Thursday, December 18, 2025

Chandigarh

ਪਾਵਰਕੌਮ ਸੀ ਐਚ ਬੀ ਕਾਮਿਆਂ ਵਲੋਂ ਐਕਸੀਅਨ ਦਫਤਰ ਅੱਗੇ ਰੋਸ ਪ੍ਰਦਰਸ਼ਨ

December 18, 2024 08:39 PM
SehajTimes

ਜ਼ੀਰਕਪੁਰ : ਅੱਜ ਜ਼ੀਰਕਪੁਰ ਪਾਵਰਕੌਮ ਦੇ ਐਕਸੀਅਨ ਦਫ਼ਤਰ ਵਿਖੇ ਜ਼ੀਰਕਪੁਰ ਅਧੀਨ ਕੰਮ ਕਰਦੇ ਸੀ ਐਚ ਬੀ ਕਾਮਿਆਂ ਦੁਆਰਾ 2 ਘੰਟੇ ਦਾ ਪ੍ਰੋਗਰਾਮ ਕਰ ਆਪਣੀਆ ਮੰਗਾਂ ਦੇ ਹੱਲ ਨੂੰ ਲੈਂ ਕੇ ਅਤੇ ਪੰਜਾਬ ਵਿੱਚ ਪੈਸਕੋ/ਆਊਟ ਸੌਰਸ ਕਾਮਿਆਂ ਦੇ ਫਾਰਗ ਕਰਨ ਨੂੰ ਜਾਰੀ ਹੋਏ ਪੱਤਰ ਦੀ ਨਿਖੇਧੀ ਕਰਕੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਗਿਆ! ਇਸ ਸਬੰਧੀ ਗੱਲਬਾਤ ਕਰਦਿਆ ਏਕਮ ਸਿੱਧੂ ਮੋਹਾਲੀ ਸਰਕਲ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਦੀ ਨੀਤੀ ਬਣਾ ਰਹੀ ਹੈ ਅਤੇ ਉਸ ਨਾਲ ਕੱਚੇ ਕਾਮੇ ਜੋਂ ਪੱਕੇ ਹੋਣ ਦੀ ਲੜਾਈ ਕਰ ਰਹੇ ਹਨ ਉਹਨਾਂ ਨੂੰ ਦਬਾ ਕੇ ਹਮਲਾ ਬੋਲਣ ਦੀ ਤਾਕ ਵਿੱਚ ਇਸ ਲਈ ਅੱਜ ਓਹਨਾ ਵੱਲੋ 2 ਘੰਟੇ ਦਾ ਪ੍ਰੋਗਰਾਮ ਜ਼ੀਰਕਪੁਰ ਵਿਖੇ ਕੀਤਾ ਗਿਆ ਸੀ ਇਸ ਦੌਰਾਨ ਆਮ ਪਬਲਿਕ ਅੱਗੇ ਓਹਨਾ ਸਰਕਾਰ ਦੀ ਨੀਤੀ ਦੀ ਪੋਲ ਖੋਲ੍ਹਦੇ ਹੋਏ ਆਪਣੇ ਨਾਲ ਹੋ ਰਹੇ ਧੱਕੇ ਵਾਰੇ ਜਾਣੂ ਕਰਵਾਇਆ ਅਤੇ ਜ਼ੀਰਕਪੁਰ ਅਧੀਨ ਹੁਣ ਤੱਕ ਕੱਚੇ ਕਾਮਿਆਂ ਦੀਆਂ ਮੰਗਾ ਲਟਕਣ ਵਾਲੀ ਅਵਸਥਾ ਵਿੱਚ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਆਉਣ ਵਾਲੇ ਸਾਲ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਨੂੰ ਲੈਕੇ ਕੋਜੀ ਚਾਲ ਚਲ ਰਹੀ ਹੈ ਜਿਸਦੀ ਰੋਕਥਾਮ ਲਈ ਅਤੇ ਮੰਗਾ ਦੇ ਹੱਲ ਲਈ ਅੱਜ ਕਾਮਿਆਂ ਵੱਲੋ ਐਕਸੀਅਨ ਜ਼ੀਰਕਪੁਰ ਨੂੰ ਸੰਘਰਸ਼ ਨੋਟਿਸ ਸੋਪਦੇ ਹੋਏ 6 ਜਨਵਰੀ ਨੂੰ ਜ਼ੀਰਕਪੁਰ ਅਧੀਨ ਸੰਘਰਸ਼ ਕਰਨ ਵਾਰੇ ਸੂਚਿਤ ਕੀਤਾ ਗਿਆ! ਇਸ ਦੌਰਾਨ ਭੰਗਲ ਯੂਨੀਅਨ ਦੇ ਨੁੰਮਾਇਦੇ ਰਾਜਿੰਦਰ ਕੁਮਾਰ ਜੀ ਅਤੇ ਜ਼ੀਰਕਪੁਰ ਦੇ ਵਸਨੀਕ ਅਵਤਾਰ ਨਗਲਾ ਦੇ ਨਾਲ ਨਾਲ ਕਿਸਾਨ ਆਗੂ ਰੁਸਤਮ ਸੇਖ ਜੀ ਨੇ ਵੀ ਹਿੱਸਾ ਲਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕਿਸਾਨ ਮਜਦੂਰ ਵਰਗ ਦੇ ਮਸਲਿਆ ਤੇ ਇਕੱਠੇ ਹੋ ਕੇ ਲੜਨ ਦਾ ਅਤੇ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਵਿਸ਼ਵਾਸ ਦਵਾਇਆ! ਇਸ ਮੌਕੇ ਤੇ ਯੂਨੀਅਨ ਮੈਂਬਰ ਜਗਮੋਹਨ ਸਿੰਘ, ਅਮਨਦੀਪ ਸਿੰਘ, ਲਛਮਣ ਕੁਮਾਰ, ਹਰਦੀਪ ਸਿੰਘ, ਵੀਰ ਸਿੰਘ ਆਦਿ ਸ਼ਾਮਿਲ ਰਹੇ!

Have something to say? Post your comment

 

More in Chandigarh

ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ

ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਚਿਰਾਂ ਤੋਂ ਬੰਦ ਰੂਟ 25/102 ਚਲਾਉਣ ਦੇ ਆਦੇਸ਼ ਜਾਰੀ

ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਫੇਜ਼-11 ਵਿੱਚ ਤੋੜਫੋੜ ਕਾਰਵਾਈ ਦੀ ਕੜੀ ਨਿੰਦਾ ਕੀਤੀ

ਪੰਜਾਬ ਵਿੱਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ