Sunday, November 02, 2025

Chandigarh

ਜ਼ਿਲ੍ਹੇ ਦੇ 5 ਪ੍ਰਾਇਮਰੀ ਸਕੂਲ ਬਣਨਗੇ ਸਕੂਲ ਆਫ਼ ਹੈਪੀਨੈਸ

January 30, 2025 03:20 PM
SehajTimes
11 ਫ਼ਰਵਰੀ ਨੂੰ ਕਰਵਾਈ ਜਾਵੇਗੀ ਮੈਗਾ ਐਸ.ਐਮ.ਸੀ. (ਸਕੂਲ ਮੈਨੇਜਮੈਂਟ ਕਮੇਟੀ) ਮੀਟਿੰਗ

ਐਸ ਡੀ ਐਮ ਦਮਨਦੀਪ ਕੌਰ ਵੱਲੋਂ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀ ਦੀ ਮੀਟਿੰਗ


ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹੇ ਦੇ 5 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈੱਸ ਬਣਾਇਆ ਜਾਵੇਗਾ, ਜਿਸ ਤਹਿਤ ਹਰ ਸਕੂਲ ਦਾ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਅਪਗ੍ਰੇਡ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਐਸ ਡੀ ਐਮ ਦਮਨਦੀਪ ਕੌਰ ਵੱਲੋਂ ਕੀਤੀ ਗਈ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀ ਦੀ ਮੀਟਿੰਗ ’ਚ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ ਸਿਖਿਆ) ਪ੍ਰੇਮ ਕੁਮਾਰ ਮਿੱਤਲ ਵੱਲੋਂ ਕੀਤਾ ਗਿਆ। ਇਨ੍ਹਾਂ ਸਕੂਲਾਂ ’ਚ ਭਗਵਾਸ, ਬੜ੍ਹ ਮਾਜਰਾ, ਪੜੌਲ, ਝੰਜੇੜੀ ਅਤੇ ਮਾਣਕ ਮਾਜਰਾ ਸ਼ਾਮਿਲ ਹਨ। ਸਕੂਲ ਆਫ ਹੈਪੀਨੈਸ- ਸਕੂਲਾਂ ਦੇ ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਮਨੁੱਖੀ ਵਸੀਲਿਆਂ, ਫਾਊਡੇਸ਼ਨਲ ਲਰਨਿੰਗ ਦੀ ਪ੍ਰਾਪਤੀ ਅਤੇ ਬੱਚਿਆਂ ਦੇ ਬਹੁਪੱਖੀ ਵਿਕਾਸ 'ਤੇ ਧਿਆਨ ਕੇਂਦਰਤ ਕਰਨਗੇ।
ਐਸ ਡੀ ਐਮ ਦਮਨਦੀਪ ਕੌਰ ਵੱਲੋਂ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਸਮੱਗਰਾ ਸਿੱਖਿਆ ਅਭਿਆਨ ਅਤੇ ਮਿਡ-ਡੇ-ਮੀਲ ਸਕੀਮ ਅਧੀਨ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਪ੍ਰੇਮ ਮਿੱਤਲ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਨੂੰ ਜਾਣਕਾਰੀ ਦਿੱਤੀ ਗਈ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉਚਾ ਚੁੱਕਣ ਲਈ ਸਮੱਗਰਾ ਸਿੱਖਿਆ ਅਭਿਆਨ ਅਧੀਨ ਸਿਵਲ ਵਰਕਸ ਤਹਿਤ ਵੱਖ ਵੱਖ ਗ੍ਰਾਂਟਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਅਕੂਤਬਰ ਅਤੇ ਨਵੰਬਰ 2024 ਦੌੌਰਾਨ ਸਾਲ 2023-24 ਦੀ ਵਾਧੂ ਗ੍ਰਾਂਟ ਅਧੀਨ 67 ਕੰਮਾਂ ਲਈ 556.32 ਲੱਖ ਰੁਪਏ ਦੀ ਗ੍ਰਾਂਟ ਵਿੱਚੋੋਂ 467.26 ਲੱਖ ਰੁਪਏ ਦੀ ਗ੍ਰਾਂਟ ਖਰਚੀ ਜਾ ਚੁੱਕੀ ਹੈ, ਬਚਦੀ 89.06 ਲੱਖ ਰੁਪਏ ਦੀ ਗ੍ਰਾਂਟ ਮਿਤੀ 28 ਫਰਵਰੀ 2025 ਤੱਕ ਖਰਚ ਲਈ ਜਾਵੇਗੀ ਅਤੇ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਇਸੇ ਤਰ੍ਹਾਂ ਨਵੰਬਰ 2024 ਦੌੌਰਾਨ ਸਾਲ 2024-25 ਵਿੱਚ ਉਸਾਰੀ ਦੇ ਕੰਮਾਂ ਲਈ 645.64 ਲੱਖ ਦੀ ਗ੍ਰਾਂਟ, 189 ਵੱਖ ਵੱਖ ਗਤੀਵਿਧੀਆਂ (ਜਿਵੇਂ ਕਿ ਵਾਧੂ ਕਮਰੇ, ਆਰਟ ਐਂਡ ਕਰਾਫਟ ਰੂਮ, ਲਾਇਬਰੇਰੀ ਰੂਮ, ਕੁੜੀਆਂ ਅਤੇ ਮੁੰਡਿਆਂ ਦੇ ਟੁਆਇਲੈਟ, ਵੱਡੀ ਮੁਰੰਮਤ, ਸਾਇੰਸ ਲੈਬ ਆਦਿ) ਕੰਮਾਂ ਲਈ ਪ੍ਰਾਪਤ ਹੋੋਈ ਸੀ, ਜਿਸ ਵਿੱਚੋੋਂ 622.06 ਲੱਖ ਰੁਪਏ ਦੀ ਗ੍ਰਾਂਟ ਖਰਚੀ ਜਾ ਚੁੱਕੀ ਹੈ ਜਦਕਿ ਬਚਦੀ 23.58 ਲੱਖ ਰੁਪਏ ਦੀ ਗ੍ਰਾਂਟ ਮੁਕੰਮਲ ਤੌੌਰ ਤੇ 28 ਫਰਵਰੀ 2025 ਤੱਕ ਖਰਚ ਲਈ ਜਾਵੇਗੀ।
ਨਬਾਰਡ ਸਕੀਮ ਤਹਿਤ ਨਬਾਰਡ 27-ਬੀ ਅਧੀਨ ਵਾਧੂ ਕਲਾਸ ਰੂਮਜ਼ ਅਤੇ ਇੰਟਰੈਕਟਿਵ ਪੈਨਲ ਲਈ 410.10 ਲੱਖ ਰੁਪਏ ਦੀ ਪ੍ਰਾਪਤ ਗ੍ਰਾਂਟ ਖਰਚ ਲਈ ਗਈ ਹੈ ਅਤੇ ਨਬਾਰਡ 29 ਅਧੀਨ ਵਾਧੂ ਕਲਾਸ ਰੂਮਜ਼ ਲਈ 116.47 ਲੱਖ ਰੁਪਏ ਦੀ ਪ੍ਰਾਪਤ ਗ੍ਰਾਂਟ ਵਿੱਖ 60.96 ਲੱਖ ਰੁਪਏ ਦੀ ਗ੍ਰਾਂਟ ਖਰਚ ਕੀਤੀ ਜਾ ਚੁੱਕੀ ਹੈ ਅਤੇ ਕੰਮ ਪ੍ਰਗਤੀ ਅਧੀਨ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਰਾਜ ਦੇ ਸਮੂਹ ਸਰਕਾਰੀ ਸਕੂਲਾਂ (ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ) ਵਿੱਚ 11 ਫ਼ਰਵਰੀ, ਦਿਨ ਮੰਗਲਵਾਰ ਨੂੰ ਮੈਗਾ ਐਸ.ਐਮ.ਸੀ. (ਸਕੂਲ ਮੈਨੇਜਮੈਂਟ ਕਮੇਟੀ) ਮੀਟਿੰਗ ਕਰਵਾਈ ਜਾਣੀ ਹੈ, ਜਿਸ ਦਾ ਵਿਸ਼ਾ ' ਸਕੂਲ ਸਫ਼ਾਈ ਸਿੱਖਿਆ ਵਧਾਈ ' ਹੋਵੇਗਾ।
ਜ਼ਿਲ੍ਹੇ ਦੇ ਸਕੂਲਾਂ ਵਿੱਚ ਮਿਡ-ਡੇ-ਮੀਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਯੂ.ਕੇ.ਜੀ, ਪਹਿਲੀ ਤੋੋਂ ਪੰਜਵੀਂ ਅਤੇ ਛੇਵੀਂ ਤੋੋਂ ਅੱਠਵੀਂ ਜਮਾਤ ਦੇ 88532 ਬੱਚਿਆਂ ਦੇ ਮਿਡ ਡੇ ਮੀਲ ਲਈ ਪਹਿਲੇ, ਦੂਜੇ ਅਤੇ ਤੀਜੇ ਕੁਆਰਟਰ ਦੇ ਫੂਡ ਗ੍ਰੇਨਜ਼ ਦੀ ਵੰਡ, ਐਫ.ਸੀ.ਆਈ ਵਿਭਾਗ ਵਲੋਂ ਕੀਤੀ ਜਾ ਚੁੱਕੀ ਹੈ ਅਤੇ ਚੌੌਥੇ ਕੁਆਰਟਰ ਦੇ ਅਨਾਜ ਦੀ ਇੰਸਪੈਕਸ਼ਨ ਐਫ.ਸੀ.ਆਈ ਵੱਲੋੋਂ ਕੀਤੀ ਜਾ ਚੱਕੀ ਹੈ ਅਤੇ ਵੰਡ ਕੀਤੀ ਜਾਣੀ ਬਾਕੀ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਖਾਣੇ ਦੇ ਨਾਲ-ਨਾਲ ਹਰ ਸ਼ਨੀਵਾਰ ਨੂੰ ਮਿਡ-ਡੇ-ਮੀਲ ਮੀਨੂ ਵਿੱਚ ਫਲ (ਇੱਕ-ਇੱਕ ਕੇਲਾ) ਵੀ ਦਿੱਤਾ ਜਾਂਦਾ ਹੈੈ। ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਦਾਖਲ ਵਿਸ਼ੇਸ਼ ਲੋੋੜਾਂ ਵਾਲੇ ਬੱਚੇ, ਜੋੋ ਕਿ ਹੋੋਮ ਬੇਸਡ ਐਜੂਕੇਸ਼ਨ ਅਧੀਨ ਕਵਰ ਹੁੰਦੇ ਹਨ, ਨੂੰ ਪੀ.ਐਮ.ਪੋੋਸ਼ਨ ਸਕੀਮ ਤਹਿਤ ਮਿਡ-ਡੇ-ਮੀਲ ਦੇਣ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ ਵੀ ਮੌਜੂਦ ਸਨ।

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ