਾਗ਼ਬਾਨੀ ਮਾਹਰ) ਯਾਸ਼ੂਸ਼ੀ ਫੂਕੁਡਾ (ਜ਼ਮੀਨੀ ਪਾਣੀ ਬਚਾਓ ਮਾਹਰ) ਅਤੇ ਮਿਸ ਰੀ ਕੀਟਾਉ (ਵਾਤਾਵਰਣ ਸੰਬੰਧੀ ਮਾਹਰ) ਨੇ ਡਿਪਟੀ ਡਾਇਰੈਕਟਰ ਬਾਗ਼ਬਾਨੀ ਪਟਿਆਲਾ ਡਾ. ਸੰਦੀਪ ਸਿੰਘ ਗਰੇਵਾਲ ਦੇ ਨਾਲ ਸਮੇਤ ਉਹਨਾਂ ਦੇ ਸਹਿਯੋਗੀ ਡਾ. ਹਰਿੰਦਰਪਾਲ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ (ਇੰਚਾਰਜ ਅਮਰੂਦ ਅਸਟੇਟ), ਡਾ. ਕੁਲਵਿੰਦਰ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ ਸੰਗਰੂਰ ਅਤੇ ਡਾ. ਦਿਲਪ੍ਰੀਤ ਸਿੰਘ ਦੁਲੇਅ (ਮਿਸ਼ਨ ਸਕੱਤਰ ਪਟਿਆਲਾ) ਨਾਲ ਰਲ ਕੇ ਅਮਰੂਦ ਅਸਟੇਟ ਵਜੀਦਪੁਰ, ਬਾਇਓ ਕਾਰਵ ਸੀਡਸ ਧਬਲਾਨ, ਯੂਨੀ ਐਗਰੀ (ਟੀਸ਼ੂ ਕਲਚਰ ਆਲੂ ਯੂਨਿਟ) ਮੂੰਡ ਖੇੜਾ (ਪਟਿਆਲਾ), ਮੈਸ ਹਾਈ ਲਾਇਨ ਫੂਡਜ਼ (ਖੁੰਬ ਯੂਨਿਟ) ਅਤੇ ਸਾਲੂਬਰਸ ਮਸ਼ਰੂਮ ਯੂਨਿਟ ਗਾਜੀਸਲਾਰ (ਸਮਾਣਾ) ਦਾ ਦੌਰਾ ਕੀਤਾ ਗਿਆ।
  ਇਹਨਾਂ ਪ੍ਰੋਜੈਕਟਾਂ ਵਿੱਚੋਂ ਸਰਵੇ ਟੀਮ ਮੈਂਬਰਾਂ ਨੂੰ ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਬਾਗ਼ਬਾਨੀ ਧੰਦੇ ਹੇਠ ਲਿਆਉਣ ਲਈ ਉਤਸ਼ਾਹਿਤ ਕਰਨ ਲਈ ਕੀਤੇ ਜਾਂਦੇ ਉਪਰਾਲਿਆਂ ਨੂੰ ਦਰਸਾਉਂਦੇ ਉਕਤ ਯੂਨਿਟ ਦਿਖਾਏ ਗਏ ਜਿਵੇਂ ਕਿ ਅਮਰੂਦ ਅਸਟੇਟ ਵਿੱਚ ਮਿੱਟੀ ਪਾਣੀ ਚੈੱਕ ਕਰਨ ਦੀ ਚਾਲੂ ਸੁਵਿਧਾ, ਮੈਂਬਰਾਂ ਨੂੰ ਫਲਦਾਰ ਬੂਟਿਆਂ ਦੀ ਲਵਾਈ ਤੇ ਸਪਰੇਅ ਆਦਿ ਲਈ ਕਿਰਾਏ ਤੇ ਦਿੱਤੀ ਜਾਂਦੀ ਮਸ਼ੀਨਰੀ ਦੀ ਸਹੂਲਤ, ਇਸ ਤੋਂ ਇਲਾਵਾ ਬਾਇਓ ਕਾਰਨ ਵੱਲੋਂ ਆਪਣੇ ਪੱਧਰ ਤੇ ਬਾਹਰਲੇ ਦੇਸ਼ਾਂ ਤੋ ਫੁੱਲ ਦਾ ਬੀਜ ਮੰਗਵਾ ਕੇ ਪੰਜਾਬ ਵਿੱਚ ਇਹ ਬੀਜ ਕਿਸਾਨਾਂ ਨੂੰ ਕੰਟਰੈਕਟ ਫਾਰਮਿੰਗ ਤਹਿਤ ਲਿਆਉਣਾ/ ਖ਼ਰੀਦਣਾ ਆਦਿ ਦੀ ਵਿਵਸਥਾ ਸੰਬੰਧੀ ਜਾਣੂ ਕਰਵਾਉਣ ਤਹਿਤ ਧਬਲਾਨ ਸਥਿਤ ਯੂਨਿਟ ਦਿਖਾਇਆ ਗਿਆ ਜਿਸ ਤਹਿਤ ਡਾ. ਅਲਾ ਰੰਗ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਆਲੂਆਂ ਦੇ ਜੀ-ਜ਼ੀਰੋ ਟੀਸ਼ੂ ਕਲਚਰ ਰਾਹੀ ਬੀਜ ਤਿਆਰ ਕਰਨ ਲਈ ਤਿਆਰ ਹੋਏ ਯੂਨਿਟ ਯੂਨੀ ਐਗਰੀ ਮੂੰਡ ਖੇੜਾ ਦੇ ਸਰਪ੍ਰਸਤ ਅਸ਼ਵਨੀ ਸਿੰਗਲਾ ਤੇ ਪਰਵਿੰਦਰ ਸਿੰਘ ਨੇ ਸਰਵੇ ਟੀਮ ਨੂੰ ਆਪਣੀਆਂ ਗਤੀਵਿਧੀਆਂ ਦੇ ਸਾਹਮਣੇ ਵਿਖਾ ਕੇ ਚਾਨਣਾ ਪਾਇਆ ਗਿਆ
          ਇਸ ਉਪਰੰਤ ਬਲਾਕ ਸਮਾਣਾ ਦੇ ਮੈਸ.ਹਾਈ ਲਾਇਨ ਫੂਡਜ਼ ਦੇ ਸਰਪ੍ਰਸਤ ਗੌਰਵ ਜਿੰਦਲ ਤੇ ਅਮਿਤ ਕੁਮਾਰ ਨੇ ਆਪਣੇ 40 ਗ੍ਰੋਇੰਗ ਰੂਮ ਯੂਨਿਟ ਜਿਸ ਵਿੱਚ ਹਰ ਮਹੀਨੇ 600 ਟਨ ਕੰਪੋਸਟ ਤਿਆਰ ਹੁੰਦੀ ਹੈ ਤੇ ਸਲਾਨਾ 1500 ਟਨ ਖੁੰਬ ਦੀ ਪੈਦਾਵਾਰ ਬਾਰੇ ਚਾਨਣਾ ਪਾਇਆ ਗਿਆ। ਅਖੀਰ ਵਿੱਚ ਖੁੰਬਾਂ ਦੀ ਗਰਮੀ ਰੁੱਤ ਦੌਰਾਨ ਘੱਟ ਮੁੱਲ ਤੇ ਵੇਚਣ ਤੋ ਬਚਣ ਦੇ ਬਦਲ ਵੱਜੋ 'ਕੇਨਿੰਗ' ਵਿਧੀ ਅਪਣਾਉਣ ਵਾਲੇ ਪੁਰਾਣੇ ਖੁੰਬ ਕਾਸ਼ਤਕਾਰ  ਕਮ- ਸਰਪ੍ਰਸਤ ਸਾਲੂਬਰਸ ਯੂਨਿਟ ਗਾਜੀਸਲਾਰ (ਸਮਾਣਾ) ਬਲਰਾਜ ਸਿੰਘ ਨੇ ਆਪਣੇ ਕੇਨਿੰਗ ਵਿਧੀ ਨਾਲ ਤਿਆਰ ਕਰਕੇ ਵੇਚਣ ਲਈ ਬ੍ਰੈੱਡ 'ਮਾਲਵਾ ਬਟਨ ਮਸ਼ਰੂਮ' ਬਾਰੇ ਪੈਕਿੰਗ ਦਿਖਾਈ। ਸੋ ਇਸ ਉਪਰੰਤ ਉਪ ਡਾਇਰੈਕਟਰ ਬਾਗ਼ਬਾਨੀ ਪਟਿਆਲਾ ਵੱਲੋਂ ਤੇ ਉਹਨਾਂ ਦੀ ਸਹਿਯੋਗੀ ਟੀਮ ਵੱਲੋਂ ਆਈ ਜਪਾਨ ਦੀ ਦੀ ਮਹਿਮਾਨ ਸਰਵੇ ਟੀਮ ਦਾ ਧੰਨਵਾਦ ਕੀਤਾ ਗਿਆ।

Have something to say? Post your comment

 

More in Malwa

ਵਿਧਾਇਕ ਭਾਰਜ ਦੇ ਜੱਦੀ ਪਿੰਡ ਤੋਂ 'ਆਪ' ਉਮੀਦਵਾਰ ਚੋਣ ਹਾਰ ਗਿਆ

ਨੌਜਵਾਨਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ ਕਿਹਾ "ਆਪ" ਵਾਅਦਿਆਂ ਤੇ ਨਹੀਂ ਉਤਰੀ ਖ਼ਰੀ 

ਅਕਾਲੀ ਆਗੂ ਵਿਨਰਜੀਤ ਗੋਲਡੀ ਨੇ ਘੇਰੀ 'ਆਪ' ਸਰਕਾਰ 

ਸਾਈਕਲਿਸਟ ਮਨਮੋਹਨ ਸਿੰਘ ਦਾ ਕੀਤਾ ਸਨਮਾਨ

ਬਾਜਵਾ ਪਰਵਾਰ ਨੇ ਅਕਾਲਗੜ੍ਹ 'ਚ ਪਾਈਆਂ ਵੋਟਾਂ 

ਪਰਮਿੰਦਰ ਢੀਂਡਸਾ ਨੇ ਜੱਦੀ ਪਿੰਡ ਉਭਾਵਾਲ 'ਚ ਪਾਈ ਵੋਟ 

ਪੈਨਸ਼ਨਰ ਦਿਹਾੜੇ ਦੀਆਂ ਤਿਆਰੀਆਂ ਨੂੰ ਲੈਕੇ ਕੀਤੀ ਚਰਚਾ 

ਮਾਲੇਰਕੋਟਲਾ ਹਲਕਾ ਦੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਜਿੱਤ ਪ੍ਰਾਪਤ ਕਰਨਗੇ : ਤਰਸੇਮ ਕਲਿਆਣ

ਚੋਣ ਅਮਲਾ ਚੋਣ ਸਮਗਰੀ ਲੈਕੇ ਪੋਲਿੰਗ ਬੂਥਾਂ ਲਈ ਰਵਾਨਾ 

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ