Wednesday, September 17, 2025

Malwa

ਪੰਜਾਬ ਦੀ ਅੰਡਰ 23 ਦੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ

March 17, 2025 01:23 PM
SehajTimes

ਪਟਿਆਲਾ : ਬੀਤੇ ਦਿਨੀ ਸਮਾਪਤ ਹੋਈ ਅੰਡਰ 23 ਬਹੁ ਦਿਨੀ ਸੀਕੇ ਨਾਇਡੂ ਕ੍ਰਿਕਟ ਟਰਾਫੀ ਵਿੱਚ ਪੰਜਾਬ ਦੇ ਮੁੰਡਿਆਂ ਦੀ ਕ੍ਰਿਕਟ ਟੀਮ ਨੇ ਨਾ ਸਿਰਫ ਜਿੱਤ ਹਾਸਿਲ ਕੀਤੀ ਹੈ ਨਾਲ ਹੀ ਭਾਰਤੀ ਕ੍ਰਿਕਟ ਬੋਰਡ ਵੱਲੋਂ ਕਰਵਾਈ ਇਕ ਦਿਨਾਂ ਕ੍ਰਿਕਟ ਟਰਾਫੀ ਜਿੱਤੀ ਬਲ ਕੇ ਰੈਸਟ ਆਫ ਇੰਡੀਆ ਦੀ ਅੰਡਰ 23 ਕ੍ਰਿਕਟ ਟੀਮ ਨੂੰ ਹਰਾ ਕੇ ਇਰਾਨੀ ਟਰਾਫੀ ਤੇ ਵੀ ਕਬਜ਼ਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨੇ ਦੱਸਿਆ ਕਿ ਪੰਜਾਬ ਇੱਕ ਵਾਰ ਫਿਰ ਫਿਰਕੀ ਗੇਂਦਬਾਜੀ ਦੇ ਬਿਸ਼ਨ ਸਿੰਘ ਬੇਦੀ ਤੇ ਹਰਭਜਨ ਸਿੰਘ ਵਾਲੇ ਸੁਨਹਿਰੇ ਦੌਰ ਵੱਲ ਪਰਤ ਰਿਹਾ ਹੈ। ਉਹਨਾਂ ਦੱਸਿਆ ਕਿ ਕ੍ਰਿਕਟ ਹੱਬ ਦੇ ਹੋਣਹਾਰ ਸਪਿਨਰ ਹਰਿਜਸ ਟੰਡਨ ਨੇ ਨਾ ਸਿਰਫ ਪੰਜਾਬ ਵੱਲੋਂ ਖੇਡਦਿਆਂ ਬਹੁ ਦਿਨ ਟੂਰਨਾਮੈਂਟ ਦੇ ਅੱਠ ਮੈਚਾਂ ਵਿੱਚ 30 ਵਿਕਟਾਂ ਲਈਆਂ, ਬਲ ਕੇ ਉਸਨੇ 200 ਤੋਂ ਵੱਧ ਦੌੜਾਂ ਵੀ ਬਣਾਈਆਂ।ਹਰਜਸ ਨੇ ਪੰਜਾਬ  ਵੱਲੋਂ ਖੇਡਦਿਆਂ ਬੀਸੀਸੀਆਈ ਵੱਲੋਂ ਕਰਵਾਈ ਜਾਂਦੀ ਇੱਕ ਕ੍ਰਿਕਟ ਟਰਾਫੀ ਵਿੱਚ ਵੀ ਵਿੱਚ 10 ਵਿਕਟਾਂ ਲਈਆਂ। ਉਧਰ ਕ੍ਰਿਕਟ ਹੱਬ ਦੇ ਹੀ ਆਰੀਆਮਾਨ ਸਿੰਘ ਨੇ ਸੀਕੇ ਨਾਇਡੂ ਟਰਾਫੀ ਵਿੱਚ 10 ਮੈਚਾਂ ਵਿੱਚ 34 ਵਿਕਟਾਂ ਹਾਸਿਲ ਕੀਤੀਆਂ ਅਤੇ ਪੰਜਾਬ ਵੱਲੋਂ ਖੇਡਦਿਆਂ ਇੱਕ ਦਿਨ ਮੈਚਾਂ ਵਿੱਚ 19 ਵਿਕਟਾਂ ਹਾਸਿਲ ਕੀਤੀਆਂ। ਇਸ ਸਬੰਧੀ ਕੋਚ ਕਮਲ ਸੰਧੂ ਨੇ ਖੁਸ਼ੀ ਪ੍ਰਗਟਿਆਂ ਕਰਦਿਆਂ ਦੱਸਿਆ ਕਿ ਇਹ ਬੱਚਿਆਂ ਦੀ ਦਿਨ ਰਾਤ ਮਿਹਨਤ ਦਾ ਨਤੀਜਾ ਹੈ ਕਿ ਇੰਨੇ ਵੱਡੀ ਸਫਲਤਾ ਹਾਸਲ ਕਰ ਸਕੇ। ਉਹਨਾਂ ਇਸ ਸਮੇਂ ਨਾ ਸਿਰਫ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਦਿਲ ਸ਼ੇਰ ਖੰਨਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਤਾਰੀਫ ਕੀਤੀ ਜਿਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਨੇ ਇਹ ਮਾਰਕਾ ਮਾਰਿਆ। ਬਲਕਿ ਇਸ ਮੌਕੇ ਉਹਨਾਂ ਨੇ ਪੰਜਾਬ ਕ੍ਰਿਕਟ ਟੀਮ ਦੇ ਕੋਚ ਬੀ ਆਰ ਬੀ ਸਿੰਘ ਬਾਰੇ ਗੱਲਬਾਤ ਦੇ ਕਰਦਿਆਂ ਕਿਹਾ ਕਿ ਉਹਨਾਂ ਦੀ ਨਿਪੁੰਨ ਅਗਵਾਈ ਸਦਕਾ ਹੀ, ਪਹਿਲੀ ਵਾਰ ਪੰਜਾਬ ਦੀ ਅੰਡਰ 23 ਕ੍ਰਿਕਟ ਟੀਮ ਤਿੰਨ ਬੀ ਸੀਸੀਆਈ ਦੀਆਂ ਟਰਾਫੀਆਂ ਜਿੱਤਣ ਵਿੱਚ ਸਫਲ ਹੋਈ ਹੈ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ