Wednesday, December 17, 2025

Malwa

ਲੋਕਤੰਤਰਿਕ ਰਾਜ ਵਿੱਚ ਜਨਤਾ ਨੂੰ ਝੂਠੇ ਲਾਰਿਆਂ ਅਤੇ ਨਾਅਰਿਆਂ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ : ਪ੍ਰੋ. ਬਡੁੰਗਰ 

February 13, 2025 03:00 PM
SehajTimes

ਪਟਿਆਲਾ : ਦਿੱਲੀ ਵਿਧਾਨ ਸਭਾ ਦੀ ਚੋਣ ਵਿਚ ਸਤਾਧਾਰੀ ‘ਆਮ ਆਦਮੀ ਪਾਰਟੀ' ਤੇ ਭਾਰਤ ਦੀ ਪੁਰਾਣੀ ਰਾਸਟਰੀ ਪਾਰਟੀ ‘ਕਾਂਗਰਸ' ਦੀ ਕਰਾਰੀ ਹਾਰ ਉੱਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਨੇਤਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭਾਰਤ ਦੇ ਲੋਕ ਲੋਕਤੰਤਰੀ ਸਿਸਟਮ ਵਿਚ ਪਰਪੱਕ ਹੋ ਗਏ ਹਨ। 

ਉਨ੍ਹਾਂ ਹੋਰ ਕਿਹਾ ਦੋਹਾਂ ਪਾਰਟੀਆਂ ਦੀ ਹਾਰ ਆਪਸੀ ਫੁੱਟ, ਹੈਂਕੜ, ਹੱਠ ਅਤੇ ਭ੍ਰਿਸ਼ਟਾਚਾਰ ਦੇ ਲਗੇ ਦੋਸ਼ਾਂ ਕਾਰਨ ਹੋਈ ਹੈ। ਸਾਰੀਆਂ ਪਾਰਟੀਆਂ ਅਤੇ ਪਾਰਟੀਆਂ ਦੇ ਨੇਤਾਵਾਂ ਨੂੰ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਸਬਕ ਲੈਣਾ ਚਾਹੀਦਾ ਹੈ।

Have something to say? Post your comment