Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Doaba

39ਵਾਂ ਸਰਬ ਭਾਰਤੀ ਲੋਕ ਕਲਾਵਾਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਸੰਪਨ 

March 04, 2025 02:24 PM
SehajTimes
ਹੁਸ਼ਿਆਰਪੁਰ : ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ. ਕਰਤਾਰਪੁਰ ਵੱਲੋਂ ਪਿਛਲੇ ਲਗਾਤਾਰ 39 ਸਾਲਾਂ ਤੋਂ ਕਰਵਾਏ ਜਾ ਰਹੇ ਦੋ ਦਿਨਾ ਸਰਬ ਭਾਰਤੀ ਲੋਕ ਕਲਾਵਾਂ ਦਾ ਮੇਲਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਸੱਭਿਆਚਾਰ ਵਿਰਸੇ ਨੂੰ ਸਮਰਪਿਤ ਕਰਦਿਆ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ ਨਾਲ ਸਪੰਨ ਹੋਇਆ। ਇਸ ਦੋ ਦਿਨਾਂ 39ਵੇਂ ਸਰਬ ਭਾਰਤੀ ਲੋਕ ਕਲਾਵਾਂ ਮੇਲੇ ਨੂੰ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਦੀ ਗਰਾਉਂਡ ਪਿੰਡ ਰਾਏਪੁਰ-ਰਸੂਲਪੁਰ ਵਿਖੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ ਪੰਜਾਬ ਦੇ ਅਸ਼ੀਰਵਾਦ, ਇੰਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ, ਮੀਤ ਪ੍ਰਧਾਨ ਪ੍ਰਿਥੀਪਾਲ ਸਿੰਘ ਐਸ ਪੀ, ਕੁਲਵਿੰਦਰ ਸਿੰਘ ਥਿਆੜਾ ਏ.ਆਈ.ਜੀ, ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਨਿਰਦੇਸ਼ਕ ਰਜਿੰਦਰ ਕਸ਼ਯਪ, ਐਡਵੋਕੇਟ ਹਰਸ਼ਰਨ ਸਿੰਘ, ਗੁਰਦੀਪ ਸਿੰਘ ਮਿੰਟੂ, ਅਰਵਿੰਦ ਢੰਡਾ,ਕਵਲੀਨ ਕੌਰ,ਅੰਨੂਦੀਪ ਕੌਰ ਡੀ.ਐਸ.ਪੀ ਸੰਜੀਵ ਭਨੋਟ ,ਰਵੀ ਦਾਰਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਤੇ ਹੋਰ ਪ੍ਰੰਬਧਕਾਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਨੇ ਸ਼ਬਦ ਗਾਇਨ ਕਰਨ ਉਪਰੰਤ ਕੀਤੀ ਅਤੇ ਇਸ ਦਾ ਰਸਮੀ ਉਦਘਾਟਨ ਸੰਤ ਬਾਬਾ ਨਿਰਮਲ ਦਾਸ ਜੀ,ਸਾਬਕਾ ਮੰਤਰੀ ਬਲਕਾਰ ਸਿੰਘ ਵਿਧਾਇਕ ਕਰਤਾਰਪੁਰ ਅਤੇ ਪ੍ਰਬੰਧਕਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ। ਇਸ ਮੌਕੇ ਬੋਲਦਿਆਂ ਬਲਕਾਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਮੇਲੇ ਕਰਵਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਅਨੇਕਾਂ ਕਲਾਕਾਰਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਵੀਂ ਦਿਸ਼ਾ ਮਿਲਦੀ ਹੈ ਇਹ ਸਾਰੀ ਸੰਸਥਾ ਵਧਾਈ ਦੀ ਪਾਤਰ ਹੈ।
ਇਸ ਦੋ ਰੋਜ਼ਾ ਮੇਲੇ ਵਿਚ ਪੰਜਾਬ ਅਤੇ ਹੋਰ ਰਾਜਾਂ ਤੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਮੇਲੇ ਦੌਰਾਨ ਵਿਦਿਆਰਥੀਆਂ ਦੇ ਲੋਕ ਗੀਤ, ਢਾਡੀ ਵਾਰਾਂ, ਸੁਹਾਗ, ਸਿੱਠਣੀਆਂ, ਸਕਿਟਾਂ, ਫੈਂਸੀ ਡਰੈਸ, ਪੰਜਾਬ ਦਾ ਲੋਕ ਨਾਚ ਗਿੱਧੇ, ਭੰਗੜੇ ਤੇ ਲੁੱਡੀ ਪ੍ਰਤਿਯੋਗਿਤਾਵਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤੇ।ਜਿਸ ਵਿਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ  ਨੂੰ ਪ੍ਰਬੰਧਕਾਂ ਵਿਸ਼ੇਸ਼ ਕਰ ਕੇ ਸੰਤ ਬਾਬਾ ਨਿਰਮਲ ਦਾਸ ਜੀ, ਕਰਮਪਾਲ ਸਿੰਘ ਢਿੱਲੋਂ, ਪ੍ਰਿਥੀਪਾਲ ਸਿੰਘ, ਭੈਣ ਸੰਤੋਸ਼ ਕੁਮਾਰੀ, ਬਾਬਾ ਜਗੀਰ ਸਿੰਘ ਡਾ. ਹਰਭਜਨ ਸਿੰਘ ਸਿੱਧੂ ਰਿਟਾ.ਜੱਜ  ਸਨਮਾਨ ਚਿੰਨ੍ਹ ਨਕਦ ਇਨਾਮ ਤੇ ਪ੍ਰਸ਼ੰਸਾ-ਪੱਤਰ ਦੇ ਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਇਸ ਮੇਲੇ ਵਿੱਚ ਦੋ ਵਿਸ਼ੇਸ਼ ਸ਼ਖ਼ਸੀਅਤਾਂ ਜਿਨ੍ਹਾਂ ਕਮੇਡੀ ਕਲਾਕਾਰ ਦੀਪਕ ਰਾਜਾਂ ਨੂੰ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਦੇਣ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਸਾਲ ਦਾ ਲੋਕ ਕਲਾਵਾਂ ਅਵਾਰਡ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਸ ਨੇ ਆਪਣੇ ਕਲਾਕਾਰੀ ਦੇ ਜੀਵਨ ਦੀ ਸ਼ੁਰੂਆਤ ਇਸ ਮੇਲੇ ਤੋਂ ਕੀਤੀ ਸੀ ਅਤੇ ਉਸ ਨੇ ਆਪਣੀ ਸਖ਼ਤ ਮਿਹਨਤ ਨਾਲ ਜਿੱਥੇ ਆਪਣਾ ਨਾਮ ਦੁਨੀਆ ਵਿੱਚ ਰੋਸ਼ਨ ਕੀਤਾ ਉਥੇ ਉਸਨੇ ਵੱਡੀਆਂ ਫਿਲਮਾਂ ਕਰਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਮ ਰੌਸ਼ਨ ਕਰਨ ਵਾਲੇ ਹਰਫ਼ਨਮੌਲਾ ਕਲਾਕਾਰ ਗੁਰਪ੍ਰੀਤ ਘੁੱਗੀ ਨੂੰ ਦਿੱਤਾ ਗਿਆ। ਅਵਾਰਡ ਪ੍ਰਾਪਤ ਕਰਨ ਉਪਰੰਤ ਬਾਲੀਵੁਡ ਤੇ ਪਾਲੀਵੁਡ ਦੇ ਨਾਮਵਾਰ ਹਾਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੀ ਹਾਸ ਕਲਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਦਿਆਂ ਸਮੂੰਹ ਸਰਬ ਭਾਰਤੀ ਲੋਕ ਕਲਾਵਾਂ ਮੇਲੇ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਰਮਪਾਲ ਸਿੰਘ ਢਿੱਲੋ ਤੇ ਸਰਬ ਭਾਰਤੀ ਲੋਕ ਕਲਾਵਾਂ ਸੰਸਥਾਂ ਨਾਲ ਆਪਣੀਆਂ ਪੁਰਾਣੀਆਂ ਅਨਮੋਲ ਯਾਦਾਂ ਸਾਂਝੀਆਂ ਕੀਤੀਆਂ। ਇਸ ਮੇਲੇ ਦੌਰਾਨ ਪੰਜਾਬ ਦੇ ਨਾਮਵਾਰ ਗਾਇਕ  ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਗੁਰਮੀਤ ਮੀਤ, ਰਿਹਾਨਾ ਭੱਟੀ, ਸ਼ੈਲੀ ਬੀ ਆਦਿ ਗਾਇਕ ਕਲਾਕਾਰਾਂ ਵੱਲੋਂ ਆਪਣੇ ਸੱਭਿਆਚਾਰ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਇਸ ਮੌਕੇ ਕਮੇਡੀਅਨ ਦੀਪਕ ਰਾਜਾ ਅਤੇ ਡਿਪਟੀ ਰਾਜਾ ਵੱਲੋਂ ਕਾਮੇਡੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੇਲੇ ਚ ਪਹੁੰਚੇ ਸੁਲਿੰਦਰ ਸਿੰਘ  ਡਾਇਰੈਕਟਰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ,ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਇੰਚਾਰਜ ਰਜਿੰਦਰ ਸਿੰਘ,ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ,ਪ੍ਰਵਾਸੀ ਭਾਰਤੀ ਅਰੁਣਦੀਪ ਢਿੱਲੋਂ ਕੈਨੇਡਾ,.ਬਲਦੇਵ ਸਿੰਘ ਫੁੱਲ, ਦਵਿੰਦਰ ਸਿੰਘ ਖਾਨਦਾਨੀ ਯੂ.ਕੇ.,ਹਰਪ੍ਰੀਤ ਕੌਰ ਪਤਨੀ ਵਿਧਾਇਕ ਬਲਕਾਰ ਸਿੰਘ, ਚੇਤਨ ਜੋਸ਼ੀ, ਹਮਸਫ਼ਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ, ਗੁਰਜੀਤ ਗੌਰੀ,ਹਰੀਸ਼ ਦੂਰਦਰਸ਼ਨ, ਬਲਬੀਰ ਸੋਂਧੀ, ਰਜਨੀਸ਼ ਸੂਦ,ਹਰਵਿੰਦਰ ਸਿੰਘ ਰਿੰਕੂ, ਰਾਜ ਕੁਮਾਰ ਅਰੋੜਾ,ਕੌਂਸਲਰ ਅਮਰਜੀਤ ਕੌਰ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਕੌਰ, ਮਾਸਟਰ ਅਮਰੀਕ ਸਿੰਘ, ਜਗਜੀਵਨ ਰਾਮ ਦੂਰਦਰਸ਼ਨ ਕੇਂਦਰ, ਮਨੋਹਰ ਧਾਰੀਵਾਲ,ਮਨਜੀਤ ਸਿੰਘ ਡੀ.ਐੱਸ. ਪੀ. ਟ੍ਰੈਫਿਕ, ਹਰਵਿੰਦਰ ਸਿੰਘ ਰਿੰਕੂ, ਬਲਵਿੰਦਰ ਵਿੱਕੀ,ਅਮਰਜੀਤ ਕੌਰ ਢਿੱਲੋਂ,ਭਾਈ ਚਰਨਜੀਤ ਸਿੰਘ, ਮਦਨ ਲਾਲ ਬਿੱਟੂ, ਸਰਪੰਚ ਕੁਲਦੀਪ ਕਲੇਰ, ਵਿਜੇ ਨੰਗਲ, ਸਰਪੰਚ ਹਰਭਜਨ ਕੌਰ, ਗੁਰੂ ਰਵਿਦਾਸ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਮਹੇ,ਹਰਸ਼ ਕੁਮਾਰ, ਅੰਬੇਡਕਰ ਸੇਵਾ ਦਲ ਪ੍ਰਧਾਨ ਕਰਨੈਲ ਸੰਤੋਖਪੁਰੀ ਪਤਵੰਤਿਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਅਤੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਹਾਜ਼ਰ ਸਨ।

Have something to say? Post your comment

 

More in Doaba

39 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਚੜਿਆ ਪੁਲਿਸ ਦੇ ਅੜਿਕੇ ਇੱਕ ਵਿਅਕਤੀ 

ਪਿੰਡ ਅੱਤੋਵਾਲ ਵਿਖ਼ੇ  ਡਾ.ਭੀਮ ਰਾਉ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਸ਼ਾਨੋ ਸ਼ੋਕਤ ਨਾਲ ਮਨਾਇਆ 

ਬੇਕਸੂਰ ਲੋਕਾਂ ਦੀ ਹੱਤਿਆ ਕਰਨ ਵਾਲਾ ਇਨਸਾਨ ਕਹਾਉਣ ਦੇ ਕਾਬਿਲ ਨਹੀਂ ਹੋ ਸਕਦਾ : ਡਾ ਐਮ ਜਮੀਲ ਬਾਲੀ

ਪਹਿਲਗਾਮ ਵਿੱਚ ਨਿਹੱਥੇ ਲੋਕਾਂ ਤੇ ਅੱਤਵਾਦੀਆਂ ਵਲੋਂ ਕੀਤਾ ਹਮਲਾ ਇੱਕ ਕਾਇਰਤਾ ਦੀ ਨਿਸ਼ਾਨੀ ਹੈ : ਵਿਸ਼ਵਨਾਥ ਬੰਟੀ

ਕਿਸਾਨਾਂ ਲਈ ਵੱਡਾ ਹੁਲਾਰਾ: ਹਰਪਾਲ ਚੀਮਾ ਵੱਲੋਂ ‘ਫੂਡ ਪ੍ਰੋਸੈਸਿੰਗ ਕੰਪਲੈਕਸ’ ਦੇ ਉਦਘਾਟਨ ਦੌਰਾਨ ਪੀਏਯੂ ਨੂੰ 40 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ

ਪਹਿਲਗਾਮ ਵਿੱਚ ਨਿਹੱਥੇ ਲੋਕਾਂ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਇਨਸਾਨੀਅਤ ਮਰੀ ਹੋਈ ਜਾਪਦੀ ਹੈ : ਨੰਬਰਦਾਰ ਰਣਜੀਤ ਰਾਣਾ

ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਜਾਮਾ ਮਸਜਿਦ ਹੁਸ਼ਿਆਰਪੁਰ ਦੇ  ਬਾਹਰ ਅੱਤਵਾਦ ਦਾ ਪੁਤਲਾ ਫੁਕਿਆ ਗਿਆ

ਸ਼ਿਵਾਲਿਕ ਪਬਲਿਕ ਸਕੂਲ ਦੇ ਬੱਚਿਆਂ ਨੂੰ ਚਾਕਲੇਟ ਅਤੇ ਟੌਫੀਆਂ ਵੰਡੀਆਂ 

ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਕਾਹਨੇਕੇ ਵਲੋਂ ਤਾਜੋਕੇ ਮੰਡੀ ਦਾ ਦੌਰਾ

ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਆਪਰੇਸ਼ਨ ਕਾਸੋ ਤਹਿਤ ਪੁਲਿਸ ਨੇ ਚਲਾਇਆ ਸਰਚ ਅਭਿਆਨ