Thursday, September 18, 2025

Chandigarh

 ਪੀ ਐਸ ਪੀ ਸੀ ਐਲ ਜ਼ੀਰਕਪੁਰ ਡਿਵੀਜ਼ਨ ਵੱਲੋਂ ਖਪਤਕਾਰਾਂ ਲਈ ਸ਼ਿਕਾਇਤ ਸੈੱਲ ਦੇ ਨੰਬਰ ਜਾਰੀ 

February 24, 2025 02:24 PM
SehajTimes
ਜ਼ੀਰਕਪੁਰ : ਬਿਜਲੀ ਸਪਲਾਈ ਨਾਲ ਸਬੰਧਤ ਮੁਸ਼ਕਿਲਾਂ ਦੇ ਸਮੇਂ ਸਿਰ ਹੱਲ ਲਈ ਆਪਣੇ ਖਪਤਕਾਰਾਂ ਦੀ ਸਹੂਲਤ ਲਈ, ਪੀ ਐਸ ਪੀ ਸੀ ਐਲ ਦੇ ਜ਼ੀਰਕਪੁਰ ਡਵੀਜ਼ਨ ਨੇ ਆਪਣੇ ਅਧਿਕਾਰ ਖੇਤਰ ਵਿੱਚ ਕੰਮ ਕਰ ਰਹੇ ਸ਼ਿਕਾਇਤ ਸੈੱਲਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਸ.ਪੀ.ਸੀ.ਐਲ. ਦੇ ਜ਼ੀਰਕਪੁਰ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ  ਸਬ ਡਿਵੀਜ਼ਨ ਟੈੱਕ-1, ਭਬਾਤ ਦਾ ਸ਼ਿਕਾਇਤ ਸੈੱਲ ਨੰਬਰ 96461-19321 ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕੰਮ ਕਰ ਰਿਹਾ ਹੈ। ਇਹ ਸ਼ਿਕਾਇਤ ਸੈੱਲ ਜ਼ੀਰਕਪੁਰ, ਭਬਾਤ, ਗੋਦਾਮ ਏਰੀਆ, ਨਾਭਾ, ਨਡਿਆਲੀ, ਅਲੀਪੁਰ, ਸਫੀਪੁਰ, ਦਿਆਲਪੁਰਾ, ਬਾਕਰਪੁਰ, ਰੁੜਕਾ, ਕੰਡਾਲਾ, ਮਟਰਾਂ, ਧਰਮਗੜ੍ਹ, ਨਰਾਇਣਗੜ੍ਹ ਝੁੱਗੀਆਂ, ਅੱਡਾ ਝੁੱਗੀਆਂ, ਛੱਤ, ਸ਼ਤਾਬਗੜ੍ਹ, ਕੁਰੜੀ, ਵੀਆਈਪੀ ਰੋਡ, ਲੋਹਗੜ੍ਹ ਅਤੇ ਸਿੰਘਪੁਰਾ ਦਾ ਅੰਸ਼ਿਕ ਖੇਤਰ, ਰਾਮਗੜ੍ਹ ਭੁੱਡਾ, ਬਿਸ਼ਨਪੁਰਾ ਦਾ ਅੰਸ਼ਿਕ ਖੇਤਰ, ਐਰੋਸਿਟੀ ਦੇ ਖੇਤਰਾਂ ਲਈ ਸ਼ਿਕਾਇਤ ਪ੍ਰਾਪਤ ਕਰਨ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਸਬ ਡਵੀਜ਼ਨ ਟੈੱਕ-2, ਢਕੋਲੀ ਵਿੱਚ ਕੰਮ ਕਰ ਰਹੇ ਇੱਕ ਹੋਰ ਸ਼ਿਕਾਇਤ ਸੈੱਲ ਜਿਸ ਦਾ ਸੰਪਰਕ ਨੰਬਰ 96461-37873 ਹੈ, ਬਲਟਾਣਾ, ਵਧਵਾ ਨਗਰ, ਅੰਸ਼ਿਕ ਖੇਤਰ ਲੋਹਗੜ੍ਹ ਅਤੇ ਸਿੰਘਪੁਰਾ, ਢਕੋਲੀ, ਢਕੋਲਾ, ਪੀਰ ਮੁਛੱਲਾ, ਕਿਸ਼ਨਪੁਰਾ, ਬਿਸ਼ਨਪੁਰਾ ਦਾ ਅੰਸ਼ਿਕ ਖੇਤਰ, ਸਨੌਲੀ, ਗਾਜ਼ੀਪੁਰ, ਅਜੀਜਪੁਰ, ਬੱਸੀ ਸੇਖਾਂ, ਰਾਮਪੁਰ ਕਲਾਂ, ਬਨੂੜ, ਫਤਿਹਪੁਰ ਗੜ੍ਹੀ, ਸੇਖਾਂ ਮਾਜਰਾ ਅਤੇ ਬਾਲ ਮਾਜਰਾ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਦਾ ਹੈ। ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਇਹ ਸ਼ਿਕਾਇਤ ਸੈੱਲ ਕੇਂਦਰੀਕ੍ਰਿਤ ਸ਼ਿਕਾਇਤ ਸੈੱਲ ਨੰਬਰ 1912 ਅਤੇ ਪੀ ਐਸ ਪੀ ਸੀ ਐਲ ਖਪਤਕਾਰ ਐਪ ਤੋਂ ਇਲਾਵਾ ਕੰਮ ਕਰ ਰਹੇ ਹਨ।

Have something to say? Post your comment

 

More in Chandigarh

769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ: ਹਰਦੀਪ ਸਿੰਘ ਮੁੰਡੀਆਂ

“ਪ੍ਰੋਜੈਕਟ ਜੀਵਨਜਯੋਤ 2.0: ਪੰਜਾਬ ਸਰਕਾਰ ਦਾ ਬੱਚਿਆਂ ਦੀ ਭੀਖ ਮੰਗਣ ਖ਼ਤਮ ਕਰਨ ਦਾ ਮਿਸ਼ਨ”: ਡਾ.ਬਲਜੀਤ ਕੌਰ

'ਯੁੱਧ ਨਸ਼ਿਆਂ ਵਿਰੁੱਧ’ ਦੇ 200ਵੇਂ ਦਿਨ ਪੰਜਾਬ ਪੁਲਿਸ ਵੱਲੋਂ 414 ਥਾਵਾਂ 'ਤੇ ਛਾਪੇਮਾਰੀ; 93 ਨਸ਼ਾ ਤਸਕਰ ਕਾਬੂ

ਝੋਨੇ ਦੀ ਖਰੀਦ ਲਈ 27,000 ਕਰੋੜ ਰੁਪਏ ਦਾ ਕੀਤਾ ਪ੍ਰਬੰਧ

ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਮੁਹਿੰਮ ਜ਼ੋਰਾਂ ‘ਤੇ, ਸੜਕਾਂ, ਨਾਲੀਆਂ, ਸਟਰੀਟ ਲਾਈਟਾਂ ਅਤੇ ਜਲ ਸਪਲਾਈ ਨੈੱਟਵਰਕਾਂ ਦੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਮੁਰੰਮਤ: ਡਾ. ਰਵਜੋਤ ਸਿੰਘ

ਹੜ੍ਹਾਂ ਕਾਰਨ ਪੰਜਾਬ ਵਿੱਚ 4658 ਕਿਲੋਮੀਟਰ ਸੜਕਾਂ ਅਤੇ 68 ਪੁੱਲਾਂ ਦਾ ਹੋਇਆ ਨੁਕਸਾਨ: ਹਰਭਜਨ ਸਿੰਘ ਈ.ਟੀ.ਓ.

ਮੁੱਖ ਮੰਤਰੀ ਵੱਲੋਂ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ, ਵਿਸ਼ਵ ਪੱਧਰ ’ਤੇ ਲੋਕਾਂ ਨੂੰ ਫੰਡ ਜੁਟਾਉਣ ਦੀ ਅਪੀਲ

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ