Sunday, November 02, 2025

Doaba

ਕਾਂਗਰਸ ਦਾ ਗੜ੍ਹ ਫਗਵਾੜਾ ਡਾ ਰਾਜ ਦੁਆਰਾ ਹੋਇਆ ਢਹਿ-ਢੇਰੀ  

January 30, 2025 02:04 PM
SehajTimes
ਹੁਸ਼ਿਆਰਪੁਰ : ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ, ਪੰਜਾਬ ਵਿਚ ਰਾਜਨੀਤਿਕ ਗਹਿਮਾ-ਗਹਿਮੀ ਪੂਰੇ ਸ਼ਿਖਰ 'ਤੇ ਹੈ| ਅੱਜ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਦੇ ਮਜਬੂਤ ਗੜ੍ਹ ਮੰਨੇ ਜਾਣ ਵਾਲੇ ਫਗਵਾੜਾ ਵਿੱਖੇ ਫਿਰ ਆਪਣੀ ਰਾਜਨੀਤੀ ਦਾ ਲੋਹਾ ਮਨਵਾਇਆ। ਉਹਨਾਂ ਦੀ ਅਗੁਵਾਈ ਵਿਚ ਅੱਜ 'ਆਪ' ਨੂੰ ਹੋਰ ਬਲ ਮਿਲਿਆ ਅਤੇ ਕਾਂਗਰਸੀ ਕੌਂਸਲਰ ਮਨੀਸ਼ ਪ੍ਰਭਾਕਰ, ਰਾਮਪਾਲ ਉੱਪਲ, ਪਦਮ ਸੁਧੀਰ (ਨਿੱਕਾ) ਆਪਣੇ ਸਾਥੀਆਂ ਦੇ ਨਾਲ ਆਪ ਵਿਚ ਸ਼ਮਿਲ ਹੋ ਗਏ ਭਾਜਪਾ ਦੇ ਕੌਂਸਲਰ ਪਰਮਜੀਤ ਸਿੰਘ ਖੁਰਾਣਾ ਨੇ ਵੀ ਇਕ ਦਿਨ ਪਹਿਲਾਂ ਹੀ ਡਾ. ਰਾਜ ਨਾਲ ਹੱਥ ਮਿਲਾਇਆ ਅਤੇ ਆਪ ਵਿਚ ਸ਼ਮੂਲੀਅਤ ਕੀਤੀ| ਇਸ ਤੋਂ ਪਹਿਲਾਂ ਦੋ ਆਜ਼ਾਦ ਉਮੀਦਵਾਰ ਇੰਦਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਭੋਗਲ ਨੇ ਵੀ ਡਾ ਰਾਜ ਦੀ ਲੀਡਰਸ਼ਿਪ ਨੂੰ ਕਬੂਲਦਿਆਂ ਆਪ ਦਾ ਸਾਥ ਦੇਣ ਦਾ ਫੈਸਲਾ ਜਨਤਕ ਕੀਤਾ| ਪੈਪੀ ਸ਼ਰਮਾ ਸਾਬਕਾ ਬਲਾਕ ਪ੍ਰਧਾਨ ਨੇ ਵੀ ਆਪ ਦਾ ਪੱਲਾ ਫੜਿਆ| ਫਗਵਾੜਾ ਵਿਖੇ ਇੱਕ ਸੰਖੇਪ ਸਮਾਗਮ ਵਿਚ ਡਾ ਰਾਜ ਦੇ ਨਾਲ ' 'ਆਪ' ਵਿਧਾਇਕ ਰਮਨ ਅਰੋੜਾ, ਆਪ' ਦੇ ਬੁਲਾਰੇ ਹਰਨੂਰ ਸਿੰਘ ਮਾਨ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਮੌਜੂਦਗੀ 'ਚ ਇਹਨਾਂ ਕੌਂਸਲਰਾਂ ਨੇ 'ਆਪ' 'ਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਕੀਤਾ ਆਪ' ਦੇ ਸੀਨੀਅਰ ਆਗੂਆਂ ਨੇ ਇਹਨਾਂ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਢੁਕਵੇਂ ਅਹੁਦੇ ਅਤੇ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਇਸ ਮੌਕੇ 'ਤੇ ਦਲਜੀਤ ਰਾਜੂ, ਜਸਪਾਲ ਸਿੰਘ ਪੰਡੋਰੀ ਬੀਬੀ, ਕੌਂਸਲਰ ਵਿੱਕੀ ਸੂਦ, ਓਮ ਪ੍ਰਕਾਸ਼ ਬਿੱਟੂ, ਬੌਬੀ ਬੇਦੀ ਆਦਿ ਵੀ ਹਾਜ਼ਰ ਸਨ|

Have something to say? Post your comment

 

More in Doaba

ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ