Sunday, November 02, 2025

Chandigarh

ਗੁਰੂ ਸਾਹਿਬਾਨ ਦੀ ਪੰਜ ਪ੍ਰਧਾਨੀ ਪ੍ਰਥਾ ਦੇ ਸਿਧਾਂਤ ਤਹਿਤ ਅਕਾਲੀ ਦਲ ਦਾ ਪੁਨਰ ਗਠਨ ਸਮੇਂ ਦੀ ਮੰਗ: ਰਵੀਇੰਦਰ ਸਿੰਘ ਦੁੱਮਣਾ

December 19, 2024 03:41 PM
ਪ੍ਰਭਦੀਪ ਸਿੰਘ ਸੋਢੀ
ਕੁਰਾਲੀ : ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਸਿਰਜਣਾ ਕਰ ਪੰਜ ਪ੍ਰਧਾਨੀ ਪ੍ਰਥਾ ਦਿਤੀ ਸੀ ਇਹੀ ਸਾਡਾ ਅਸਲੀ ਸਿਧਾਂਤ ਹੈ । ਜਿਸ ਦੇ ਅਧੀਨ ਚੱਲਣ ਨਾਲ ਹੀ ਪੰਥ ਦੀ ਚੜ੍ਹਦੀ ਕਲਾ ਅਤੇ ਸੰਸਥਾਵਾਂ ਦਾ ਰੁਤਬਾ ਉੱਚਾ ਹੋਣਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਵੀਇੰਦਰ ਸਿੰਘ ਦੁੱਮਣਾ ਪ੍ਰਧਾਨ ਅਕਾਲੀ ਦਲ 1920 ਨੇ ਅੱਜ ਇੱਥੇ ਮੌਜੂਦਾ ਸਮੇਂ ਦੇ ਹਾਲਤਾਂ ਤੇ ਵਿਚਾਰ ਗੋਸ਼ਟੀ ਮੌਕੇ ਵੱਡੇ ਇੱਕੱਠ ਨੂੰ ਸਬੰਧੋਨ ਕਰਦਿਆ ਕੀਤਾ। ਸ. ਦੁੱਮਣਾ ਨੇ ਅੱਗੇ ਬੋਲਦਿਆਂ ਕਿਹਾ ਕਿ  ਪੰਥਕ ਰਾਜਨੀਤੀ ਦੇ ਖੁਆਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਅਸੀਂ ਗੁਰੂ ਸਹਿਬਾਨ ਜੀ ਦੇ ਦਿੱਤੇ ਹੋਏ ਸਿਧਾਂਤ ਤੋਂ ਟੁੱਟ ਕੇ ਬੰਦਾ-ਪੂਜਕ ਬਣ ਗਏ। ਇਹ ਸਾਡੇ ਦੁਆਰਾ ਪੂਜੇ ਜਾਣ ਵਾਲੇ ਬੰਦੇ ਹੀ ਸਾਡੇ ਸਿਰਾਂ ‘ਤੇ ਸਵਾਰ ਹੋਕੇ ਸਾਡੇ ਧਰਮ,ਸਾਡੀਆਂ ਸੰਸਥਾਵਾਂ, ਸਾਡੀਆਂ ਪੰਥਕ ਰਵਾਇਤਾਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਅਸੀਂ ਉਹਨਾਂ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ। ਕਿਉਂਕਿ ਉਹ ਸਾਡੀ ਵਰਤੋਂ ਕਰ ਕੇ ਏਨੇ ਸ਼ਕਤੀਸ਼ਾਲੀ ਬਣ ਜਾਂਦੇ ਹਨ ਕਿ ਮੁੜਕੇ ਉਹਨਾਂ ਨੂੰ ਆਪਣੇ ਸਿਰਾਂ ਤੋਂ ਲਾਹੁਣ ਲਈ ਵੱਡੇ ਸੰਘਰਸ਼ ਲੜਨੇ ਪੈਂਦੇ ਹਨ। ਇਸਦਾ ਨਤੀਜਾ ਇਤਿਹਾਸ ਵਿਚ
ਅਸੀਂ ਕਈ ਵਾਰ ਭੁਗਤਿਆ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਕੌਮ ਦੀ ਯੋਗ ਅਗਵਾਈ ਲਈ ਪੰਚ-ਪ੍ਰਧਾਨੀ ਮਰਿ ਆਦਾ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਇਕ ਖਾਲਸਾਈ ਪੰਥਕ ਪੰਚਾਇਤ ਦੀ ਸਿ ਰਜਣਾ ਹੋਵੇ ਜੋ ਸਿੱਖ ਕੌਮ ਦੀ ਧਾਰਮਿਕ,ਰਾਜਨੀਤਕ,ਸਮਾਜਿਕ, ਆਰਥਿਕ ਖੇਤਰ ਵਿੱਚ ਅਗਵਾਈ ਕਰੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਧਾਮੀ ਦੇ ਗਲਤ ਵਿਵਹਾਰ ਤੇ ਉਨ੍ਹਾਂ ਗੁੱਸੇ ਦੇ ਵਿਚ ਕਿਹਾ ਕਿ ਨਾਰੀ ਜਾਤੀ ਲਈ ਅਪਮਾਨ ਜਨਕ ਸ਼ਬਦ ਬੋਲਣ ਵਾਲੇ ਐਸ ਜੀ ਪੀ ਸੀ ਪ੍ਰਧਾਨ ਧਾਮੀ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣਾਂ ਚਾਹੀਦਾ ਤੇ ਚੌਂਕ ਚ ਖੜਾਕੇ ਸਜ਼ਾ ਦੇਣੀ ਚਾਹੀਦੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਜਿਸ਼ਨ ਟਾਰਗੇਟ ਕਰਕੇ ਬਦਨਾਮ ਕਰਨ ਵਾਲਿਆਂ ਦੀ ਪੜਤਾਲ ਲਈ ਸਿੱਖ ਸੰਸਥਾ ਦੇ ਨੁਮਾਇੰਦਿਆ ਦੀ ਇਕ ਟੀਮ ਰਹੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਸ਼ਾਜਿਸਕਰਤਾ ਨੰਗੇ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਤਖ਼ਤਾਂ ਦੇ ਜੱਥੇਦਾਰਾਂ ਦੀ ਵਿਲੱਖਣਤਾ ਤੇ ਆਜ਼ਾਦੀ ਜਰੂਰੀ ਹੈ। ਕਿਸਾਨ ਸੰਘਰਸ ਨੂੰ ਸਮਰਥਨ ਦਿੰਦਿਆਂ ਸ. ਦੁੱਮਣਾ ਨੇ ਕਿਹਾ ਕਿ ਮੈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਰੱਖਣ ਦੇ ਹੱਕ ਵਿੱਚ ਨਹੀਂ, ਕਿਉਂਕਿ ਕਿਸੇ ਦੀ ਜ਼ਿੰਦਗੀ ਮੌਤ ਨਾਲ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨਾਂ ਕਿਹਾ ਕਿ ਸਾਡੀ ਕੌਮ ਨਿਡਰ ਕੌਮ ਹੈ ਤੇ ਹੱਕਾਂ ਲਈ ਜੂਝ ਕੇ ਮਰਣਾਂ ਜਾਣਦੀ ਹੈ ਇਸ ਮੌਕੇ ਸਿੱਖ ਵਿਦਵਾਨ ਹਰਸਿਮਰਨ ਸਿੰਘ ਆਨੰਦਪੁਰ ਸਾਹਿਬ, ਅਜੈਪਾਲ ਸਿੰਘ ਬਹਾੜ ਮਿਸਲ ਸਤਲੁਜ ਭਰਪੂਰ ਸਿੰਘ ਧਾਂਦਰਾ ਸੱਕਤਰ 1920, ਹਰਬੰਸ ਸਿੰਘ ਕੰਧੋਲਾ ਆਰਵਿੰਦਰ ਸਿੰਘ ਪੈਂਟਾ ਜਿਲਾ ਯੂਥ ਵਿੰਗ ਪ੍ਰਧਾਨ  ਜੋਰਾ ਸਿੰਘ ਚੱਪੜਚਿੜੀ ਨੇ ਵੀ ਸੰਬੰਧਨ ਕੀਤਾ ਇਸ ਮੌਕੇਕ੍ਰਿਪਾਲ ਕੌਰ ਸੈਣੀ ਪ੍ਰਧਾਨ ਇਸਤਰਵਿੰਗ ਮੁਹਾਲੀ, ਭਜਨ ਸਿੰਘ ਸ਼ੇਰਗਿੱਲ, ਦਰਸ਼ਨ ਸਿੰਘ ਕੰਸਾਲਾ, ਸੁਰਿੰਦਰ ਸਿੰਘ ਕਾਦੀਮਾਜਰਾ, ਤਹਿਸੀਲਦਾਰ ਸੋਹਣ ਸਿੰਘ, ਸੁਖਵਿੰਦਰ ਸਿੰਘ ਮੁਡੀਆਂ, ਨੰਬਰਦਾਰ ਅਲਵਿੰਦਰ ਸਿੰਘ, ਜਗਵਿੰਦਰ ਸਿੰਘ ਬੰਗੀਆਂ, ਅਵਤਾਰ ਸਿੰਘ ਲੁਠੇੜੀ, ਜਸਵੀਰ ਸਿੰਘ ਬੂਥਗੜ, ਸਪਿੰਦਰ ਸਿੰਘ ਭੰਗੂ, ਪ੍ਰੀਤਮ ਸਿੰਘ ਸੱਲੋਮਾਜਰਾ, ਦੀਪ ਸਿੰਘ ਰੋਪੜ, ਪਰਮਿੰਦਰ ਸਿੰਘ ਭਿਓਰਾ, ਜਥੇਦਾਰ ਭਾਗ ਸਿੰਘ ਰੋਪੜ, ਗੁਰਬਚਨ ਸਿੰਘ ਸਤਿਆਲ, ਬਲਵੀਰ ਸਿੰਘ ਮਾਨ ਖੇੜੀ, ਚੰਦ ਸਿੰਘ ਸੰਗਤਪੁਰਾ, ਗੁਰਸੇਵਕ ਸਿੰਘ ਸਿੰਘਪੁਰਾ, ਅਮਰਜੀਤ ਸਿੰਘ ਬਹਿਰਾਮਪੁਰ, ਮਨਮਿੰਦਰ ਸਿੰਘ ਬਾਠ, ਬਲਜੀਤ ਸਿੰਘ ਧਗਤਾਣਾ, ਬਚਿੱਤਰ ਸਿੰਘ ਖਰੜ, ਨੰਬਰਦਾਰ ਗੁਰਮੀਤ ਸਿੰਘ ਢੰਗਰਾਲੀ, ਸਵਰਨ ਸਿੰਘ ਰੁੜਕੀ, ਭੁਪਿੰਦਰ ਸਿੰਘ ਤਿਊੜ, ਪੰਡਤ ਚੇਤਨ ਉਂਸ਼ਰਮਾ, ਮਾਸਟਰ ਰਜਿੰਦਰ ਦੇਵ ਤਿਊੜ, ਪ੍ਰੋ ਨਾਨਕ ਸਿੰਘ ਮੁਹਾਲੀ, ਪ੍ਰਿੰਸੀਪਲ ਸਪਿੰਦਰ ਸਿੰਘ, ਪ੍ਰਿੰਸੀਪਲ ਸੋਹਣ ਸਿੰਘ,ਪ੍ਰਿੰਸੀਪਲ ਹਰੀ ਸਿੰਘ, ਮਾਸਟਰ ਗੁਰਮੁੱਖ ਸਿੰਘ, ਪਿ੍ਰੰਸੀਪਲ ਅਜੈਬ ਸਿੰਘ ਮਾਂਗਟ ਆਦਿ ਹਾਜਿਰ ਸਨ। ਇਸ ਮੌਕੇ ਪ੍ਰਿੰਸੀਪਲ ਜਸਮੇਰ ਸਿੰਘ ਕ੍ਰਿਪਾਲ ਕੌਰ ਸੈਣੀ ਪ੍ਰਧਾਨ ਇਸਤਰਵਿੰਗ ਮੁਹਾਲੀ, ਭਜਨ ਸਿੰਘ ਸ਼ੇਰਗਿੱਲ, ਦਰਸ਼ਨ ਸਿੰਘ ਕੰਸਾਲਾ, ਸੁਰਿੰਦਰ ਸਿੰਘ ਕਾਦੀਮਾਜਰਾ, ਤਹਿਸੀਲਦਾਰ ਸੋਹਣ ਸਿੰਘ, ਸੁਖਵਿੰਦਰ ਸਿੰਘ ਮੁਡੀਆਂ, ਨੰਬਰਦਾਰ ਅਲਵਿੰਦਰ ਸਿੰਘ, ਜਗਵਿੰਦਰ ਸਿੰਘ ਬੰਗੀਆਂ, ਅਵਤਾਰ ਸਿੰਘ ਲੁਠੇੜੀ, ਜਸਵੀਰ ਸਿੰਘ ਬੂਥਗੜ, ਸਪਿੰਦਰ ਸਿੰਘ ਭੰਗੂ, ਪ੍ਰੀਤਮ ਸਿੰਘ ਸੱਲੋਮਾਜਰਾ, ਦੀਪ ਸਿੰਘ ਰੋਪੜ, ਪਰਮਿੰਦਰ ਸਿੰਘ ਭਿਓਰਾ, ਜਥੇਦਾਰ ਭਾਗ ਸਿੰਘ ਰੋਪੜ, ਗੁਰਬਚਨ ਸਿੰਘ ਸਤਿਆਲ, ਬਲਵੀਰ ਸਿੰਘ ਮਾਨ ਖੇੜੀ, ਚੰਦ ਸਿੰਘ ਸੰਗਤਪੁਰਾ, ਗੁਰਸੇਵਕ ਸਿੰਘ ਸਿੰਘਪੁਰਾ, ਅਮਰਜੀਤ ਸਿੰਘ ਬਹਿਰਾਮਪੁਰ, ਮਨਮਿੰਦਰ ਸਿੰਘ ਬਾਠ, ਬਲਜੀਤ ਸਿੰਘ ਧਗਤਾਣਾ, ਬਚਿੱਤਰ ਸਿੰਘ ਖਰੜ, ਨੰਬਰਦਾਰ ਗੁਰਮੀਤ ਸਿੰਘ ਢੰਗਰਾਲੀ, ਸਵਰਨ ਸਿੰਘ ਰੁੜਕੀ, ਭੁਪਿੰਦਰ ਸਿੰਘ ਤਿਊੜ, ਪੰਡਤ ਚੇਤਨ ਸ਼ਰਮਾ, ਮਾਸਟਰ ਰਜਿੰਦਰ ਦੇਵ ਤਿਊੜ, ਪ੍ਰੋ ਨਾਨਕ ਸਿੰਘ ਮੁਹਾਲੀ, ਪ੍ਰਿੰਸੀਪਲ ਸਪਿੰਦਰ ਸਿੰਘ, ਪ੍ਰਿੰਸੀਪਲ ਸੋਹਣ ਸਿੰਘ,ਪ੍ਰਿੰਸੀਪਲ ਹਰੀ ਸਿੰਘ, ਮਾਸਟਰ ਗੁਰਮੁੱਖ ਸਿੰਘ, ਪ੍ਰਿੰਸੀਪਲ ਅਜੈਬ ਸਿੰਘ ਮਾਂਗਟ ਆਦਿ ਹਾਜਿਰ ਸਨ।

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ