Friday, April 24, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਅਪਰੈਲ ਮਹੀਨੇ ਟੈਕਸ ਚੋਰਾਂ 'ਤੇ 10.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ

May 25, 2021 05:48 PM
SehajTimes

ਚੰਡੀਗੜ੍ਹ :ਸਰਕਾਰੀ ਖਜ਼ਾਨਾ ਨੂੰ ਖੋਰਾ ਲਗਾਉਣ ਵਾਲਿਆਂ ਖਿਲਾਫ ਨਿਰੰਤਰ ਕਾਰਵਾਈ ਕਰਦਿਆਂ ਟੈਕਸ  ਚੋਰੀ 'ਤੇ ਨਿਰੰਤਰ ਚੌਕਸੀ ਰੱਖਦੇ ਹੋਏ ਜੀ.ਐੱਸ.ਟੀ.ਵਿਭਾਗ ਦੇ ਇਨਫੋਰਸਮੈਂਟ ਵਿੰਗ ਨੇ ਅਪਰੈਲ 2021 ਦੇ ਮਹੀਨੇ ਦੌਰਾਨ 10.44 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਕਿਸੇ ਵੀ ਇਕ ਮਹੀਨੇ ਵਿੱਚ ਕੀਤੀ ਗਈ ਇਹ ਸਭ ਤੋਂ ਵੱਡੀ ਕਾਰਵਾਈ ਹੈ ਅਤੇ ਪਹਿਲੀ ਵਾਰ ਜੁਰਮਾਨੇ ਦੀ ਰਾਸ਼ੀ ਕਰੋੜਾਂ ਦੇ ਦਹਾਈ ਦੇ ਅੰਕ 'ਤੇ ਪਹੁੰਚੀ ਹੈ। ਇਹ ਖੁਲਾਸਾ ਕਰ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਤੱਥ ਦੇ ਬਾਵਜੂਦ ਕਿ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਿੱਚ ਅਪਰੈਲ 2021 ਵਿਚ ਵਾਧਾ ਹੋਇਆ ਅਤੇ ਪਿਛਲੇ ਸਾਲ ਤੋਂ ਮੋਬਾਇਲ ਵਿੰਗਾਂ ਦੀ ਗਿਣਤੀ 13 ਤੋਂ ਘੱਟ ਕੇ 7 ਹੋ ਗਈ ਹੈ, ਸਟੇਟ ਜੀ.ਐਸ.ਟੀ. ਵਿਭਾਗ ਦੇ ਇਨਫੋਰਸਮੈਂਟ ਵਿੰਗ ਨੇ ਇੱਕ ਨਵਾਂ ਮਾਅਰਕਾ ਸਥਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਟੈਕਸ ਵਿਭਾਗ ਦੇ ਇਨਫੋਰਸਮੈਂਟ ਵਿੰਗ ਵਿਚਲੇ ਅਧਿਕਾਰੀ ਜੀ.ਐਸ.ਟੀ. ਤੋਂ ਦੂਰ ਰਹਿਣ ਵਾਲੀਆਂ ਚੀਜ਼ਾਂ ਦੀ ਗੈਰ-ਕਾਨੂੰਨੀ ਮੂਵਮੈਂਟ 'ਤੇ ਚੌਕਸੀ ਰੱਖਦੇ ਹਨ। ਅਧਿਕਾਰੀ ਅਚਨਚੇਤ ਕਾਰਵਾਈ, ਮੁਖਬਰਾਂ, ਟੈਕਸ ਦੀਆਂ ਸੰਭਾਵਿਤ ਵਸਤੂਆਂ ਉੱਤੇ ਨਿਗਰਾਨੀ ਆਦਿ ਦੇ ਆਧਾਰ 'ਤੇ ਕੰਮ ਕਰਦੇ ਹਨ। ਜਦੋਂ ਜੀ.ਐਸ.ਟੀ. ਚੋਰੀ ਵਿੱਚ ਸ਼ਾਮਲ ਇਨ੍ਹਾਂ ਵਾਹਨਾਂ ਨੂੰ ਫੜਿਆ ਜਾਂਦਾ ਹੈ, ਤਾਂ ਜੀ.ਐਸ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਨੋਟਿਸ ਜਾਰੀ ਕੀਤੇ ਜਾਂਦੇ ਹਨ ਅਤੇ ਸਬੰਧਤ ਧਿਰ ਨੂੰ ਮੌਕਾ ਦੇਣ ਤੋਂ ਬਾਅਦ ਜੁਰਮਾਨਾ ਲਗਾਇਆ ਜਾਂਦਾ ਹੈ।ਬੁਲਾਰੇ ਨੇ ਵਿਸਥਾਰ ਵਿੱਚ ਖੁਲਾਸਾ ਕਰਦਿਆਂ ਦੱਸਿਆ ਕਿ ਵਿਭਾਗ ਦੇ ਸੱਤ ਮੋਬਾਈਲ ਵਿੰਗਾਂ ਵਿਚੋਂ ਸਭ ਤੋਂ ਵੱਧ ਜੁਰਮਾਨਾ ਲੁਧਿਆਣਾ ਦੁਆਰਾ ਲਗਾਇਆ ਗਿਆ ਹੈ ਜੋ ਕਿ 3.35 ਕਰੋੜ ਰੁਪਏ ਹੈ। ਵਿਅਕਤੀਗਤ ਅਧਿਕਾਰੀਆਂ ਦੁਆਰਾ ਲਗਾਏ ਗਏ ਜੁਰਮਾਨੇ ਦੇ ਮਾਮਲੇ ਵਿੱਚ ਸਭ ਵੱਧ ਤੋਂ ਵੱਧ ਮੋਬਾਈਲ ਵਿੰਗ ਲੁਧਿਆਣਾ ਤੋਂ ਐਸ.ਟੀ.ਓ. ਸੁਮਿਤ ਥਾਪਰ ਦੁਆਰਾ ਲਗਾਇਆ ਗਿਆ ਜੋ ਕਿ 36 ਕੇਸਾਂ ਵਿੱਚ ਰਕਮ 1,22,75,370 ਰੁਪਏ ਲਗਾਇਆ ਗਿਆ ਹੈ। ਦੋ ਹੋਰ ਐਸ.ਟੀ.ਓ. ਬਲਦੀਪ ਕਰਨ ਸਿੰਘ, ਮੋਬਾਈਲ ਵਿੰਗ ਲੁਧਿਆਣਾ ਅਤੇ ਐਸ.ਟੀ.ਓ.ਰਾਜੀਵ ਸ਼ਰਮਾ, ਮੋਬਾਈਲ ਵਿੰਗ ਚੰਡੀਗੜ੍ਹ-2 ਵੱਲੋਂ ਕ੍ਰਮਵਾਰ 1,06,14,045 ਰੁਪਏ ਅਤੇ 1,01,88,808 ਰੁਪਏ ਜੁਰਮਾਨਾ ਲਗਾਇਆ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਪਰੈਲ 2021 ਦੇ ਮਹੀਨੇ ਦੌਰਾਨ ਲਗਾਏ ਗਏ ਕੁੱਲ ਜੁਰਮਾਨੇ ਦਾ ਵਸਤੂਗਤ  ਤੌਰ 'ਤੇ ਵਿਸ਼ਲੇਸ਼ਣ ਦੱਸਦਾ ਹੈ ਕਿ ਲੋਹੇ ਦੇ ਸਕਰੈਪ ਲੈ ਜਾਣ ਵਾਲੇ ਵਾਹਨਾਂ 'ਤੇ 4.59 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਲੋਹੇ ਅਤੇ ਸਟੀਲ ਦਾ ਤਿਆਰ ਸਮਾਨ ਲਿਜਾਣ ਵਾਲੇ ਵਾਹਨਾਂ 'ਤੇ 2.60 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਪ੍ਰਚੂਨ/ਮਿਕਸਡ ਸਾਮਾਨ ਲਿਜਾਣ ਵਾਲੇ ਵਾਹਨਾਂ ਨੂੰ 1.04 ਕਰੋੜ ਰੁਪਏੇ ਜੁਰਮਾਨਾ ਲਗਾਇਆ ਗਿਆ ਹੈ, ਹੋਰ ਵੱਖ-ਵੱਖ ਚੀਜ਼ਾਂ 'ਤੇ 1.03 ਕਰੋੜ ਰੁਪਏ ਜੁਰਮਾਨਾ, ਤਾਂਬੇ ਦਾ ਸਕਰੈਪ ਲੈ ਕੇ ਜਾਣ ਵਾਲੀਆਂ ਗੱਡੀਆਂ 'ਤੇ 80.67 ਲੱਖ ਰੁਪਏ, ਸਰ੍ਹੋਂ ਦਾ ਬੀਜ/ਤੇਲ ਆਦਿ ਵਾਹਨ ਚਲਾਉਣ ਵਾਲੇ ਵਾਹਨਾਂ 'ਤੇ 17.47 ਲੱਖ ਜੁਰਮਾਨਾ ਲਗਾਇਆ ਗਿਆ ਹੈ। ਅਪਰੈਲ 2021 ਦੇ ਦੌਰਾਨ ਲਗਾਏ ਗਏ ਕੁੱਲ  ਜੁਰਮਾਨੇ ਵਿੱਚ ਆਇਰਨ ਸਕਰੈਪ ਦੇ ਜੁਰਮਾਨੇ ਦਾ 43.96 ਫੀਸਦੀ ਹਿੱਸਾ ਸੀ ਜਦੋਂ ਕਿ ਪ੍ਰਚੂਨ ਮਾਲ ਉੱਤੇ ਲਗਾਇਆ ਗਿਆ ਕੁੱਲ ਜੁਰਮਾਨਾ 9.9 ਫੀਸਦੀ ਹੈ।
ਇਸ ਰਿਕਾਰਡ ਕਾਰਗੁਜ਼ਾਰੀ ਅਤੇ ਨਵਾਂ ਮਾਅਰਕਾ ਸਥਾਪਤ ਕਰਨ ਦੀ ਪ੍ਰਾਪਤੀ ਲਈ ਟੈਕਸ ਕਮਿਸ਼ਨਰ, ਪੰਜਾਬ ਵੱਲੋਂ ਇਨਫੋਰਸਮੈਂਟ ਵਿੰਗ ਦੇ ਸਾਰੇ ਅਧਿਕਾਰੀਆਂ ਨੂੰ  ਵਧਾਈ ਦਿੰਦੇ ਹੋਏ ਇਸ ਦੀ ਸ਼ਲਾਘਾ ਕੀਤੀ ਗਈ।
-------

 
 

Have something to say? Post your comment

 

More in Chandigarh

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖਰੜ ਦੇ ਸਕੂਲ ਵਿੱਚ ਜਾਗਰੂਕਤਾ ਸੈਮੀਨਾਰ; ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਅਪੀਲ

ਮੋਰਿੰਡਾ ਇਲਾਕੇ ਦੇ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਮਮਤਾ ਦਿਵਸ ਮਨਾਇਆ

ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਟੁਰਕੂ ਨਾਲ ਪੰਜਾਬ ਦੀ ਭਾਈਵਾਲੀ ਵਿਸ਼ਵਵਿਆਪੀ ਅਧਿਆਪਨ ਜੁਗਤਾਂ ਨੂੰ ਪੰਜਾਬ ਦੇ ਕਲਾਸਰੂਮਾਂ ਤੱਕ ਪਹੁੰਚਾਉਣ ਵਿੱਚ ਮਦਦਗਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੈਂਗਸਟਰਾਂ ’ਤੇ ਵਾਰ ਦਾ 93ਵਾਂ ਦਿਨ: ਪੰਜਾਬ ਪੁਲਿਸ ਵੱਲੋਂ 557 ਥਾਵਾਂ ’ਤੇ ਛਾਪੇਮਾਰੀ; 252 ਗ੍ਰਿਫ਼ਤਾਰ

ਭਗਵੰਤ ਮਾਨ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਇਜਾਰੇਦਾਰੀ ਖ਼ਤਮ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤੇ ਵਧਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਿਰਦੇਸ਼

ਬਰਿੰਦਰ ਕੁਮਾਰ ਗੋਇਲ ਵੱਲੋਂ ਪਿੰਡ ਓਇੰਦ ਵਿਖੇ ਨਹਿਰੀ ਪਾਣੀ ਲਿਫ਼ਟ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ

ਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਸਪੀਕਰ ਰੌੜੀ

ਸਾਬਕਾ ਸੈਨਿਕਾਂ ਦੀ ਭਲਾਈ ਦੇ ਮਾਮਲੇ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੋਹਿੰਦਰ ਭਗਤ

ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ