Sunday, August 03, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Doaba

ਪ੍ਰਮਾਤਮਾ ਨਾਲ ਜੁੜ ਕੇ ਹੀ ਭਗਤੀ ਦਾ ਵਿਸਥਾਰ ਸੰਭਵ” : ’ਨਿੰਰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

December 19, 2024 11:53 AM
SehajTimes
ਮੋਗਾ :  ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਸੰਗਰੂਰ ਦੀ ਪੁਰਾਣੀ ਕੈਮੀਕਲ ਫੈਕਟਰੀ ਦੇ ਗਰਾਊਂਡ ਵਿਖੇ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਵਿੱਚ ਹਾਜ਼ਰ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਇਹ ਜੋ ਇਨਸਾਨੀ ਜੀਵਨ ਮਿਲਿਆ ਹੈ ਇਸਦਾ ਮੂਲ ਮਕਸਦ ਹੈ ਪ੍ਰਮਾਤਮਾ ਦੀ ਜਾਣਕਾਰੀ ਪ੍ਰਾਪਤ ਕਰਨਾ। ਅਸੀਂ ਅਕਸਰ ਸੁਣਦੇ ਹਾਂ ਕਿ ਪ੍ਰਮਾਤਮਾ ਇੱਕ ਹੈ, ਇਸ ਇੱਕ ਪ੍ਰਮਾਤਮਾ ਦੀ ਜਾਣਕਾਰੀ ਜੋ ਪੂਰੇ ਸਤਿਗੁਰੂ ਤੋਂ ਹਾਸਲ ਕਰ ਲੈਂਦਾ ਹੈ ਉਸਤੇ ਸੰਸਾਰ ਦੀ ਉਥਲ ਪੁਥਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਇਨਸਾਨ ਹਮੇਸ਼ਾ ਪ੍ਰਭੂ ਦੇ ਭਾਣੇ ਵਿੱਚ ਰਹਿੰਦਾ ਹੈ ਕਿਸੇ ਵੀ ਕਮੀ ਪੇਸ਼ੀ ਦਾ ਨਿਰੰਕਾਰ ਪ੍ਰਮਾਤਮਾ ਨੂੰ ਦੋਸ਼ ਨਹੀਂ ਦਿੰਦਾ। ਹਰ ਇੱਕ ਨਾਲ ਪ੍ਰੇਮ, ਪਿਆਰ, ਸਤਿਕਾਰ, ਨਿਮਰਤਾ, ਸਹਿਣਸ਼ੀਲਤਾ, ਮਿਲਵਰਤਨ, ਭਾਈਚਾਰਾ ਬਣਾ ਕੇ ਰੱਖਦਾ ਹੈ। ਸਤਿਗੁਰੂ ਮਾਤਾ ਜੀ ਨੇ ਸੰਗਰੂਰ ਸ਼ਹਿਰ ਬਾਰੇ ਜ਼ਿਕਰ ਕਰਦੇ ਹੋਏ ਕਿਹਾ ਕਿ ਸੰਗ ਕਿਸਦਾ ਕਰਨਾ ਹੈ - ਭਾਵ ਸੰਗ ਨੂਰ ਦਾ ਕਰਨਾ ਹੈ ਜਾਂ ਸੰਗ ਗਰੂਰ ਦਾ ਕਰਨਾ ਹੈ। ਇਹ ਸੋਚਣਾ ਹੈ ਕਿ ਸੰਗ ਪ੍ਰਮਾਤਮਾ ਦਾ ਕਰਨਾ ਹੈ ਜਾਂ ਹੰਕਾਰ ਵਿੱਚ ਹੀ ਰਹਿਣਾ ਹੈ। ਇਸ ਤਰ੍ਹਾਂ ਦੇ ਗਰੂਰ ਵਾਲਾ ਜੀਵਣ ਪ੍ਰਮਾਤਮਾ ਨੂੰ ਪਸੰਦ ਨਹੀਂ ਹੈ। ਅਸੀਂ ਪ੍ਰਮਾਤਮਾ ਨਾਲ ਤਾਂ ਪਿਆਰ ਕਰਨਾ ਹੀ ਹੈ ਸਗੋਂ ਪ੍ਰਮਾਤਮਾ ਦੁਆਰਾ ਬਣਾਏ ਗਏ ਇਨਸਾਨਾਂ ਨਾਲ ਵੀ ਉਨ੍ਹਾਂ ਹੀ ਪਿਆਰ ਕਰਨਾ ਹੈ ਕਿਸੇ ਨਾਲ ਨਫ਼ਰਤ ਦੇ ਭਾਵ ਨਹੀਂ ਰੱਖਣੇ। ਕਈ ਵਾਰ ਕੋਈ ਸਾਡੇ ਤੋਂ ਵੱਡੀ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਦੂਸਰਾ ਇਨਸਾਨ ਉਸ ਗਲਤੀ ਨੂੰ ਨਜਰ ਅੰਦਾਜ ਕਰ ਦੇਵੇ ਬਲਕਿ ਅਸੀਂ ਵੀ ਦੂਸਰੇ ਦੀ ਗਲਤੀ ਨੂੰ ਮੁਆਫ਼ ਕਰਨ ਦਾ ਜਜ਼ਬਾ ਰੱਖਣਾ ਹੈ। ਕਦੇ ਕੋਈ ਸ਼ਿਕਵਾ ਨਹੀਂ ਕਰਨਾ ਸਗੋਂ ਹਰ ਹਾਲ ਵਿੱਚ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਹੈ।
ਇਸ ਤੋਂ ਪਹਿਲਾਂ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਵੀ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਜਿਸ ਨੂੰ ਇਸ ਪ੍ਰਮਾਤਾਮਾ ਦੀ ਜਾਣਾਕਰੀ ਹੋ ਜਾਂਦੀ ਹੈ ਉਸਦਾ ਜੀਵਨ ਮੁਬਾਰਕ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਫੁੱਲਾਂ ਦਾ ਸੁਭਾਅ ਹੈ ਹਰੇਕ ਨੂੰ ਖੁਸ਼ਬੂ ਦੇਣਾ ਉਸੇ ਤਰ੍ਹਾਂ ਭਗਤ ਦਾ ਸੁਭਾਅ ਹੈ ਸਭਨਾਂ ਨਾਲ ਪ੍ਰੇਮ ਕਰਨਾ ਅਤੇ ਆਪਣੇ ਪਿਆਰ ਦੀ ਮਹਿਕ ਫੈਲਾਉਣਾ। ਸਤਿਗੁਰੂ ਸਾਡੀ ਸੀਮਤ ਜਿਹੀ ਹਸਤੀ ਨੂੰ ਅਸੀਮ ਨਾਲ ਜੋੜ ਕੇ ਸਾਡੀ ਸੀਮਤ ਹਸਤੀ ਦਾ ਇਸ ਅਸੀਮ ਨਿਰੰਕਾਰ ਨਾਲ ਜੋੜ ਕੇ ਵਿਸਥਾਰ ਕਰ ਦਿੰਦੇ ਹਨ।
ਇਸ ਮੌਕੇ ਸੰਗਰੂਰ ਦੇ ਜੋਨਲ ਇੰਚਾਰਜ ਡਾ. ਵੀ. ਸੀ. ਲੂਥਰਾ ਨੇ ਸੰਗਤਾਂ ਦੀ ਤਰਫੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਰਾਜਪਿਤਾ ਰਮਿਤ ਜੀ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਅਤੇ ਸ਼ੁਕਰਾਨਾ ਕੀਤਾ। ਇਸ ਤੋਂ ਇਲਾਵਾ ਸੰਗਰੂਰ ਬ੍ਰਾਂਚ ਦੇ ਸੰਯੋਜਕ ਡਾ. ਕੇ. ਸੀ. ਗੋਇਲ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਥਾਨਕ ਸੰਯੋਜਕਾਂ, ਮੁਖੀਆਂ ਅਤੇ ਸੇਵਾਦਲ ਦੇ ਅਧਿਕਾਰੀਆਂ ਅਤੇ ਮੈਬਰਾਂ ਤੋ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਿਕ ਅਤੇ ਰਾਜਨੀਤਿਕ ਸੰਸਥਾਵਾਂ ਤੋ ਆਏ ਹੋਏ ਪੰਤਵੰਤੇ ਸੱਜਣਾਂ, ਨਗਰ ਕੌਂਸਲ ਸੰਗਰੂਰ, ਜਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਆਦਿ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।
 
 
 

Have something to say? Post your comment

 

More in Doaba

ਐਸਡੀਐਮ ਹੁਸ਼ਿਆਰਪੁਰ ਕੰਪਲੈਕਸ 'ਚ ਪਟਵਾਰਖਾਨੇ ਨੂੰ ਜਾਂਦਾ ਰਾਹ ਬਣਿਆ ਬਰਸਾਤੀ ਚੋਅ

ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

 ਸੰਤ ਧਿਆਨ ਦਾਸ ਦੇ ਬਰਸੀ ਸਮਾਗਮ ਤੇ ਧਾਰਮਿਕ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਨੇ ਭਰੀ ਹਾਜਰੀ 

ਕਕਾਰ ਪਹਿਨ ਕੇ ਪ੍ਰੀਖਿਆ ਵਿੱਚ ਬੈਠਣ ਰੋਕਣਾ ਧਾਰਮਿਕ ਅਤੇ ਸਮਾਜਿਕ ਹੱਕਾਂ ਦਾ ਘਾਣ ਹੈ : ਮਾਸਟਰ ਕੁਲਵਿੰਦਰ ਸਿੰਘ ਜੰਡਾ

ਸਾਨੂੰ ਆਪਣੇ ਘਰਾਂ ਵਿੱਚ ਵੀ ਸਜਾਵਟੀ ਅਤੇ ਫਲਦਾਰ ਬੂਟੇ ਜਰੂਰ ਲਗਾਉਣੇ ਚਾਹੀਦੇ ਹਨ : ਸੰਤ ਕੁਲਵੰਤ ਰਾਮ ਭਰੋਮਜ਼ਾਰਾ

ਮਾਮਲਾ ਸਿਵਲ ਜੱਜ ਪ੍ਰੀਖਿਆ 'ਚ ਸਿੱਖ ਉਮੀਦਵਾਰਾਂ ਨੂੰ ਕਕਾਰਾਂ ਸਮੇਤ ਨਾ ਬੈਠਣ ਦੇਣ ਦਾ

ਨੌਜਵਾਨਾਂ ਨੂੰ ਬੇਲੋੜੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਆਮਦਨ ਸ਼ੁਰੂ ਹੁੰਦੇ ਹੀ ਬੱਚਤ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ : ਪਰਮਜੀਤ ਸਚਦੇਵਾ

ਜਲੰਧਰ ਕੈਂਟ ਦੇ ਅਧੀਨ ਡਾਕ ਘਰਾਂ ਵੱਲੋਂ ਆਈਟੀ 2.0 ਐਪਲੀਕੇਸ਼ਨ ਦੀ 4 ਅਗਸਤ ਤੋਂ ਹੋਵੇਗੀ ਸ਼ੁਰੂਆਤ

ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਹੋਣਹਾਰ  ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ

ਕਿਸਾਨਾਂ ਦੀਆ ਜਬਰੀ ਜ਼ਮੀਨਾਂ ਖੋਹਣ ਵਾਲਿਆਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ : ਲਾਲੀ ਬਾਜਵਾ