Saturday, November 01, 2025

Doaba

ਲਹਿਲੀ ਖੁਰਦ ਸਕੂਲ 'ਚ 19.10 ਲੱਖ ਦੀ ਗ੍ਰਾੰਟ ਨਾਲ ਬਣਨਗੇ ਨਵੇਂ ਕਲਾਸ ਰੂਮ : ਡਾ. ਇਸ਼ਾਂਕ ਕੁਮਾਰ

February 15, 2025 03:53 PM
SehajTimes

ਹੁਸ਼ਿਆਰਪੁਰ : ਵਿਧਾਇਕ ਚੱਬੇਵਾਲ ਡਾ ਇਸ਼ਾਂਕ ਕੁਮਾਰ ਨੇ ਅੱਜ ਹਲਕਾ ਚੱਬੇਵਾਲ ਦੇ ਪਿੰਡ ਲਹਿਲੀ ਖੁਰਦ ਦੇ ਮਿਡਲ ਸਕੂਲ ਦਾ ਦੌਰਾ ਕੀਤਾ| ਇਸ ਦੌਰਾਨ ਉਹਨਾਂ ਨੇ ਸਕੂਲ ਸਟਾਫ, ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਪਤਵੰਤੇ ਪਿੰਡ ਵਾਸੀਆਂ ਦੇ ਨਾਲ ਸਕੂਲ ਵਿਚ ਹੀ ਮੀਟਿੰਗ ਕੀਤੀ ਅਤੇ ਸਕੂਲ ਨੂੰ ਕਲਾਸ ਰੂਮਾਂ ਲਈ 19.10 ਲੱਖ ਦੀ ਗ੍ਰਾੰਟ ਜਾਰੀ ਕਰਨ ਦਾ ਐਲਾਨ ਕੀਤਾ| ਇਸ ਮੌਕੇ 'ਤੇ ਡਾ. ਇਸ਼ਾਂਕ ਨੇ ਕਿਹਾ ਕਿ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਦਾ ਪੱਧਰ ਉਚਾ ਚੁੱਕਣ ਲਈ ਉਹਨਾਂ ਵਲੋਂ ਤਜਵੀਜ ਕੀਤੇ ਗਏ ਸੁਧਾਰਾਂ ਲਈ ਸਰਕਾਰ ਵਲੋਂ ਲਗਾਤਾਰ ਫ਼ੰਡ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਸਕੂਲਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ| ਸਕੂਲਾਂ ਦੀ ਬਿਲਡਿੰਗ, ਬਾਊਂਡਰੀ ਵਾਲ, ਕਲਾਸ ਰੂਮ ਆਦਿ ਬਣਾ ਕੇ ਸਕੂਲਾਂ ਦੀ ਦਿੱਖ ਵੀ ਬਿਹਤਰ ਕੀਤੀ ਜਾ ਰਹੀ ਹੈ ਜਿਸ ਨਾਲ ਵਿਦਿਆਰਥੀ ਸਕੂਲ ਆਉਣ ਲਈ ਪ੍ਰੇਰਿਤ ਹੁੰਦੇ ਹਨ ਖੁਸ਼ ਦਿਲ ਅਤੇ ਬਿਹਤਰ ਵਾਤਾਵਰਣ ਬੱਚਿਆਂ ਨੂੰ ਪੜ੍ਹਾਈ ਵਿਚ ਵੀ ਬਿਹਤਰ ਪ੍ਰਦਰਸ਼ਨ ਲਈ ਉਤਸ਼ਾਹਿਤ ਕਰਦੇ ਹਨ| 
ਇਸ ਅਵਸਰ 'ਤੇ ਡਾ. ਇਸ਼ਾਂਕ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਜਾ ਰਹੀਆਂ ਗ੍ਰਾਂਟਾਂ ਲਈ ਮੁਖ ਮੰਤਰੀ ਭਗਵੰਤ ਮਾਨ, ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਦਾ ਧੰਨਵਾਦ ਕੀਤਾ ਉਹਨਾਂ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਸੰਪੂਰਨ ਸੇਵਾ ਭਾਵ ਨਾਲ ਆਪਣੇ ਹਲਕੇ ਵਿਚ ਕੰਮ ਕਰ ਰਹੇ ਹਨ ਉਹਨਾਂ ਨੇ ਲਹਿਲੀ ਖੁਰਦ ਦੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਕੂਲ ਦੀ ਅਪਗ੍ਰੇਡੇਸ਼ਨ ਦੇ ਨਾਲ ਨਾਲ ਪਿੰਡ ਦੀਆਂ ਹੋਰ ਸਮੱਸਿਆਵਾਂ ਵੀ ਪਹਿਲ ਦੇ ਅਧਾਰ 'ਤੇ ਹੱਲ ਕੀਤੀਆਂ ਜਾਣਗੀਆਂ ਪਿੰਡ ਜਿਆਣ ਦੇ ਬਾਬਾ ਬਾਬਾ ਬਲਰਾਜ ਸਿੰਘ ਜੀ ਜੋ ਇਸ ਮੌਕੇ 'ਤੇ ਮੌਜੂਦ ਸਨ ਡਾ ਇਸ਼ਾਂਕ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤੇ ਵਿਧਾਇਕ ਡਾ ਇਸ਼ਾਂਕ ਨੇ ਕਿਹਾ ਕਿ ਮੇਰੇ ਹਲਕਾ ਵਾਸੀਆਂ ਵਲੋਂ ਦਿੱਤਾ ਜਾ ਰਿਹਾ ਮਾਣ-ਸਨਮਾਨ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਅਤੇ ਇਸ ਨੂੰ ਬਣਾਏ ਰੱਖਣ ਲਈ ਮੈਂ ਹਮੇਸ਼ਾ ਕੰਮ ਕਰਦਾ ਰਹਾਂਗਾ ਪ੍ਰਿੰਸੀਪਲ ਸਖਵਿੰਦਰ ਕੌਰ ਜੀ / ਸਰਪੰਚ ਸਰਪੰਚ ਰਣਜੀਤ ਸਿੰਘ ਨੇ ਸਾਰੇ ਪਿੰਡ ਵਾਸੀਆਂ ਵਲੋਂ ਡਾ. ਇਸ਼ਾਂਕ ਨੂੰ ਸਕੂਲ ਦੇ ਲਈ ਗ੍ਰਾੰਟ ਜਾਰੀ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਵਿਧਾਇਕ 'ਤੇ ਮਾਣ ਹੈ ਇਸ ਮੌਕੇ 'ਤੇ ਪਰਮਵੀਰ ਸਿੰਘ ਲੰਬੜਦਾਰ, ਗੁਰਮੇਜ ਸਿੰਘ, ਪੰਚ ਸੋਮ ਨਾਥ, ਲੰਬੜਦਾਰ ਰਣਜੀਤ ਸਿੰਘ, ਪੰਚ ਜਸਵੀਰ ਕੌਰ, ਪੰਚ ਬਲਜੀਤ ਸਿੰਘ, ਹਰਦੇਚ ਸਿੰਘ, ਡਾ. ਕ੍ਰਿਸ਼ਨ ਗੋਪਾਲ, ਰਜਨੀਸ਼ ਗੁਲਆਨੀ ਆਦਿ ਹਾਜਰ ਸਨ|

Have something to say? Post your comment

 

More in Doaba

ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ