ਸੁਨਾਮ : ਸੁਨਾਮ ਨਗਰ ਕੌਂਸਲ ਦੇ ਵਾਰਡ ਨੰਬਰ -11 ਦੀ ਹੋ ਰਹੀ ਉਪ ਚੋਣ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਅੱਠ ਉਮੀਦਵਾਰਾਂ ਨੇ ਆਪਣੇ ਨਾਮਜਦਗੀ ਕਾਗਜ਼ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮ ਸੁਨਾਮ ਪ੍ਰਮੋਦ ਸਿੰਗਲਾ ਕੋਲ ਦਾਖਲ ਕਰਵਾਏ ਗਏ। ਉਕਤ ਵਾਰਡ ਅਨੂਸੂਚਿਤ ਜਾਤੀ ਦੀ ਔਰਤ ਲਈ ਰਾਖਵਾਂ ਹੈ। ਰਿਟਰਨਿੰਗ ਅਫ਼ਸਰ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਇੰਨਾਂ 'ਚੋ ਸੰਤੋਸ਼ ਰਾਣੀ ਪਤਨੀ ਘਨਈਆ ਰਾਮ, ਮਨਪ੍ਰੀਤ ਕੌਰ ਪਤਨੀ ਬਹਾਦਰ ਸਿੰਘ, ਪ੍ਰਵੀਨ ਦੇਵੀ ਪਤਨੀ ਬਿੰਟੂ ਕੁਮਾਰ, ਊਸ਼ਾ ਰਾਣੀ ਪਤਨੀ ਦੀਪਕ ਕੁਮਾਰ, ਕਿਰਨਾ ਦੇਵੀ ਪਤਨੀ ਸੰਜੀਵ ਕੁਮਾਰ, ਸੰਤੋਸ਼ ਦੇਵੀ ਪਤਨੀ ਪਵਨ ਕੁਮਾਰ, ਰੂਪ ਰੇਖਾ ਪਤਨੀ ਦਵਿੰਦਰ ਸਿੰਘ ਅਤੇ ਅਮਨਦੀਪ ਕੌਰ ਪਤਨੀ ਗਗਨਦੀਪ ਸਿੰਘ ਵੱਲੋਂ ਆਪਣੇ ਕਾਗਜ ਭਰੇ ਗਏ ਹਨ। ਦੱਸਣਯੋਗ ਹੈ ਕਿ ਵਾਰਡ ਨੰਬਰ ਗਿਆਰਾਂ ਤੋਂ ਸਾਬਕਾ ਕੌਂਸਲਰ ਪ੍ਰੇਮ ਕੁਮਾਰ ਧਮਾਕਾ ਦੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਕਾਰਨ ਇਸ ਵਾਰਡ ਦੀ ਚੋਣ ਹੋ ਰਹੀ ਹੈ। ਐਸਡੀਐਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਨਗਰ ਪੰਚਾਇਤ ਚੀਮਾਂ ਲਈ 59 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।