Saturday, November 01, 2025

Chandigarh

ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਦਾਊ ਰਾਮਗੜ੍ਹ ਅਤੇ ਲਖਨੌਰ ਵਿਖੇ ਨਵੇਂ ਲਗਾਏ ਗਏ ਟਿਊਬਵੈੱਲ ਕੀਤੇ ਲੋਕਾਂ ਨੂੰ ਸਮਰਪਿਤ 

January 25, 2025 05:55 PM
SehajTimes

ਦਾਊ ਰਾਮਗੜ੍ਹ ਵਿਖੇ 35.88 ਅਤੇ ਪਿੰਡ ਲਖਨੌਰ ਵਿਖੇ 26.50 ਲੱਖ ਦੀ ਲਾਗਤ ਨਾਲ ਚਾਲੂ ਕੀਤੇ ਗਏ ਹਨ ਟਿਊਬਵੈੱਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਧੜੇਬਾਜ਼ੀ ਅਤੇ ਪਾਰਟੀਬਾਜ਼ੀ ਤੋਂ ਉਤਾਂਹ ਉੱਠ ਕੇ  ਵਿਕਾਸ ਮੁਖੀ ਕੰਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ,  ਇਹ ਪ੍ਰਗਟਾਵਾ ਅੱਜ ਵਿਧਾਇਕ

ਕੁਲਵੰਤ ਸਿੰਘ ਨੇ ਪਿੰਡ ਦਾਊ ਰਾਮਗੜ੍ਹ ਅਤੇ ਪਿੰਡ ਲਖਨੌਰ ਵਿਖੇ ਨਵੇਂ ਲਗਾਏ ਗਏ ਟਿਊਬਵੈੱਲ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

    ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਦਾ ਲੋਕਾਂ ਨੇ ਪੂਰੇ ਚਾਅ ਅਤੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਂਦ ਵਿੱਚ ਲਿਆਂਦਾ ਹੈ, ਉਦੋਂ ਤੋਂ ਸਿਰਫ ਅਤੇ ਸਿਰਫ ਵਿਕਾਸ ਮੁਖੀ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਤੇ ਸਿੱਖਿਆ ਸਹੂਲਤਾਂ ਮਿਲ ਸਕਣ।

    ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਦਾਊਂ ਰਾਮਗੜ੍ਹ ਪਿੰਡ ਵਿੱਖੇ ਪਹਿਲਾਂ ਇੱਕ ਟਿਊਬਵੈੱਲ ਲੱਗਿਆ ਹੋਇਆ  ਸੀ ਜੋ ਪਿੰਡ ਦੀ ਅਬਾਦੀ ਮੁਤਾਬਕ ਕਾਫ਼ੀ ਨਹੀਂ ਸੀ, ਜਿਸ ਕਾਰਨ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਨਵਾਂ ਟਿਊਬਵੈੱਲ ਲਗਾਇਆ ਗਿਆ। ਇਹ ਟਿਊਬਵੈੱਲ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਇਆ ਗਿਆ ਹੈ,ਜਿਸ ਦਾ ਬੋਰ 10 ਇੰਚ ਹੈ ਅਤੇ ਡੂੰਘਾਈ ਲਗਭੱਗ 1100 ਫੁੱਟ ਹੈ। ਇਸ ਟਿਊਬਵੈੱਲ ਤੇ 35.88 ਲੱਖ ਰੁਪਏ ਦੀ ਲਾਗਤ ਆਈ ਹੈ। 

     ਇਸ ਮੌਕੇ ਤੇ ਅਨਿਲ ਕੁਮਾਰ ਐਸ.ਈ. ਜਲ ਸਪਲਾਈ ਸੈਨੀਟੇਸ਼ਨ ਵਿਭਾਗ,

ਰਮਨਪ੍ਰੀਤ ਸਿੰਘ, ਐਕਸੀਅਨ ਜਲ ਤੇ ਸਪਲਾਈ ਸੈਨੀਟੇਸ਼ਨ ਵਿਭਾਗ,

ਰਜਿੰਦਰ ਸਚਦੇਵਾ ਐਸ.ਡੀ.ਓ.

ਪਿੰਡ ਦਾਊਂ,  ਗੁਰਨਾਮ ਸਿੰਘ ਸਰਪੰਚ ਦਾਊਂ,

ਇਕਬਾਲ ਸਿੰਘ ਸਰਪੰਚ ਜੁਝਾਰ ਨਗਰ,

ਬਲਵੀਰ ਸਿੰਘ ਸਰਪੰਚ ਰਾਏਪੁਰ,

ਗੁਰਜਿੰਦਰ ਸਿੰਘ ਸਰਪੰਚ ਬੱਲੋਮਾਜਰਾ,

ਰਣਧੀਰ ਸਿੰਘ ਸਰਪੰਚ ਹੁਸੈਨਪੁਰ,

ਮਲਕੀਤ ਸਿੰਘ ਬਲਾਕ ਪ੍ਰਧਾਨ,

ਰਜਿੰਦਰ ਸਿੰਘ ਰਾਜੂ ਸਰਪੰਚ ਬੜਮਾਜਰਾ,

ਗੁਰਨਾਮ ਸਿੰਘ ਸਰਪੰਚ ਬੜਮਾਜਰਾ ਕਲੌਨੀ, ਰਾਜੂ ਦਾਊਂ, ਮਨਦੀਪ ਸਿੰਘ ਪੰਚ ਦਾਊਂ, ਹਰਜੀਤ ਸਿੰਘ ਪੰਚ ਦਾਊ,

ਅਸ਼ੋਕ ਕੁਮਾਰ ਪੰਚ ਦਾਊ, ਪ੍ਰਤਾਪ ਪੰਚ ਦਾਊਂ, ਅਮਿਤ ਵਰਮਾ ਦਾਊਂ, ਮਨਪ੍ਰੀਤ ਸਿੰਘ ਬੜਮਾਜਰਾ, ਗੁਰਵਿੰਦਰ ਸਿੰਘ ਪਿੰਕੀ,

ਅਤਵਾਰ ਸਿੰਘ ਮੌਲੀ, ਹਰਪਾਲ ਸਿੰਘ ਚੰਨਾ,

ਆਰ.ਪੀ.ਸ਼ਰਮਾ, ਹਰਮੇਸ਼ ਸਿੰਘ ਕੁੰਬੜਾ,

ਭੁਪਿੰਦਰ ਸਿੰਘ ਮੌਲੀ, ਸੰਨੀ ਮੌਲੀ ਵੀ ਹਾਜ਼ਰ ਸਨ।

    ਇਸੇ ਤਰ੍ਹਾਂ ਪਿੰਡ ਲਖ਼ਨੌਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ 2 ਟਿਊਬਵੈੱਲ  ਲੱਗੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਟਿਊਬਵੈੱਲ ਕਾਫ਼ੀ ਸਮੇਂ ਤੋਂ ਖ਼ਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਲ ਪੈਦਾ ਹੋ ਰਹੀ ਸੀ, ਜਿਸ ਕਾਰਨ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਇਹ ਟਿਊਬਵੈੱਲ ਲਗਾਇਆ ਗਿਆ ਹੈ, ਇਹ ਟਿਊਬਵੈੱਲ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਇਆ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਇਸ ਟਿਊਬਵੈੱਲ ਦਾ ਬੋਰ 10 ਇੰਚ ਹੈ ਅਤੇ ਡੂੰਘਾਈ ਲਗਭੱਗ 920 ਫੁੱਟ ਹੈ। ਇਸ ਟਿਊਬਵੈੱਲ ਤੇ 26.50 ਲੱਖ ਰੁਪਏ ਦੀ ਲਾਗਤ ਆਈ ਹੈ। 

     ਇੱਥੇ ਇਹ ਗੱਲ ਜ਼ਿਕਰਯੋਗ ਜੋ ਹੈ ਕਿ ਦਾਊਂ ਰਾਮਗੜ੍ਹ ਇਸ ਪਿੰਡ ਵਿੱਖੇ ਪਹਿਲਾਂ ਟਿਊਬਵੈੱਲ ਲੱਗਿਆ ਹੋਇਆ ਸੀ ਜੋ ਪਿੰਡ ਦੀ ਅਬਾਦੀ ਮੁਤਾਬਕ ਕਾਫ਼ੀ ਨਹੀਂ ਸੀ। ਜਿਸ ਕਾਰਨ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਨਵਾਂ ਟਿਊਬਵੈੱਲ ਲਗਾਇਆ ਗਿਆ।

    ਇਸ ਮੌਕੇ ਤੇ ਕੁਲਦੀਪ ਕੌਰ ਸਰਪੰਚ ਲਖਨੌਰ, ਪ੍ਰਭਜੋਤ ਕੌਰ ਸਾਬਕਾ ਸਰਪੰਚ ਲਖਨੌਰ, ਮੁਖਤਿਆਰ ਸਿੰਘ ਲਖਨੌਰ,

ਗੁਰਸੇਵਕ ਸਿੰਘ,ਪ੍ਰੇਮੀ ਸਰਪੰਚ ਮੌਲੀ,

ਤਰਲੋਚਨ ਸਿੰਘ ਤੋਚੀ ਸਰਪੰਚ ਪਿੰਡ ਕੈਲੋਂ (ਬਲਾਕ ਪ੍ਰਧਾਨ), ਹਰਿੰਦਰ ਸਿੰਘ ਟਿੱਕਾ ਪੰਚ ਮੌਲੀ, ਅਮਨਦੀਪ ਸਿੰਘ ਸੋਨਾ ਸਾਬਕਾ ਪੰਚ ਲਖਨੌਰ, ਗੁਰਮੁੱਖ ਸਿੰਘ ਨੰਬਰਦਾਰ,

ਕੁਲਦੀਪ ਸਿੰਘ ਪੰਚ, ਭਾਗ ਸਿੰਘ ਪੰਚ,

ਜਸਪ੍ਰੀਤ ਸਿੰਘ ਪੰਚ, ਦਿਲਬਾਗ ਸਿੰਘ ਪੰਚ,

ਡਾ. ਕੁਲਦੀਪ ਸਿੰਘ, ਅਕਬਿੰਦਰ ਸਿੰਘ ਗੋਸਲ, ਲਾਡੀ ਲਖਨੌਰ ਤੇ ਗੁਰਪ੍ਰੀਤ ਸਿੰਘ ਕੁਰੜਾ ਵੀ ਹਾਜ਼ਰ ਸਨ,

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ