Sunday, November 02, 2025

Malwa

ਕਿਰਨਦੀਪ ਕੌਰ ਧਰਮਪਤਨੀ ਰੌਬੀ ਬਰਾੜ ਦੇ ਸਿਰ  ਨਗਰ ਕੌਂਸਲ ਰਾਮਪੁਰਾ ਫੂਲ ਦੀ ਪ੍ਰਧਾਨਗੀ ਦਾ ਸਜਿਆ ਤਾਜ  

January 11, 2025 03:06 PM
SehajTimes
ਰਾਮਪੁਰਾ ਫੂਲ : ਕਿਆਸਅਰਾਈਆਂ ਮੁਤਾਬਕ ਆਖਰ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਕਿਰਨਦੀਪ ਕੌਰ ਬਰਾੜ ਸਿਰ ਸਜ ਗਿਆ,ਜ਼ੋ ਆਮ ਆਦਮੀ ਪਾਰਟੀ ਦੇ ਧੜੱਲੇਦਾਰ ਆਗੂ ਰੌਬੀ ਬਰਾੜ ਦੇ ਧਰਮਪਤਨੀ ਅਤੇ 15 ਨੰਬਰ ਵਾਰਡ ਤੋਂ ਕੌਂਸਲਰ ਹਨ।ਹਾਸਲ ਜਾਣਕਾਰੀ ਅਨੁਸਾਰ 9ਨੰਬਰ ਵਾਰਡ ਦੀ  ਕੌਂਸਲਰ ਦਰਸ਼ਨਾ ਦੇਵੀ ਨੇ  ਪ੍ਰਧਾਨਗੀ ਲਈ ਕਿਰਨਦੀਪ ਕੌਰ ਦਾ ਨਾਮ ਪੇਸ਼ ਕੀਤਾ ਤੇ ਤਾਈਦ 16 ਨੰਬਰ ਵਾਰਡ ਕੌਂਸਲਰ ਦਿਲਰਾਜ ਨੇ ਕੀਤੀ। ਕੌਂਸਲ ਦੇ ਉਪ ਪ੍ਰਧਾਨ 8 ਨੰਬਰ ਵਾਰਡ ਦੇ ਕੌਂਸਲਰ ਰਵਿੰਦਰ ਨਿੱਕਾ ਚੁਣੇ ਗਏ ਹਨ। ਦੱਸ ਦਈਏ ਕਿ 21 ਨੰਬਰੀ ਕੌਂਸਲ ਅੰਦਰ ਆਮ ਆਦਮੀ ਪਾਰਟੀ ਦੇ 9 ਵਿਧਾਇਕ ਜੇਤੂ ਰਹੇ ਸਨ ਜਦਕਿ  ਮਤੇ ਦੇ ਹੱਕ ਵਿੱਚ ਹਾਜ਼ਰ ਮੈਂਬਰਾਂ ਦੀ ਬਹੁਸੰਮਤੀ  ਕੁੱਲ19ਮੈਂਬਰਾਂ ਨੇ ਵੋਟ ਪਾਈ,ਜਿਸ ਵਿਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਕਿਰਨਦੀਪ ਕੌਰ ਬਰਾੜ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਸ਼੍ਰੀਮਤੀ ਬਰਾੜ ਅਤੇ ਰੌਬੀ ਬਰਾੜ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ।  ਮੌਕੇ ਤੇ ਵਿਸ਼ੇਸ਼ ਤੌਰ ਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਕਰੀਬੀ ਦਵਿੰਦਰ ਭੋਲਾ ਟਾਹਲੀਆਣਾ,ਕਾਲਾ ਭੁੱਚੋ, ਸੁੱਖੀ ਮੱਲੂਆਣਾ, ਜਸਪ੍ਰੀਤ ਭੁੱਲਰ,ਜੋਧਾ ਮਹਿਰਾਜ, ਸ਼ੇਰ ਬਹਾਦਰ ਸਿੰਘ ਧਾਲੀਵਾਲ, ਗੁਰਭਜਨ ਸਿੰਘ ਢਿੱਲੋ, ਲੱਖਾ ਮਹਿਰਾਜ, ਮਨੋਜ ਸਾਕਿਆ, ਡਾਕਟਰ ਅਜੀਤ ਅਗਰਵਾਲ, ਸੁਖਬੀਰ ਸੰਧੂ ਕਾਲਾ (ਭਾਰਤ ਟਰਾਂਸਪੋਰਟ), ਹਰਪ੍ਰੀਤ ਮਿੱਟੀ ਫੂਲ, ਨਿਮਾ ਮਹਿਰਾਜ ਕਾਰਜਸਾਧਕ ਅਫ਼ਸਰ ਰਜਨੀਸ਼ ਕੁਮਾਰ ਅਤੇ ਜੇਈ ਦਵਿੰਦਰ ਸ਼ਰਮਾ ਸਮੇਤ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿੱਪ ਵੀ ਹਾਜ਼ਰ ਰਹੀ। ਜਦਕਿ ਦੂਜੇ ਪਾਸੇ ਆਜ਼ਾਦ ਕੌਂਸਲਰ ਸਾਬਕਾ ਕੌਂਸਲ ਪ੍ਰਧਾਨ ਸੁਨੀਲ ਬਿੱਟਾ ਅਤੇ ਉਹਨਾਂ ਦੇ ਧਰਮਪਤਨੀ ਆਪਣੇ ਅਹੁਦੇ ਦੀ ਸਹੁੰ ਚੁੱਕ ਕੇ ਹਾਊਸ ਚੋਂ ਬਾਹਰ ਚਲੇ ਗਏ। ਜਦਕਿ ਅਪੁਸ਼ਟ ਸੂਚਨਾ ਅਨੁਸਾਰ ਕੌਂਸਲਰ ਸੁਰਜੀਤ ਸਿੰਘ ਗੈਰਹਾਜ਼ਰ ਰਹੇ।
ਦੱਸਣਯੋਗ ਹੈ ਕਿ 'ਆਪ' ਆਗੂ ਰੌਬੀ ਬਰਾੜ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਖਾਸ  ਭਮੱਕੜ,ਪਾਰਟੀ ਨੂੰ ਹਮੇਸ਼ਾ  ਸਮਰਪਤ ਰਹੇ  ਧਾਕੜ ਆਗੂ ਵਜੋਂ ਜਾਣੇ ਜਾਂਦੇ ਹਨ। ਵਿਧਾਨ ਸਭਾ ਚੋਣਾਂ(2017 ਦੌਰਾਨ )ਜਦ ਆਮ ਆਦਮੀ ਪਾਰਟੀ ਦੇ ਉਮੀਦਵਾਰ  ਮਨਜੀਤ ਬਿੱਟੀ ਦੇ ਕਾਫਲੇ ਤੇ ਹਮਲਾ ਹੋਇਆ ਤਾਂ ਮੁਕਾਬਲਾ ਕਰਨ ਵਿਚ ਰੌਬੀ ਬਰਾੜ ਮੋਹਰੀ ਸਨ ਤੇ ਉਹ ਵਿਰੋਧੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਅਤੇ ਹਸਪਤਾਲ ਜੇਰੇ ਇਲਾਜ ਵੀ ਰਹੇ।ਪਾਰਟੀ ਪ੍ਰਤੀ ਸਮਰਪਣ ਭਾਵਨਾ ਨੂੰ ਦੇਖਦਿਆਂ ਹੀ ਸ੍ਰੀ ਬਰਾੜ ਦੀ ਧਰਮਪਤਨੀ ਕਿਰਨਦੀਪ ਕੌਰ ਬਰਾੜ ਨੂੰ ਪ੍ਰਧਾਨਗੀ  ਸਪੁਰਦ ਕੀਤੀ ਗਈ ਸਮਝਿਆ ਜਾ ਰਿਹਾ ਹੈ।
*ਬਾਕਸ :ਹਾਜ਼ਰ ਮੈਂਬਰ* ਕਿਰਨਦੀਪ ਕੌਰ ਬਰਾੜ, ਰਵਿੰਦਰ ਸਿੰਘ ਨਿੱਕਾ,ਕਰਨੈਲ ਸਿੰਘ ਮਾਨ, ਗੁਰਜੀਤ ਕੌਰ, ਜਸਪਾਲ ਜੱਸੂ,ਮੀਨਾ ਰਾਣੀ, ਕ੍ਰਿਸ਼ਨਾ ਦੇਵੀ,ਰੂਬੀ ਢਿੱਲੋਂ(ਮਹਿਣੇ ਵਾਲੇ),ਹੈਪੀ ਸਿੰਘ,ਦਿਲਰਾਜ ਸਿੰਘ ਰਜਨੀ ਬਾਲਾ ,  ਗੁਰਜੀਤ ਕੌਰ, ਕੁਲਦੀਪ ਸਿੰਘ, ਅੰਕੁਸ਼ ਕੁਮਾਰ ਗਰਗ ,ਰਾਜਵਿੰਦਰ ਸਿੰਘ,ਪੂਜਾ ਰਾਣੀ ਆਦਿ ਹਾਜ਼ਰ ਸਨ। ਪ੍ਰਧਾਨ ਚੁਣੇ ਜਾਣ ਉਪਰੰਤ ਬਰਾੜ ਜੋੜੀ ਨੂੰ ਉਹਨਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ