Wednesday, November 26, 2025

Majha

ਬਾਦਲ ਦਲ ਦੇ ਨਿਵਾਣਾਂ ਵਲ ਜਾਣ ਦੀ ਕੋਈ ਸੀਮਾ ਨਹੀਂ : ਪ੍ਰੋ. ਸਰਚਾਂਦ ਸਿੰਘ ਖਿਆਲਾ

March 11, 2025 01:22 PM
SehajTimes
ਰਾਤ ਦੇ ਹਨੇਰਿਆਂ’ਚ ਥਾਪੇ ਗਏ ਜਥੇਦਾਰ ਦਿਨ ਦੀ ਰੋਸ਼ਨੀ ਵਿਚ ਕਿਵੇਂ ਚੱਲੇਗਾ?
 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਮਾਨ ਹਜ਼ੂਰੀ ਵਿਚ ਦਸਤਾਰਬੰਦੀ ਦੇ ਸ਼੍ਰੋਮਣੀ ਕਮੇਟੀ ਦੇ ਦਾਅਵਿਆਂ ਨੂੰ ਵੀ ਦਿੱਤੀ ਚੁਨੌਤੀ

ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਦੀ ਕੀਤੀ ਗਈ ’ਤਾਜਪੋਸ਼ੀ’ ਨੂੰ ਗੈਰ ਮਰਯਾਦਾ ਅਤੇ ਸਿੱਖ ਪੰਥ ਨਾਲ ਛੱਲ ਕਪਟ ਕਰਾਰ ਦਿੱਤਾ ਅਤੇ ਕਿਹਾ ਕਿ ਜ਼ੋਰਾਵਰਾਂ ਨੇ ਤਖ਼ਤ ਸਾਹਿਬਾਨ ਦੀ ਮਾਣ-ਮਰਯਾਦਾ ਅਤੇ ਰਵਾਇਤਾਂ ਦਾ ਘਾਣ ਕਰਦਿਆਂ ਸਿੱਖੀ ਸਿਧਾਂਤਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਿੰਘ ਸਾਹਿਬਾਨ ਦੀ ਤਾਜਪੋਸ਼ੀ ਪੰਥ ਵੱਲੋਂ ਬੜੀ ਉਤਸ਼ਾਹ ਨਾਲ ਕੀਤੀ ਜਾਂਦੀ ਹੈ ਪਰ ਇਹ ਬਹੁਤ ਹੀ ਨਮੋਸ਼ੀ ਅਤੇ ਮਾਯੂਸੀ ਦੀ ਗਲ ਹੈ ਕਿ ਕੁਝ ਮੁਲਾਜ਼ਮਾਂ ਵੱਲੋਂ  ਰਸਮੀ ਤੌਰ ’ਤੇ ਦਸਤਾਰਬੰਦੀ ਕਰਦਿਆਂ ਚੋਰੀ ਛੁਪੇ ’ਜਥੇਦਾਰ’ ਲਾ ਦਿੱਤਾ ਗਿਆ । ਸਵਾਲ ਪੈਦਾ ਹੁੰਦਾ ਹੈ ਕਿ ਰਾਤ ਦੇ ਹਨੇਰਿਆਂ’ਚ ਥਾਪੇ ਗਏ ਜਥੇਦਾਰ ਦਿਨ ਦੀ ਰੋਸ਼ਨੀ ਵਿਚ ਕਿਵੇਂ ਚੱਲੇਗਾ?
ਪ੍ਰੋ. ਸਰਚਾਂਦ ਸਿੰਘ ਨੇ ਭਾਰੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਸਿਰ ’ਤੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਅਤੇ ਪੰਥ ਦੀਆਂ ਰਵਾਇਤਾਂ ਦੀ ਰਾਖੀ ਅਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਸੀ, ਉਨ੍ਹਾਂ ਵੱਲੋਂ ਹੀ ਮਰਯਾਦਾ ਦਾ ਘਾਣ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਨਵਾਂ ਚੌਕੀਦਾਰ ਨਿਯੁਕਤ ਕਰਨਾ ਹੋਵੇ ਤਾਂ ਵੀ ਸਰਪੰਚ ਸਮੇਤ ਮੁਹਤਬਰ ਨੂੰ ਬੁਲਾਇਆ ਜਾਂਦਾ ਹੈ ਪਰ ਇਥੇ ਇਹ ਪਹਿਲੀ ਵਾਰ ਹੈ ਕਿ ਕਿਸੇ  ਜਥੇਦਾਰ ਸਿੰਘ ਸਾਹਿਬ ਦੀ ਸੇਵਾ ਸੰਭਾਲ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਸਿੰਘ ਸਾਹਿਬਾਨ ਵੱਲੋਂ ਦਸਤਾਰ ਭੇਟ ਕਰਨ ਦੀ ਜ਼ਰੂਰੀ ਰਸਮ ਵੀ ਨਹੀਂ ਕੀਤੀ ਗਈ। ਨਾ ਹੀ ਦੂਜੇ ਤਖ਼ਤਾਂ ਦੇ ਜਥੇਦਾਰ, ਹੈੱਡ ਗ੍ਰੰਥੀ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਚੀਫ਼ ਸਕਤਰ, ਦਲ ਪੰਥ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਨਿਰਮਲੇ, ਉਦਾਸੀ ਸੰਪਰਦਾਵਾਂ, ਕਾਰਸੇਵਾ ਵਾਲੇ ਮਹਾਂਪੁਰਸ਼, ਸੰਤ ਸਮਾਜ ਅਤੇ ਸੰਗਤ ਦੀ ਸ਼ਮੂਲੀਅਤ ਤੇ ਸਿਰੋਪਾਉ ਭੇਟ ਕਰਾਏ ਗਏ। ਇੱਥੋਂ ਤਕ ਕਿ ਦਸਤਾਰਬੰਦੀ ਲਈ ਭਾਈ ਕੁਲਦੀਪ ਸਿੰਘ ਗੜਗੱਜ ਚੋਰੀ ਛੁਪੇ ਤਖ਼ਤ ਸਾਹਿਬ ਪਹੁੰਚਿਆ ਅਤੇ ਰਸਮ ਮੌਕੇ ਆਮ ਸੰਗਤ ਤਕ ਵੀ ਅੰਦਰ ਨਾ ਆ ਸਕੇ, ਤਖ਼ਤ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਗਏ। ਦਸਤਾਰਬੰਦੀ ਮੌਕੇ ਦੀ ਰਵਾਇਤ ਨੂੰ ਨਾ ਨਿਭਾਉਣ ਅਤੇ ਲੁਕ ਛਿਪ ਕੇ ਗੁਰਮਤਿ ਦੇ ਖਿਲਾਫ ਜਾਣ ਕਾਰਨ ਸਿੱਖ ਪੰਥ ਦੀਆਂ ਜਥੇਬੰਦੀਆਂ ਤੇ ਸੰਗਤ ਨੇ ਉਕਤ ਸੇਵਾ ਸੰਭਾਲ ਨੂੰ ਅਪਰਵਾਨ ਕਰਦਿਆਂ ਸਖ਼ਤ ਵਿਰੋਧ ਜਤਾਇਆ।  
ਪ੍ਰੋ. ਸਰਚਾਂਦ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਮਾਨ ਹਜ਼ੂਰੀ ਵਿਚ ਦਸਤਾਰਬੰਦੀ ਕਰਨ ਦੇ ਦਾਅਵਿਆਂ ਨੂੰ ਚੁਨੌਤੀ ਦਿੱਤੀ ਅਤੇ ਕਿਹਾ ਕਿ ਤਖ਼ਤ ਸਾਹਿਬ ਵਿਖੇ 4 ਵਜੇ ਤੋਂ ਬਾਅਦ ( 5- 5:15 ’ਤੇ) ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉੱਥੇ 2 : 50 ’ਤੇ ਦਸਤਾਰਬੰਦੀ ਮੌਕੇ  ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਣ ਬਾਰੇ ਸੰਗਤ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਬੇਸ਼ੱਕ ਸੁਖ ਆਸਣ ਅਸਥਾਨ ’ਤੇ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕਿ ਦਸਤਾਰਬੰਦੀ ਦਾ ਸਮਾਂ 10 ਵਜੇ ਦਾ ਨਿਸ਼ਚਿਤ ਕੀਤਾ ਗਿਆ ਸੀ ਅਤੇ ਤੈਅ ਸਮੇਂ ਤੋਂ ਸਤ ਘੰਟੇ ਪਹਿਲਾਂ ਰਸਮ ਕਰਨ ਪਿੱਛੇ ਟਕਰਾਅ ਤੋਂ ਕਿਨਾਰਾ ਕਰਨ ਦੀ ਦਲੀਲ ਦੇਣੀ ਜਾਣਾ ਇਹ ਪ੍ਰਵਾਨ ਕੀਤਾ ਜਾਣਾ ਹੈ ਕਿ ਭਾਈ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਲਈ ਪੰਥਕ ਜਥੇਬੰਦੀਆਂ ਸਹਿਮਤ ਨਹੀਂ ਸਨ, ਫਿਰ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈਂਦਿਆਂ ਸਹਿਮਤੀ ਕਿਉਂ ਨਹੀਂ ਜਤਾਈ ਗਈ?  ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨ ਦੀਆਂ ਜਥੇਦਾਰੀਆਂ ਅਤੇ ਸਿੰਘ ਸਾਹਿਬਾਨ ਦੀਆਂ ਪੋਸਟਾਂ ਕੇਵਲ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਦੀਆ ਨਹੀਂ ਹਨ ਇਹ ਸਮੁੱਚੀ ਕੌਮ ਦੀਆਂ ਪੋਸਟਾਂ ਅਹੁਦੇ ਤੇ ਰੁਤਬੇ ਹਨ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਆਗੂਆਂ ਵੱਲੋਂ ਨਿਵਾਣਾਂ ਵਲ ਜਾਣ ਦੀ ਕੋਈ ਸੀਮਾ ਨਹੀਂ ਹੈ, ਜਦੋਂ ਵੀ ਕਿਸੇ ਵੀ ਕਾਰਗੁਜ਼ਾਰੀ ਨੂੰ ਲੈ ਕੇ ਅਸੀਂ ਸਮਝ ਦੇ ਹਾਂ ਕਿ ਅਕਾਲੀ ਦਲ ਇਸ ਤੋਂ ਵੱਧ ਨਿਵਾਣ ਵਲ ਨਹੀਂ ਜਾ ਸਕਦੇ ਉਹ ਅਗਲੇ ਹੀ ਦਿਨ ਪੰਥਕ ਭਾਵਨਾਵਾਂ ਨੂੰ ਟਿੱਚ ਜਾਣਦਿਆਂ ਲਗਾਤਾਰ ਹੋਰ ਗੁਨਾਹ ਕਰਦਿਆਂ ਅਤਿ ਨਿਵਾਣਾਂ ਵਲ ਵਹਿ ਕੇ ਸਭ ਨੂੰ ਹੈਰਾਨ ਕਰ ਦਿੰਦੇ ਹਨ।ਉਨ੍ਹਾਂ ਅਕਾਲੀ ਦਲ ਬਾਦਲ ਨੂੰ ਪੰਥ ਅਤੇ ਪੰਥਕ ਸੰਸਥਾਵਾਂ, ਜਥੇਬੰਦੀਆਂ ਨੂੰ ਹੋਰ ਚੁਨੌਤੀ ਦੇਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਸਿਆਸੀ ਖਵਾਇਸ਼ ਅਤੇ ਇੱਛਾ ਪੂਰਤੀ ਲਈ ਹੰਕਾਰ, ਕੁੜੱਤਣ ਅਤੇ ਤਾਨਾਸ਼ਾਹੀ ਵੱਸ ਪੰਥ ਨੂੰ ਹੋਰ ਇਮਤਿਹਾਨ ’ਚ ਨਹੀਂ ਪਾਇਆ ਜਾਣਾ ਚਾਹੀਦਾ। 
 

Have something to say? Post your comment

 

More in Majha

ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; 2 ਹੈਂਡ-ਗ੍ਰੇਨੇਡ, ਗਲੋਕ ਪਿਸਤੌਲ ਸਮੇਤ ਦੋ ਕਾਬੂ

ਖੇਤਾਂ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਹੱਤਿਆ ਦਾ ਸ਼ੱਕ ਪੁਲਿਸ ਵੱਲੋਂ ਕੇਸ ਦਰਜ 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਕਪੂਰਥਲਾ ਵਿੱਚ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦੇ ਮੁੱਖ ਮੈਂਬਰ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ; ਨੌਂ ਪਿਸਤੌਲਾਂ ਬਰਾਮਦ

ਅੰਮ੍ਰਿਤਸਰ ਵਿੱਚ ਪਾਕਿਸਤਾਨ ਅਧਾਰਤ ਹਥਿਆਰ ਅਤੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ ਸਮੇਤ ਪੰਜ ਗ੍ਰਿਫ਼ਤਾਰ

ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

58,962 ਸਰਕਾਰੀ ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ, ਹੁਣ ਨੌਜਵਾਨ ਆਪਣੀ ਨੌਕਰੀ ਇਮਾਨਦਾਰੀ ਨਾਲ ਨਿਭਾਉਣ : ਮੁੱਖ ਮੰਤਰੀ

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ

ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਦੋ ਏਕੇ -ਸੀਰੀਜ਼ ਅਸਾਲਟ ਰਾਈਫਲਾਂ, ਇੱਕ ਆਧੁਨਿਕ ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਮੇਤ ਸੱਤ ਵਿਅਕਤੀ 15 ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ