Sunday, November 02, 2025

Chandigarh

ਸੰਕਟ ਦੀ ਘੜੀ ਵਿਚ ਲੋਕ ਸੇਵਾ ਤੋਂ ਭੱਜੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ ਨੇ ਆਪਣੇ ਕਿੱਤੇ ਨਾਲ ਧਰੋਹ ਕੀਤਾ : ਸੋਨੀ

May 19, 2021 05:55 PM
SehajTimes

ਚੰਡੀਗੜ: ਕੋਵਿਡ ਮਾਹਾਮਾਰੀ ਦੀ ਦੂਸਰੀ ਲਹਿਰ ਕਾਰਨ ਪੈਦਾ ਹੋਈ ਸੰਕਟ ਦੀ ਘੜੀ ਵਿਚ ਲੋਕ ਸੇਵਾ ਤੋਂ ਭੱਜੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ ਨੇ ਆਪਣੇ ਕਿੱਤੇ ਨਾਲ ਧਰੋਹ ਕੀਤਾ ਹੈ , ਉਕਤ ਗੱਲ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਕੋਜ ਬਾਰੇ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿੱਆਨ ਵਿੱਚ ਕਿਹਾ।
ਸ਼੍ਰੀ ਸੋਨੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆਂ ਇਸ ਸੰਕਟ ਦੀ ਘੜੀ ਵਿੱਚ ਡਾਕਟਰਾਂ ਅਤੇ ਸਟਾਫ ਨਰਸਾਂ ਅਤੇ ਪੈਰਾਮੈਡੀਕਲ ਸਟਾਫ ਰਾਹੀ ਇਸ ਘਾਤਕ ਵਾਈਰਸ ਦਾ ਟਾਕਰਾ ਕਰ ਰਹੀ ਹੈ ਅਤੇ ਆਮ ਲੋਕ ਵੀ ਮਨੁੱਖਤਾ ਲਈ ਆਪਣੀ ਜਾਨ ਜੋਖਿਮ ਵਿਚ ਪਾ ਕੇ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ ਤਾਂ  ਉਸ ਸਮੇਂ ਏਮਜ਼ ਬਠਿੰਡਾ ਤੋਂ ਵਿਸੇਸ਼ ਤੌਰ ਤੇ ਰਜਿੰਦਰ ਹਸਪਤਾਲ ਵਿਚ ਕਰੋਨਾ ਮਰੀਜਾਂ ਦੀ ਤੀਮਾਰਦਾਰੀ ਲਈ ਭੇਜੇ ਗਏ ਨਰਸਿੰਗ ਸਟਾਫ ਵਲੋਂ ਬਿਨਾਂ ਵਜਾਹ ਧਰਨਾ ਲਗਾ ਕੇ ਜ਼ਿੰਦਗੀ ਬਚਾਉਣ ਲਈ ਲੜ ਰਹੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੈ।
ਉਨਾਂ ਕਿਹਾ ਕਿ ਏਮਜ਼ ਬਠਿੰਡਾ ਵਿਖੇ ਬੀਤੇ ਸਮੇਂ ਵਿੱਚ 400 ਸਟਾਫ ਨਰਸਾਂ ਨੂੰ ਭਰਤੀ ਕੀਤਾ ਗਿਆ ਸੀ ਅਤੇ ਮੋਜੂਦਾ ਸਮੇਂ ਵਿੱਚ ਵਿੱਚ ਏਮਜ਼ ਬਠਿੰਡਾ ਵਿੱਚ ਲੈਵਲ 2 ਦੇ 45 ਬੈਡ ਅਤੇ ਲੈਵਲ 3 ਦੇ 20 ਬੈਡ ਹੀ ਕੰਮ  ਕਰ ਰਹੇ ਸਨ । ਜਿਸ ਕਾਰਨ ਡਾਇਰੈਕਟਰ ਏਮਜ਼ ਬਠਿੰਡਾ ਨੇ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਭਰਤੀ ਤੋਂ ਲੈ ਕੇ ਹੁਣ ਤੱਕ ਵਿਹਲੇ ਬੈਠੇ ਤਨਖਾਹ ਲੈ ਰਹੇ ਨਰਸਿੰਗ ਸਟਾਫ ਨੂੰ 50-50 ਦੇ ਗਰੁੱਪਾਂ ਵਿੱਚ ਸੂਬੇ ਦੇ ਚਾਰ ਸਰਕਾਰੀ ਮੈਡਕਿਲ ਕਾਲਜਾਂ ਵਿੱਚ ਡਿਊਟੀ ਹਿੱਤ ਭੇਜਣ ਦਾ ਫੈਸਲਾ ਲਿਆ ਸੀ।
ਸ਼੍ਰੀ ਸੋਨੀ ਨੇ ਕਿਹਾ ਕਿ ਏਮਜ਼ ਬਠਿੰਡਾ ਤੋਂ ਸਟਾਫ ਨਰਸਾਂ ਦੇ ਆਉਣ ਸਬੰਧੀ ਸੂਚਨਾ ਮਿਲਦੇ ਸਾਰ ਹੀ ਜ਼ਿਲਾ ਪ੍ਰਸ਼ਾਸ਼ਨ ਪਟਿਆਲਾ ਵਲੋਂ ਸਟਾਫ ਨਰਸਾਂ ਦੇ ਰਹਿਣ ਦਾ ਪ੍ਰਬੰਧ ਇਕ ਸਰਕਾਰੀ ਮਹਿਲਾ ਹੋਸਟਲ ਵਿੱਚ ਕੀਤਾ ਗਿਆ ਸੀ ਪ੍ਰੰਤੂ ਜਿਵੇ ਹੀ ਸੂਚਨਾ ਮਿਲੀ ਕਿ ਪੁਰਸ਼ ਨਰਸਿੰਗ ਸਟਾਫ ਆ ਰਹੇ ਹਨ ਤਾਂ ਸੋਮਵਾਰ ਸ਼ਾਮ ਨੂੰ ਇਨਾਂ ਨਰਸਿੰਗ ਸਟਾਫ ਦੇ ਰਹਿਣ ਦਾ ਪ੍ਰਬੰਧ ਪ੍ਰੋ. ਗੁਰਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੇ ਹੋਸਟਲ ਵਿੱਚ ਕੀਤਾ ਸੀ ਅਤੇ ਇਨਾਂ ਨਰਸਿੰਗ ਸਟਾਫ ਦੇ ਰਹਿਣ ਲਈ ਸਾਰੇ ਲੋੜੀਂਦੇ ਪ੍ਰਬੰਧ ਜਿਵੇ ਕਿ ਹੋਸਟਲ ਦੀ ਸਾਫ ਸਫਾਈ, ਸੈਨੀਟਾਈੇਜੇਸ਼ਨ, ਬਾਥਰੂਮਾਂ ਦੀ ਸਾਫ ਸ਼ਫਾਈ ਅਤੇੇ ਬੈਡਿੰਗ ਦਾ ਪ੍ਰਬੰਧ ਹੋਸਟਲ ਵਾਰਡਨ ਵਲੋਂ ਐਸ.ਡੀ.ਐਮ. ਪਟਿਆਲਾ ਅਤੇ ਪਿ੍ਰੰਸੀਪਲ ਸਰਕਾਰੀ ਮੈਡੀਕਲ ਕਾਲਜ ਅਤੇ ਮੈਡੀਕਲ ਸੁਪਰਡੈਂਟ ਦੀ ਮੋਜੂਦਗੀ ਵਿੱਚ ਵਿੱਚ ਕਰਵਾਇਆ ਗਿਆ ਸੀ ਅਤੇ ਹੋਸਟਲ ਮੈਸ ਵਿੱਚ ਵਧੀਆ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸ ਦੀ ਗੁਣਵੱਤਾ ਖੁਦ ਪਿ੍ਰੰਸੀਪਲ ਸਰਕਾਰੀ ਮੈਡੀਕਲ ਕਾਲਜ ਅਤੇ ਮੈਡੀਕਲ ਸੁਪਰਡੈਂਟ ਵਲੋਂ ਜਾਂਚੀ ਗਈ ਸੀ।
ਉਨਾਂ ਕਿਹਾ ਕਿ ਇਨਾਂ ਨਰਸਿੰਗ ਸਟਾਫ ਦੀ ਬਾਕੀ ਪੂਰੀਆਂ ਕੀਤੀਆ ਜਾਣ ਵਾਲੀਆਂ ਮੰਗਾਂ ਨੂੰ ਵੀ ਨਾਲ ਦੀ ਨਾਲ ਪੂਰਾ ਕਰ ਦਿੱਤਾ ਗਿਆ ਸੀ ਪ੍ਰੰਤੂ ਇਨਾਂ ਵਲੋਂ ਹਰੇਕ ਰੂਮ ਵਿਚ ਵਿਚ ਕੂਲਰ ਮੁਹੱਈਆ ਕਰਵਾਉਣ ਅਤੇ ਰਜਿੰਦਰਾ ਹਸਪਤਾਲ ਆਉਣ ਜਾਣ ਲਈ ਏਅਰ ਕੰਡੀਸ਼ਨਰ ਬੱਸ ਅਤੇ ਫਰਿੱਜ ਮੁਹੱਈਆਂ ਕਰਵਾਉਣ ਦੀ ਮੰਗ ਪੂਰੀ ਕਰਵਾਉਣ ਲਈ ਹੀ ਰੋਲਾ ਪਾਇਆ ਜਾ ਰਿਹਾ ਸੀ।
ਉਨਾਂ ਕਿਹਾ ਕਿ ਜਦੋਂ ਇਨਾਂ ਨੂੰ ਬੀਤੇ ਕੱਲ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਲਈ ਲਿਜਾਇਆ ਗਿਆ ਤਾਂ ਇਹ ਮੇਲ ਨਰਸਿੰਗ ਵਲੋਂ ਕਿਹਾ ਗਿਆ ਕਿ ਸਾਨੂੰ ਪੀ.ਪੀ.ਈ ਕਿੱਟ ਨਹੀਂ ਪਹਿਨਣੀ ਆਉਦੀ ਅਤੇ ਵਾਰਡ ਵਿੱਚ ਡਿਊਟੀ ਦੋਰਾਨ ਸੈਂਪਲ ਲੈਣ ਵਿਚ ਵੀ ਅਸਮਰਥਤਾ ਜਾਹਰ ਕੀਤੀ ਗਈ। ਇਸ ਤੋਂ ਇਲਾਵਾ ਉਚ ਅਧਿਕਾਰੀਆਂ ਨਾਲ ਬੱਤਮਿਜੀ ਵੀ ਕੀਤਾ ਗਈ।
ਸ਼੍ਰੀ ਸੋਨੀ ਨੇ ਸ਼ੰਕਾਂ ਜਾਹਿਰ ਕਰਦੇ ਹੋਏ ਕਿਹਾ ਕਿ ਇਨਾਂ ਸਟਾਫ ਨਰਸਾਂ ਵਲੋਂ ਕਿਸੇ ਸਿਆਸੀ ਸਾਜਿਸ਼ ਦਾ ਹਿੱਸਾ ਬਣਦੇ ਹੋਏ ਇਸ ਤਰਾਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਨਾਂ ਅਣਜਾਣ ਅਤੇ  ਅਨੁਸ਼ਾਸ਼ਨਹੀਨ ਮੇਲ ਨਰਸਿੰਗ ਸਟਾਫ ਨੂੰ ਤੁਰੰਤ ਵਾਪਸ ਭੇਜਿਆ ਜਾ ਰਿਹਾ ਹੈ।  

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ