Thursday, December 18, 2025

Chandigarh

ਸ਼ਿਵਰਾਤਰੀ ਮੌਕੇ ਵਿਧਾਇਕ ਕੁਲਵੰਤ ਸਿੰਘ ਹੋਏ ਮੋਹਾਲੀ ਦੇ ਮੰਦਰਾਂ ਵਿੱਚ ਨਤਮਸਤਕ 

February 27, 2025 11:35 AM
SehajTimes

ਐੱਸ ਏ ਐੱਸ ਨਗਰ : ਅੱਜ ਐੱਸ ਏ ਐੱਸ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਮੰਦਰਾਂ ਦੇ ਵਿੱਚ ਨਤਮਸਤਕ ਹੋਏ ਅਤੇ ਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਸ਼ਰਧਾਲੂਆਂ ਨਾਲ ਸਾਂਝ ਪਾਈ। ਵਿਧਾਇਕ ਕੁਲਵੰਤ ਸਿੰਘ ਸਵੇਰ ਵੇਲੇ ਤੋਂ ਹੀ ਭੋਲੇਨਾਥ ਦੇ ਦਰਸ਼ਨ ਦੇ ਲਈ ਮੰਦਰਾਂ ਵਿਖੇ ਆਯੋਜਿਤ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਲਈ ਰਵਾਨਾ ਹੋ ਗਏ ਸਨ। ਉਹਨਾਂ ਪਹਿਲਾਂ ਸ੍ਰੀ ਰਾਧਾ ਮਾਤਾ ਮੰਦਰ ਫੇਜ਼ 6, ਸ਼ਿਰਕਤ ਕੀਤੇ ਜਾਣ ਉਪਰੰਤ ਦੁਰਗਾ ਮਾਤਾ ਮੰਦਰ ਫੇਜ 6, ਦੁਰਗਾ ਮਾਤਾ ਮੰਦਰ ਫੇਜ 6, ਪ੍ਰਾਚੀਨ ਸ਼ਿਵ ਮੰਦਰ ਆਜ਼ਾਦ ਨਗਰ ਬਲੌਂਗੀ, ਸ਼੍ਰੀ ਸਨਾਤਨ ਧਰਮ ਸਦਾ ਸ਼ਿਵ ਮੰਦਰ ਸੈਕਟਰ 57, ਸ਼੍ਰੀ ਹਰਿ ਮੰਦਰ ਫੇਜ 5, ਸ਼੍ਰੀ ਸਨਾਤਨ ਧਰਮ ਮੰਦਿਰ ਫੇਜ 4, ਸ਼੍ਰੀ ਸਨਾਤਨ ਧਰਮ ਮੰਦਿਰ ਫੇਜ 7, ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਫੇਜ 3B2, ਮੰਦਿਰ ਫੇਜ 9, ਸੈਕਟਰ 80 ਵਿਖੇ ਸਥਿਤ ਮੰਦਿਰ ਵਿਖੇ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ ਤੇ ਜਲ ਅਤੇ ਦੁੱਧ ਚੜਾਇਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਅੱਜ ਦੁਨੀਆਂ ਭਰ ਵਿੱਚ ਮਹਾਂ-ਸ਼ਿਵਰਾਤਰੀ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਲੋਕ ਸਵੇਰ ਵੇਲੇ ਤੋਂ ਹੀ ਭੋਲੇਨਾਥ ਤੇ ਸ਼ਿਵਲਿੰਗ ਅਭਿਸ਼ੇਕ ਕਰਨ ਦੇ ਲਈ ਮੰਦਰਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਉਹਨਾਂ ਕਿਹਾ ਕਿ ਉਹ ਜਿਸ ਵੀ ਰਸਤੇ ਤੋਂ ਮੰਦਰਾਂ ਦੇ ਵਿੱਚ ਹੋ ਰਹੇ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਲਗਵਾਏ ਜਾਣ ਦੇ ਲਈ ਪਹੁੰਚ ਰਹੇ ਸਨ ਤਾਂ ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਹਰ ਮੋੜ ਅਤੇ ਚੌਂਕ ਤੇ ਲੰਗਰ ਲਗਾਇਆ ਹੋਇਆ ਸੀ, ਜਿੱਥੇ ਬੜੇ ਹੀ ਸ਼ਰਧਾ ਦੇ ਨਾਲ ਸ਼ਰਧਾਲੂਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਲੰਗਰ ਵਰਤਾਇਆ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਮਹਾ-ਸ਼ਿਵਰਾਤਰੀ ਦੇ ਮੌਕੇ ਤੇ ਰੱਖੇ ਗਏ ਸਮਾਗਮਾਂ ਦੇ ਵਿੱਚ ਇੱਕ ਗੱਲ ਸਪਸ਼ਟ ਨਜ਼ਰ ਆਈ ਕਿ ਇਹ ਸਭ ਤਿਉਹਾਰ ਜਿੱਥੇ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਹੁੰਦੇ ਹਨ, ਉੱਥੇ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਵੀ ਅਜਿਹੇ ਤਿਉਹਾਰਾਂ ਦੀ ਤਿਆਰੀ ਦੌਰਾਨ ਗੂੜ੍ਹਾ ਹੁੰਦਾ ਵੇਖਿਆ ਜਾ ਸਕਦਾ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ -ਕੁਲਦੀਪ ਸਿੰਘ ਸਮਾਣਾ, ਕੌਂਸਲਰ- ਗੁਰਮੀਤ ਕੌਰ, ਹਰਵਿੰਦਰ ਸਿੰਘ ਸੈਣੀ, ਸਾਬਕਾ ਕੌਂਸਲਰ ਰਾਜਿੰਦਰ ਪ੍ਰਸਾਦ ਸ਼ਰਮਾ, ਗੁਰਮੁਖ ਸਿੰਘ- ਸੋਹਲ, ਜਸਪਾਲ ਸਿੰਘ- ਮਟੌਰ, ਰਾਜੀਵ ਕੁਮਾਰ ਵਸਿਸਟ, ਧਰਮਪ੍ਰੀਤ ਸਿੰਘ, ਪ੍ਰਗਟ ਸਿੰਘ, ਬਲਜੀਤ ਸਿੰਘ- ਹੈਪੀ, ਅਰੁਣ ਗੋਇਲ, ਸੁਖਦੇਵ ਸਿੰਘ, ਚਰਨਜੀਤ ਕੌਰ, ਹਰਵਿੰਦਰ ਕੌਰ, ਗੁਰਚਰਨ ਕੌਰ, ਹਰਵੀਰ ਪਾਲ ਕੌਰ, ਨਤਾਸ਼ਾ ਵੀ ਮੌਜੂਦ ਰਹੇ।

Have something to say? Post your comment

 

More in Chandigarh

ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ

ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਚਿਰਾਂ ਤੋਂ ਬੰਦ ਰੂਟ 25/102 ਚਲਾਉਣ ਦੇ ਆਦੇਸ਼ ਜਾਰੀ

ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਫੇਜ਼-11 ਵਿੱਚ ਤੋੜਫੋੜ ਕਾਰਵਾਈ ਦੀ ਕੜੀ ਨਿੰਦਾ ਕੀਤੀ

ਪੰਜਾਬ ਵਿੱਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ