Wednesday, September 17, 2025

Chandigarh

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਵਧ ਰਹੇ ਨਸ਼ਾ ਵਪਾਰ ਲਈ AAP ਮੰਤਰੀ ਤਰਨਪ੍ਰੀਤ ਸੌੰਦ ਨੂੰ ਘੇਰਿਆ

March 04, 2025 05:21 PM
SehajTimes

ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ, ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਚਨਾਰਥਲ ਦੀ ਅਗਵਾਈ ਹੇਠ, ਅੱਜ ਆਮ ਆਦਮੀ ਪਾਰਟੀ ਦੇ ਮੰਤਰੀ ਤਰਨਪ੍ਰੀਤ ਸਿੰਘ ਸੌੰਦ ਨੂੰ ਫਤਿਹਗੜ੍ਹ ਸਾਹਿਬ ਦੌਰੇ ਦੌਰਾਨ ਘੇਰਿਆ ਅਤੇ ਪੰਜਾਬ ਵਿੱਚ ਵਧ ਰਹੇ ਨਸ਼ਾ ਵਪਾਰ ਨੂੰ ਰੋਕਣ ਵਿੱਚ ਉਹਨਾਂ ਦੀ ਸਰਕਾਰ ਦੀ ਅਸਫਲਤਾ ‘ਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ ਕੀਤੀ।

ਤਰਨਪ੍ਰੀਤ ਸੌੰਦ, ਜੋ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੀ ਨਿਗਰਾਨੀ ਲਈ ਬਣਾਈ ਗਈ ਉਪ-ਕਮੇਟੀ ਦੇ ਮੈਂਬਰ ਵੀ ਹਨ, ਬਚਤ ਭਵਨ, ਫਤਿਹਗੜ੍ਹ ਸਾਹਿਬ ਵਿੱਚ ਇਕ ਮੀਟਿੰਗ ਕਰ ਰਹੇ ਸਨ, ਜਦੋਂ ਅਕਾਲੀ ਦਲ ਦੇ ਆਗੂ ਉਨ੍ਹਾਂ ਨੂੰ ਸਵਾਲ ਪੁੱਛਣ ਪਹੁੰਚੇ। ਪਰ, ਸਰਕਾਰ ਦੇ ਹੁਕਮ 'ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਮੰਤਰੀ ਨੂੰ ਆਹਮਣੇ ਸਾਹਮਣੇ ਸਵਾਲ ਪੁੱਛਣ ਨਹੀਂ ਦਿੱਤਾ।

ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਮੰਤਰੀ ਦੇ ਭੱਜਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਤਰਨਪ੍ਰੀਤ ਸੌੰਦ ਨੂੰ ਪੰਜਾਬ ਵਿੱਚ ਵਧ ਰਹੇ ਨਸ਼ੇ ‘ਤੇ AAP ਸਰਕਾਰ ਦੀ ਨਾਕਾਮੀ ਬਾਰੇ ਬੜੀ ਸ਼ਾਂਤੀ ਅਤੇ ਹਲੀਮੀ ਨਾਲ ਸਵਾਲ ਪੁੱਛਣਾ ਚਾਹੁੰਦੇ ਸੀ, ਪਰ ਉਹ ਸਾਡੇ ਸਵਾਲਾਂ ਤੋਂ ਡਰ ਕੇ ਭੱਜ ਗਿਆ।"

ਉਨ੍ਹਾਂ ਨੇ ਅੱਗੇ ਕਿਹਾ, "ਪਿਛਲੇ ਤਿੰਨ ਸਾਲਾਂ ਵਿੱਚ, ਆਮ ਆਦਮੀ ਪਾਰਟੀ ਸਰਕਾਰ ਨੇ ਬਾਰ ਬਾਰ ਨਸ਼ੇ ਵਿਰੁੱਧ ਮੁਹਿੰਮ ਚਲਾਉਣ ਦਾ ਸਿਰਫ ਢੋਂਗ ਕੀਤਾ ਹੈ, ਪਰ ਨਸ਼ਾ ਘਟਣ ਦੀ ਬਜਾਏ ਬੇਹੱਦ ਵੱਧ ਗਿਆ ਹੈ। ਪਹਿਲਾਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਬਣਨ ਦੇ ਛੇ ਮਹੀਨੇ ਵਿੱਚ ਨਸ਼ਾ ਮੁਕਾਉਣਗੇ, ਪਰ ਤਿੰਨ ਸਾਲ ਬਾਅਦ ਵੀ ਜਮੀਨੀ ਪੱਧਰ ‘ਤੇ ਕੋਈ ਅਸਲ ਕਾਰਵਾਈ ਨਹੀਂ ਹੋਈ।"

ਸਰਬਜੀਤ ਝਿੰਝਰ ਨੇ ਅੱਗੇ ਕਿਹਾ, "ਮੰਤਰੀ ਭਾਵੇਂ ਸਾਡੇ ਸਵਾਲਾਂ ਤੋਂ ਭੱਜ ਗਿਆ ਹੋਵੇ, ਪਰ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਹਕੀਕਤ ਨੂੰ ਸਮਝ ਚੁੱਕੇ ਹਨ। ਜਿੱਥੇ ਵੀ ਉਨ੍ਹਾਂ ਦੇ ਮੰਤਰੀ ਜਾਂ ਵਿਧਾਇਕ ਜਾਣਗੇ, ਉਨ੍ਹਾਂ ਨੂੰ ਲੋਕਾਂ ਵੱਲੋਂ ਇਨ੍ਹਾਂ ਹੀ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।"

ਯੂਥ ਅਕਾਲੀ ਦਲ ਪ੍ਰਧਾਨ ਨੇ AAP ਸਰਕਾਰ ਦੀ ‘ਬੁਲਡੋਜ਼ਰ ਨਿਆਂ’ ਨੀਤੀ ਦੀ ਵੀ ਕੜੀ ਆਲੋਚਨਾ ਕਰਦਿਆਂ ਕਿਹਾ, "ਸੁਪਰੀਮ ਕੋਰਟ ਨੇ ਸਪਸ਼ਟ ਹੁਕਮ ਦਿੱਤਾ ਹੈ ਕਿ ਕਿਸੇ ਵੀ ਨਿੱਜੀ ਵਿਅਕਤੀ ਦੇ ਘਰ ਨੂੰ ਇਸ ਤਰੀਕੇ ਨਾਲ ਢਾਹੁਣਾ ਗੈਰਕਾਨੂੰਨੀ ਹੈ। ਫਿਰ ਵੀ, AAP ਸਰਕਾਰ ਪੰਜਾਬ ਵਿੱਚ ਕੇਵਲ ਮੀਡੀਆ ਵਿੱਚ ਰਹਿਣ ਲਈ ਇਹ ਗਲਤ ਕੰਮ ਕਰ ਰਹੀ ਹੈ। ਪਰ ਮੈਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਾ ਹਾਂ—ਜਦੋਂ ਇਹ ਗੈਰਕਾਨੂੰਨੀ ਕਾਰਵਾਈਆਂ ਦੀ ਅਦਾਲਤ ‘ਚ ਚੁਣੌਤੀ ਹੋਵੇਗੀ, ਤਾਂ ਤੁਹਾਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਇਹ ਨਾਟਕ ਬੰਦ ਕਰੋ ਅਤੇ ਨਸ਼ਾ ਵਪਾਰ ਦੇ ਅਸਲ ਗੁਨਾਹਗਾਰਾਂ ਨੂੰ ਫੜੋ, ਜੋ AAP ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਛੱਤਰ-ਛਾਇਆ ਹੇਠ ਨਸ਼ਾ ਵੇਚ ਰਹੇ ਹਨ।"

ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ਼ ਕੱਸਦੇ ਹੋਏ, ਝਿੰਜਰ ਨੇ ਕਿਹਾ, "ਕੱਲ੍ਹ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨਾਲ ਜਿਸ ਤਰੀਕੇ ਨਾਲ ਬੁਰਾ ਵਤੀਰਾ ਕੀਤਾ, ਉਹ ਸਾਫ਼ ਦੱਸਦਾ ਹੈ ਕਿ AAP ਸਰਕਾਰ ਤੇ ਸੱਤਾ ਦਾ ਗ਼ਰੂਰ ਚੜ੍ਹ ਗਿਆ ਹੈ। ਇਹੀ ਗ਼ਰੂਰ ਉਨ੍ਹਾਂ ਨੂੰ ਪੰਜਾਬ ‘ਚ ਵੀ ਉਨ੍ਹਾਂ ਦੀ ਦਿੱਲੀ ਵਾਲੀ ਹਾਲਤ ‘ਤੇ ਪਹੁੰਚਾ ਦੇਵੇਗਾ।"

ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਕਿਸਾਨ ਆਗੂਆਂ ਦੀ ਗਿਰਫ਼ਤਾਰੀ ਦੀ ਕੜੀ ਨਿੰਦਾ ਕਰਦੇ ਹਾਂ। AAP ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਸਰਕਾਰ ਬਣਨ ਦੇ ਕੁਝ ਮਿੰਟਾਂ ਵਿੱਚ MSP ਲਾਗੂ ਕਰ ਦਿੱਤੀ ਜਾਵੇਗੀ, ਪਰ ਹੋਰ ਸਭ ਵਾਅਦਿਆਂ ਵਾਂਗ ਇਹ ਵੀ ਵਾਅਦਾ ਝੂਠ ਹੀ ਨਿਕਲਿਆ।"

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ