Wednesday, September 17, 2025

Doaba

ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਹੀ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੇ ਭਗਵਾਨ ਹਨ : ਭੈਣ ਸੰਤੋਸ਼ ਕੁਮਾਰੀ 

December 23, 2024 05:23 PM
SehajTimes
ਹੁਸ਼ਿਆਰਪੁਰ : ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ,ਨੇ ਪਿਛਲੇ ਦਿਨੀ ਰਾਜ ਸਭਾ ਵਿੱਚ 'ਇੱਕ ਦੇਸ਼-ਇੱਕ ਚੋਣ' ਬਿੱਲ ਤੇ ਬੋਲਦਿਆਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਪ੍ਰਤੀ ਅਪਮਾਨ ਜਨਕ ਸਬਦਾਬਲੀ ਬੋਲਕੇ ਐਸਸੀ ਸਮਾਜ ਅਤੇ ਬਾਬਾ ਸਾਹਿਬ ਦੇ ਪੈਰੋਕਾਰਾਂ ਦਾ ਅਪਮਾਨ ਕੀਤਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ "ਨਾਰੀ ਸ਼ਕਤੀ ਫਾਉਡੇਸ਼ਨ ਭਾਰਤ"ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਪੱਤਰਕਾਰਾਂ ਨਾਲ ਇੱਕ  ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦੇ ਪੈਰੋਕਾਰਾਂ ਦੁਆਰਾ ਬਾਬਾ ਸਾਹਿਬ ਦਾ ਨਾਮ ਲੈਣ ਤੇ ਅਮਿਤ ਸ਼ਾਹ ਨੂੰ ਬਹੁਤ ਚਿੜ੍ਹ ਲੱਗਦੀ ਹੈ ਉਹਨਾਂ ਕਿਹਾ ਕਿ ਅਮਿਤ ਸ਼ਾਹ ਜੇ ਅੱਜ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਤੇ ਉਹ ਵੀ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਦੁਆਰਾ ਲਿਖੇ ਗਏ ਸੰਵਿਧਾਨ ਦੀ ਬਦੋਲਤ ਹੀ ਬੈਠਾ ਹੈ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਮੰਤਰੀ ਮੰਡਲ ਚੋਂ ਤੁਰੰਤ ਬਰਖਾਸਿਤ ਕਰ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਦੀ ਕੁਰਸੀ ਤੇ ਬੈਠ ਕੇ ਅਮਿਤ ਸ਼ਾਹ ਨੂੰ ਇਹੋ ਜਿਹੇ ਅਪਮਾਨ ਜਨਕ ਬੇਤੁੱਕੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦੇ ਉਹਨਾਂ ਕਿਹਾ ਕਿ ਇੱਥੇ ਅਮਿਤ ਸ਼ਾਹ ਦੀ ਬਹੁਤ ਹੀ ਘਟੀਆ ਮਾਨਸਿਕਤਾ ਉਜਾਗਰ ਹੁੰਦੀ ਹੈ ਉਹਨਾਂ ਕਿਹਾ ਕਿ ਅਮਿਤ ਸ਼ਾਹ ਬਾਬਾ ਸਾਹਿਬ ਪ੍ਰਤੀ ਆਪਣੇ ਦਿੱਤੇ ਬਿਆਨ ਤੇ ਪੂਰੇ ਭਾਰਤ ਵਾਸੀਆ ਤੋ ਤੁਰੰਤ ਮਾਫੀ ਮੰਗੇ ਨਹੀਂ ਤਾਂ ਐਸਸੀ ਸਮਾਜ ਪੂਰੇ ਦੇਸ਼ ਵਿੱਚ ਅਮਿਤ ਸ਼ਾਹ ਦਾ ਡੱਟ ਕੇ ਵਿਰੋਧ ਕਰੇਗਾ ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਹੀ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੇ ਭਗਵਾਨ ਹਨ ਅਤੇ ਹੈ ਕਿਉਂਕਿ ਬਾਬਾ ਸਾਹਿਬ ਨੇ ਭਾਰਤ ਦੇਸ਼ ਵਿਚ ਐਸਸੀ ਸਮਾਜ ਜੋ ਕਿ ਆਪਣਾ ਜੀਵਨ ਨਰਕ ਭਰਿਆ ਬਤੀਤ ਕਰ ਰਿਹਾ ਸੀ ਉਹਨਾਂ ਨੂੰ ਮਾਨ ਸਨਮਾਨ ਦਿਵਾਉਣ ਲਈ ਸੰਘਰਸ਼ ਕੀਤਾ ਅਤੇ ਭਾਰਤ ਦੇ ਸਵਿਧਾਨ ਵਿੱਚ ਉਨ੍ਹਾਂ ਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਅੱਜ ਭਾਰਤ ਦੇਸ਼ ਦੇ ਦੱਬੇ ਕੁਚਲੇ ਲੋਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਗਰਭ ਦੇ ਨਾਲ ਆਪਣਾ ਮਸੀਹਾ ਮੰਨਦੇ ਹਨ

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ