Saturday, November 01, 2025

Doaba

ਖਾਲਸਾਈ ਨਿਸ਼ਾਨਾ, ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਅਤੇ ਸਿੱਖ ਸੰਗਤਾਂ ਦੇ ਅਪਮਾਨ ਵਿਰੁੱਧ ਸਿੱਖ ਜਥੇਬੰਦੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ 

March 20, 2025 12:28 PM
SehajTimes
ਹੁਸ਼ਿਆਰਪੁਰ : ਹਿਮਾਚਲ ਦੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਖਾਲਸਾਈ ਨਿਸ਼ਾਨਾ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਸਿੱਖ ਸੰਗਤਾਂ ਦੇ ਕੀਤੇ ਗਏ ਅਪਮਾਨ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਵਾਜੇ ਏ ਕੌਮ, ਸਿੱਖ ਨੌਜਵਾਨ ਫਰੰਟ,ਸ਼੍ਰੀ ਗੁਰੂ ਰਵਿਦਾਸ ਫੋਰਸ ਪੰਜਾਬ, ਯੰਗ ਖਾਲਸਾ ਗਰੁੱਪ,ਨਿਹੰਗ ਸਿੰਘ ਦਲ ਪੰਥ, ਮਿਸਲ ਪੰਜ ਆਬ,ਦਸ਼ਮੇਸ਼ ਯੂਥ ਸੇਵਾਵਾਂ ਕਲੱਬ ਆਦਿ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ   ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਚ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਿਸ ਨੂੰ ਜ਼ਿਲ੍ਾ ਪੁਲਿਸ ਪ੍ਰਸ਼ਾਸਨ ਵੱਲੋਂ ਐੱਸ ਪੀ ਮਨੋਜ ਕੁਮਾਰ ਦੀ ਅਗਵਾਈ ਹੇਠ ਵੱਡੀ ਪੱਧਰ ਤੇ ਫੋਰਸ ਲਗਾ ਕੇ ਮਾਰਚ ਕੱਢਣ ਤੋਂ ਰੋਕ ਦਿੱਤਾ ਪਰ ਸਿੱਖ ਜਥੇਬੰਦੀਆਂ ਦੇ ਭਾਰੀ ਵਿਰੋਧ ਕਰਨ ਤੇ ਆਖਰ ਪੁਲਿਸ ਪ੍ਰਸ਼ਾਸਨ ਮਾਰਚ ਨੂੰ ਅੱਗੇ ਵੱਧਣ ਲਈ ਸਹਿਮਤ ਹੋਇਆ ਤੇ ਇਹ ਮਾਰਚ ਮੋਟਰਸਾਈਕਲ,ਗੱਡੀਆ,ਕਾਰਾਂ ਦੇ ਕਾਫਲੇ ਦੇ ਰੂਪ ਵਿੱਚ ਅੱਗੇ ਵੱਧਦਾ ਹੋਇਆ ਸ਼ਹਿਰ ਦੇ ਵੱਖ ਵੱਖ ਬਾਜਾਰਾਂ ਚੋਂ ਹੁੰਦਾ ਹੋਇਆ ਆਦਮਵਾਲ ਵਿਖੇ ਪਹੁੰਚਿਆ ਰੋਸ ਮਾਰਚ ਨੂੰ ਪੰਜਾਬ ਹਿਮਾਚਲ ਬਾਰਡਰ ਤੇ ਜਾਣ ਤੋਂ ਰੋਕਣ ਲਈ ਭਾਰੀ ਪੁਲਿਸ ਤਾਇਨਾਤ ਸੀ ਜਿਥੇ ਸਿੱਖ ਜਥੇਬੰਦੀਆ ਨੇ ਸੜਕ ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ,ਮਾਸਟਰ ਕੁਲਦੀਪ ਸਿੰਘ ਮਸੀਤੀ,ਰਣਵੀਰ ਸਿੰਘ ਬੈਸਤਾਨੀ,ਸੰਦੀਪ ਸਿੰਘ ਖਾਲਸਾ ਅਤੇ ਹਰਵਿੰਦਰ ਸਿੰਘ ਹੀਰਾ ਨੇ ਸੰਬੋਧਨ ਕਰਦਿਆ ਕਿਹਾ ਕਿ ਹਿਮਾਚਲ ਚ ਸ਼ਰਾਰਤੀ ਅਨਸਰਾਂ ਵਲੋਂ ਕੀਤਾ ਗਿਆ ਖਾਲਸਾਈ ਨਿਸ਼ਾਨਾ,ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀਆ ਤਸਵੀਰਾਂ ਵਾਲੇ ਝੰਡਿਆ ਅਤੇ ਸਿੱਖ ਸੰਗਤਾਂ ਦਾ ਅਪਮਾਨ ਸਿੱਖ ਕੌਮ ਹਰਗਿਜ ਬਰਦਾਸ਼ਤ ਨਹੀਂ ਕਰੇਗੀ। ਇਸ ਸਮੇਂ ਆਗੂਆ ਨੇ ਹਿਮਾਚਲ ਪ੍ਰਦੇਸ਼ ਦੀ ਸੁਖਵਿੰਦਰ ਸੁੱਖੂ ਦੀ ਕਾਂਗਰਸ ਸਰਕਾਰ ਦੁਆਰਾ ਫਿਰਕੂ ਤੇ ਮੁਤਸਵੀ ਅਮਨ ਸੂਦ ਤੇ ਉਸਦੇ ਸਾਥੀਆ ਦੀ ਪੁਸ਼ਤਪਨਾਹੀ ਦੀ ਵੀ ਸਖਤ ਨਿਖੇਧੀ ਕੀਤੀ ਅਤੇ ਹਿਮਾਚਲ ਦੇ ਕਾਂਗਰਸੀ ਅਤੇ ਭਾਜਪਾ ਆਗੂਆਂ ਦੁਆਰਾ ਸਿੱਖ ਕੌਮ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੀਤੀਆ ਜਾ ਰਹੀਆ ਸਾਜਿਸ਼ਾ ਦੀ ਵੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ।ਇਸ ਸਮੇਂ ਸਿੱਖ ਜਥੇਬੰਦੀਆ ਵਲੋਂ ਰਾਸ਼ਟਰਪਤੀ ਬੀਬੀ ਦ੍ਰੋਪਦੀ ਮੁਰਮੂ ਲਈ ਤਹਿਸੀਲਦਾਰ ਲਾਰੈਂਸ ਸਿੰਗਲਾ ਨੂੰ ਯਾਦ ਪੱਤਰ ਦਿੱਤਾ। ਇਸ ਸਮੇਂ ਮਾਸਟਰ ਕੁਲਦੀਪ ਸਿੰਘ ਮਸੀਤੀ, ਜਸਵੰਤ ਸਿੰਘ ਫੌਜੀ ਪਰਮਜੀਤ ਸਿੰਘ ਮੇਘੋਵਾਲ, ਪਰਮਿੰਦਰ ਸਿੰਘ ਮੁਕੇਰੀਆ, ਅਮਰਜੀਤ ਸਿੰਘ ਨਿੱਝਰ, ਸਨਮ ਸਿੰਘ ਟਾਂਡਾ, ਪਰਮਜੀਤ ਸਿੰਘ ਕੰਧਾਲਾ ਸ਼ੇਖਾ, ਢਾਡੀ ਰਣਧੀਰ ਸਿੰਘ ਕਡਿਆਣਾ, ਗਗਨਦੀਪ ਸਿੰਘ ਪ੍ਰੇਮਗੜ, ਗੁਰਮੁੱਖ ਸਿੰਘ ਸੋਢੀ, ਮਹਿੰਦਰਪਾਲ ਸਿੰਘ ਮਹਿਤਾ, ਜਗਜੀਤ ਸਿੰਘ ਬੱਤਰਾ, ਅਮਨਦੀਪ ਸਿੰਘ ਮੋਨਾ ਕਲਾਂ, ਅਮਨਦੀਪ ਸਿੰਘ ਸਨੀ, ਪਰਮਜੀਤ ਸਿੰਘ ਮਿੰਟੂ, ਅਮਰਜੀਤ ਸਿੰਘ ਗੋਕਲ ਨਗਰ, ਸਿਮਰਨਜੀਤ ਸਿੰਘ ਸੇਮਾ, ਅੰਮ੍ਰਿਤਪਾਲ ਸਿੰਘ ਅਰੋੜਾ, ਵਰਿੰਦਰ ਸਿੰਘ ਬਿੰਦੂ, ਤਜਿੰਦਰ ਸਿੰਘ ਹਰਿਆਣਾ, ਹਰਦੀਪ ਸਿੰਘ ਦੀਪ ਚੱਗਰਾ ਆਦਿ ਹਾਜਰ ਸਨ! 

Have something to say? Post your comment

 

More in Doaba

ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ