Saturday, November 01, 2025

Chandigarh

ਚੰਡੀਗੜ੍ਹ 'ਚ ਪ੍ਰਵਾਸੀ ਬਦਮਾਸ਼ਾਂ ਵੱਲੋਂ ਸਿੱਖ ਨੌਜਵਾਨ ਦੇ ਕਕਾਰਾਂ ਦੀ ਕੀਤੀ ਬੇਅਦਬੀ, ਲਾਹੀ ਪੱਗ ਤੇ ਦਾੜੀ ਪੁੱਟੀ

January 06, 2025 04:44 PM
ਅਮਰਜੀਤ ਰਤਨ

ਚੰਡੀਗੜ੍ਹ : ਅੱਜ ਚੰਡੀਗੜ੍ਹ ਵਿਚਲੇ ਉਦੋਗਿਕ ਖੇਤਰ ਦੇ ਪਲਾਟ ਨੰਬਰ 114 (ਨੇੜੇ ਡਿਸਪੈਂਸਰੀ) ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਆਪਣੇ ਪਲਾਟ ਦੇ ਅੰਦਰ ਕਿਰਾਏਦਾਰ ਸਮੇਤ 10-15 ਲੋਕਾਂ ਨੂੰ ਮੀਟ ਮੱਛੀ ਖਾਣ ਤੋਂ ਰੋਕਣ ਕਰਕੇ ਉਸ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਸਿੱਖ ਨੌਜਵਾਨ ਜਸਵਿੰਦਰ ਸਿੰਘ ਦੇ ਕਕਾਰਾਂ ਦੀ ਬੇਅਦਬੀ ਕੀਤੀ ਪੱਗ ਲਾਹੀ ਤੇ ਦਾੜੀ ਪੁੱਟੀ ਤੇ ਉਸ ਤੋਂ ਬਾਅਦ ਉਸਦੇ ਜਬਾੜਾ ਤੋੜ ਦਿੱਤਾ ਅਤੇ ਗੁੱਝੀਆਂ ਸੱਟਾਂ ਮਾਰੀਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਨੇ ਦੱਸਿਆ ਕਿ ਮੇਰੀ ਫੈਕਟਰੀ ਵਿਚ ਕਿਰਾਏਦਾਰ ਪੰਚਮ ਚੌਹਾਨ ਅਤੇ ਨਾਲ ਦੀ ਫੈਕਟਰੀ ਵਿਚ ਕਿਰਾਏਦਾਰ ਮਨੀਸ਼ ਦੂਬੇ ਨਾਮਕ ਬਦਮਾਸ਼ ਵੱਲੋਂ ਇਹ ਹਮਲਾ ਕੀਤਾ ਗਿਆ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਕੱਲ 6 ਜਨਵਰੀ ਨੂੰ ਗੁਰਪੁਰਬ ਹੋਣ ਕਰਕੇ ਮੈਂ ਅੱਜ ਫੈਕਟਰੀ ਵਿੱਚ ਸਾਫ ਸਫਾਈ ਕਰਨ ਲਈ ਆਇਆ ਸੀ। ਕਿਰਾਏਦਾਰ ਪੰਚਮ ਚੌਹਾਨ ਅਤੇ ਮਨੀਸ਼ ਦੁਬੇ ਸਮੇਤ ਪ੍ਰਵਾਸੀ ਲੋਕ ਮੀਟ ਮੱਛੀ ਆਂਡਾ ਤੇ ਦਾਰੂ ਦਾ ਸੇਵਨ ਕਰਕੇ ਜਸ਼ਨ ਮਨਾ ਰਹੇ ਸਨ ਜਿਨਾਂ ਨੂੰ ਰੋਕਣ ਤੇ ਉਹਨਾਂ ਮੇਰੇ ਤੇ ਪੰਚਮ ਚੌਹਾਨ ਅਤੇ ਮਨੀਸ਼ ਦੂਬੇ ਸਮੇਤ 10-15 ਬੰਦਿਆਂ ਨੇ ਹਮਲਾ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਸ ਹਮਲੇ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਪ੍ਰਵਾਸੀ ਬਦਮਾਸ਼ਾਂ ਨੇ ਉਹਨਾਂ ਤੇ ਵੀ ਹਮਲਾ ਕਰਦਿਆਂ ਉਹਨਾਂ ਪਰਿਵਾਰ ਦੀਆਂ ਮਹਿਲਾਵਾਂ ਨਾਲ ਬਦਤਮੀਜੀ ਕੀਤੀ ਅਤੇ ਗਾਲੀ ਗਲੋਚ ਕੀਤੀ।
ਇਸ ਸਬੰਧੀ ਜਦੋਂ 100 ਨੰਬਰ ਤੇ ਫੋਨ ਕਰਕੇ ਸਥਾਨਕ ਥਾਣੇ ਵਿੱਚ ਇਤਲਾਹ ਕੀਤੀ ਗਈ ਤਾਂ ਆਈਓ ਰਾਵਿੰਦਰ ਵੱਲੋਂ ਉਕਤ ਬਦਮਾਸ਼ਾਂ ਤੇ ਕੋਈ ਕਾਰਵਾਈ ਨਾ ਕਰਦਿਆਂ ਉਹਨਾਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਭਜਾਉਣ ਵਿੱਚ ਮਦਦ ਕੀਤੀ। ਜਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਫੈਕਟਰੀ ਮੇਰੇ ਪਿਤਾ ਗੁਰਦੇਵ ਸਿੰਘ ਦੇ ਨਾਮ ਤੇ ਹੈ ਅਤੇ ਇਸ ਫੈਕਟਰੀ ਰਾਹੀਂ ਸਾਡੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਤਰਸ ਦੇ ਅਧਾਰ ਤੇ ਪੰਚਮ ਚੌਹਾਨ ਨੂੰ ਇੱਕ ਪੋਰਸ਼ਨ ਕਿਰਾਏ ਤੇ ਦਿੱਤਾ ਸੀ ਜਿਸ ਤੇ ਉਸਨੇ ਆਪਣਾ ਕਬਜ਼ਾ ਕਰ ਲਿਆ ਤੇ ਜਿਸ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ ਇਸ ਮੌਕੇ ਜਸਵਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰਵਾਸੀ ਲੋਕਾਂ ਤੇ ਤਰਸ ਨਾ ਖਾਓ ਨਹੀਂ ਤਾਂ ਉਹ ਤੁਹਾਡੇ ਖੂਨ ਪਸੀਨੇ ਦੀ ਕਮਾਈ ਖਾਣ ਜਾਂ ਤੁਹਾਡਾ ਨੁਕਸਾਨ ਕਰਨ ਵਿੱਚ ਜਰਾ ਵੀ ਗੁਰੇਜ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੋਹਾਲੀ ਵਿਚਲੇ ਪਿੰਡ ਕੁੰਬੜਾ ਦੇ ਦੋ ਨੌਜਵਾਨਾ ਨੂੰ ਪ੍ਰਵਾਸੀ ਬਦਮਾਸ਼ਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਸਬਕ ਲੈਣ ਦੀ ਜਰੂਰਤ ਹੈ।
For more details 9855111821

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ