Tuesday, September 16, 2025

Chandigarh

ਡੋਰ-ਟੂ-ਡੋਰ ਸਫਾਈ ਯੂਨੀਅਨ ਦੇ ਕਰਮਚਾਰੀਆਂ ਵਲੋਂ ਹੜਤਾਲ ਤੇ ਜਾਣ ਦਾ ਐਲਾਨ 

December 10, 2024 01:59 PM
SehajTimes
ਜੀਰਕਪੁਰ : ਜੀਰਕਪੁਰ ਡੋਰ-ਟੂ-ਡੋਰ ਸਫਾਈ ਯੂਨੀਅਨ ਦੇ ਕਰਮਚਾਰੀਆਂ ਵਲੋਂ 11 ਦਸੰਬਰ ਨੂੰ ਆਪਣੀ ਯੂਨੀਅਨ ਸਮੇਤ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈ। ਯੂਨੀਅਨ ਵੱਲੋਂ ਇਹ ਫੈਸਲਾ ਢਕੌਲੀ ਕੂੜਾ ਕਲੈਕਸ਼ਨ ਪੁਆਇੰਟ ਨੂੰ ਸ਼ਿਫਟ ਕਰਕੇ ਗਾਜੀਪੁਰ ਵਿਖੇ ਲੈ ਜਾਣ ਕਾਰਨ ਲਿਆ ਗਿਆ ਹੈ। ਯੂਨੀਅਨ ਦੇ ਵਰਕਰਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਵੱਲੋਂ ਢਕੋਲੀ ਕੂੜਾ ਕਲੈਕਸ਼ਨ ਪੁਆਇੰਟ ਨੂੰ ਤਬਦੀਲ ਕਰਨ ਦਾ ਫੈਸਲਾ ਤਾਂ ਲੈ ਲਿਆ ਗਿਆ ਹੈ ਪ੍ਰੰਤੂ ਢਕੌਲੀ ਵਿੱਚੋਂ ਨਿਕਲਦੇ ਤਨਾਂ ਦੇ ਹਿਸਾਬ ਨਾਲ ਕੂੜੇ ਨੂੰ ਸੁੱਟਣ ਲਈ ਕੋਈ ਸਥਾਨ ਨਿਰਧਾਰਤ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਘਰ ਘਰ ਤੋਂ ਕੂੜਾ ਚੱਕਣ ਵਾਲੇ ਸਫਾਈ ਮੁਲਾਜ਼ਮਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਢਕੋਲੀ ਖੇਤਰ ਦੇ ਕੂੜਾ ਸੁੱਟਣ ਲਈ ਕਿਸੇ ਪੱਕੀ ਥਾਂ ਦੀ ਚੋਣ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹਨਾਂ ਦੀ ਯੂਨੀਅਨ ਹੜਤਾਲ ਤੇ ਰਹੇਗੀ ਇਸ ਦੌਰਾਨ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਅਤੇ ਖੇਤਰ ਵਿੱਚ ਫੈਲਣ ਵਾਲੀ ਗੰਦਗੀ ਲਈ ਪ੍ਰਸ਼ਾਸਨ ਦੇ ਅਧਿਕਾਰੀ ਜਿੰਮੇਵਾਰ ਹੋਣਗੇ। ਪੱਤਰਕਾਰਾਂ ਨੂੰ ਦਿੱਤੇ ਪ੍ਰੈਸ ਨੋਟ ਵਿੱਚ ਯੂਨੀਅਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਚੇਅਰਮੈਨ ਜੈ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਗਾਗਤ ਨੇ ਦੱਸਿਆ ਕਿ ਯੂਨੀਅਨ ਦੇ ਵਰਕਰਾਂ ਵਲੋਂ ਪਿਛਲੇ 20 ਸਾਲ ਤੋਂ ਨਗਰ ਕੋਂਸਲ ਜੀਰਕਪੁਰ ਵਲੋਂ ਨਿਰਧਾਰਿਤ ਸਥਾਨ ਤੇ ਡੋਰ-ਟੂ-ਡੋਰ ਗਾਰਬੇਜ ਦੇ ਕਰਮਚਾਰੀਆਂ ਵਲੋਂ ਢਕੋਲੀ ਏਰੀਏ ਦਾ ਕੁੜਾ-ਕਚਰਾ ਡੰਪ ਕੀਤਾ ਜਾ ਰਿਹਾ ਸੀ। ਪਰੰਤੂ ਹੁਣ ਨਗਰ ਕੌਂਸਲ ਦੇ ਸਫਾਈ ਇੰਸਪੈਕਟਰ ਰਾਮ ਗੋਪਾਲ ਵਲੋਂ ਸਾਨੂੰ ਉਸ ਸਥਾਨ ਤੇ ਕੂੜਾ ਸੁੱਟਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਇਸਦੇ ਬਦਲੇ ਕੋਈ ਹੋਰ ਸਥਾਨ ਬਾਰੇ ਵੀ ਜਾਣੂ ਨਹੀ ਕਰਵਾਇਆ ਗਿਆ ਕਿ ਢਕੋਲੀ ਏਰੀਏ ਦਾ ਕੂੜਾ-ਕਚਰਾ ਕਿਥੇ ਡੰਪ ਕੀਤਾ ਜਾਵੇ।
ਉਹਨਾਂ ਦੋਸ਼ ਲਗਾਇਆ ਕਿ ਜਦੋਂ ਅੱਜ ਉਹ ਸਨਟਰੀ ਇੰਸਪੈਕਟਰ ਰਾਮ ਗੋਪਾਲ ਦੇ ਕਹਿਣ ਤੇ ਢਕੋਲੀ ਖੇਤਰ ਦਾ ਕੂੜਾ ਗਾਜੀਪੁਰ ਵਿਖੇ ਲੈ ਕੇ ਗਏ ਤਾਂ ਗਾਜ਼ੀਪੁਰ ਦੇ ਵਸਨੀਕਾਂ ਵੱਲੋਂ ਉਨਾਂ ਦੇ ਕੂੜਾ ਸੁੱਟਣ ਦਾ ਵਿਰੋਧ ਕਰਦਿਆਂ ਉਹਨਾਂ ਨੂੰ ਕੂੜਾ ਨਹੀਂ ਸੁੱਟਣ ਦਿੱਤਾ ਗਿਆ ਯੂਨੀਅਨ ਆਗੂਆਂ ਨੇ ਦੱਸਿਆ ਕਿ ਢਕੋਲੀ ਖੇਤਰ ਦਾ ਕੂੜਾ ਗਾਜ਼ੀਪੁਰ ਵਿਖੇ ਸੁੱਟਣ ਲਈ ਕਿਹਾ ਜਾ ਰਿਹਾ ਹੈ ਜੋ ਕਿ ਪਹਿਲਾਂ ਤੋਂ ਨਿਰਧਾਰਤ ਸਥਾਨ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਹੈ ਉਹਨਾਂ ਦੱਸਿਆ ਕਿ ਢਕੋਲੀ ਖੇਤਰ ਦਾ ਕੂੜਾ ਇੱਕ ਰੇੜੀ ਵਾਲੇ ਲਈ ਪੰਜ ਕਿਲੋਮੀਟਰ ਦੂਰ ਸੁੱਟਣ ਜਾਣਾ ਸੰਭਵ ਨਹੀਂ ਹੈ ਇਸ ਲਈ ਤਾਂ ਢਕੌਲੀ ਕੂੜਾ ਕਲੈਕਸ਼ਨ ਪੁਆਇੰਟ ਨੂੰ ਗਾਜ਼ੀਪੁਰ ਦੀ ਬਜਾਏ ਕਿਸੇ ਨੇੜਲੀ ਥਾਂ ਤੇ ਤਬਦੀਲ ਕੀਤਾ ਜਾਵੇ ਤਾਂ ਜੋ ਪ੍ਰਸ਼ਾਸਨ ਦੀ ਸਮੱਸਿਆ ਹੱਲ ਹੋਣ ਦੇ ਨਾਲ ਨਾਲ ਸਫਾਈ ਵਰਕਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਬੀਤੇ ਲੰਬੇ ਸਮੇਂ ਤੋਂ ਢਕੋਲੀ ਖੇਤਰ ਦਾ ਕੂੜਾ ਸਬਜ਼ੀ ਮੰਡੀ ਨੇੜੇ ਸੁੱਟਿਆ ਜਾਂਦਾ ਹੈ ਜਿੱਥੇ ਇਸ ਕੂੜੇ ਨੂੰ ਟਰੈਕਟਰ ਟਰਾਲੀਆਂ ਰਾਹੀਂ ਨਗਰ ਕੌਂਸਲ ਦੇ ਮੁੱਖ ਡੰਪਿੰਗ ਗਰਾਊਂਡ ਤੱਕ ਪੁੱਜਦਾ ਕੀਤਾ ਜਾਂਦਾ ਹੈ ਪ੍ਰੰਤੂ ਬੀਤੇ ਕੁਝ ਸਮੇਂ ਤੋਂ ਪਿੰਡ ਢਕੋਲੀ ਅਤੇ ਖੇਤਰ ਦੀਆਂ ਸੁਸਾਇਟੀਆਂ ਦੇ ਵਸਨੀਕਾਂ ਵੱਲੋਂ ਇਸ ਕੂੜੇ ਕਾਰਨ ਫੈਲਦੀ ਗੰਦਗੀ ਦਾ ਹਵਾਲਾ ਦੇ ਕੇ ਇਸ ਕੂੜਾ ਕਲੈਕਸ਼ਨ ਪੁਆਇੰਟ ਨੂੰ ਇਸ ਥਾਂ ਤੋਂ ਤਬਦੀਲ ਕਰ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਇਸ ਕੂੜਾ ਡੰਪਿੰਗ ਗਰਾਊਂਡ ਨੂੰ ਇਥੋਂ ਤਬਦੀਲ ਕਰਕੇ ਗਾਜ਼ੀਪੁਰ ਵਿਖੇ ਪਈ ਸ਼ਾਮਲਾਤ ਜਮੀਨ ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ ਸੀ ਪ੍ਰੰਤੂ ਪਿੰਡ ਗਾਜੀਪੁਰ ਦੇਵ ਸਰੀਕਾ ਦੇ ਸਖਤ ਵਿਰੋਧ ਕਾਰਨ ਨਗਰ ਕੌਂਸਲ ਵੱਲੋਂ ਫਿਲਹਾਲ ਆਪਣਾ ਫੈਸਲਾ ਟਾਲਣਾ ਪਿਆ ਸੀ ਪ੍ਰੰਤੂ ਅੱਜ ਜਦੋਂ ਨਗਰ ਕੌਂਸਲ ਅਧਿਕਾਰੀਆਂ ਦੇ ਇਸ਼ਾਰੇ ਤੇ ਸਫਾਈ ਯੂਨੀਅਨ ਦੇ ਵਰਕਰ ਕੂੜਾ ਲੈ ਕੇ ਗਾਜੀਪੁਰ ਵਿਖੇ ਨਿਰਧਾਰਤ ਕੀਤੀ ਗਈ ਜਮੀਨ ਤੇ ਕੂੜਾ ਸੁੱਟਣ ਲਈ ਗਏ ਤਾਂ ਉਹਨਾਂ ਨੂੰ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਤੰਗ ਆ ਕੇ ਡੋਰ ਟੂ ਡੋਰ ਸਫਾਈ ਯੂਨੀਅਨ ਨੇ 11 ਦਸੰਬਰ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਲਿਆ ਹੈ । ਮਾਮਲੇ ਸਬੰਧੀ ਜ਼ੀਰਕਪੁਰ ਨਗਰ ਕੌਂਸਲ ਦੇ ਸੇਂਨਟਰੀ ਇੰਸਪੇਕਟਰ ਰਾਮ ਗੋਪਾਲ ਨੇ ਕਿਹਾ ਕਿ ਜਿਸ ਪੁਆਇੰਟ ਤੇ ਡੋਰ ਟੂ ਡੋਰ ਗਾਰਬੇਜ ਦੇ ਕਰਮਚਾਰੀਆਂ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਸੀ ਉਸ ਪੁਆਇੰਟ ਨੂੰ ਬੰਦ ਕਰਨ ਦੇ ਹੁਕਮ ਆਏ ਹਨ। ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸੁਖਨਾ ਚੋਅ ਦੇ ਨੇੜੇ ਇੱਕ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ ਪਰੰਤੂ ਉਥੇ ਵੀ ਪਿੰਡ ਵਾਸੀਆਂ ਵੱਲੋਂ ਕੂੜਾ ਸੁੱਟਣ ਦਾ ਇਤਰਾਜ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਨਗਰ ਕੌਂਸਲ ਕੋਲ ਨੇੜੇ ਹੀ ਇੱਕ ਹੋਰ ਜਗਹਾ ਉਪਲਬਧ ਹੈ ਅਤੇ ਜਲਦ ਹੀ ਇਸ ਸਬੰਧੀ ਫੈਸਲਾ ਲੈ ਕੇ ਇਹ ਥਾਂ ਕੂੜਾ ਸਿੱਟਣ ਲਈ ਸਫਾਈ ਮੁਲਾਜ਼ਮਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਸਫਾਈ ਸੇਵਕਾਂ ਵੱਲੋਂ ਹੜਤਾਲ ਤੇ ਜਾਣ ਸਬੰਧੀ ਉਹਨਾਂ ਕਿਹਾ ਕਿ ਇਸ ਸਬੰਧੀ ਜੋ ਵੀ ਫੈਸਲਾ ਲੈਣਾ ਹੈ ਉਹ ਉੱਚ ਅਧਿਕਾਰੀਆਂ ਵੱਲੋਂ ਲਿੱਤਾ ਜਾਣਾ ਹੈ ਪ੍ਰੰਤੂ ਉਹਨਾਂ ਨੂੰ ਆਸ ਹੈ ਕਿ ਸਫਾਈ ਯੂਨੀਅਨ ਨੂੰ ਹੜਤਾਲ ਤੇ ਜਾਣ ਦੀ ਜਰੂਰਤ ਨਹੀਂ ਪਵੇਗੀ ਅਤੇ ਉਸ ਤੋਂ ਪਹਿਲਾਂ ਹੀ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।

Have something to say? Post your comment

 

More in Chandigarh

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੋਕਾਂ ਦੀ ਤੰਦਰੁਸਤ ਸਿਹਤ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਵਚਨਬੱਧ

ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸਰਕਾਰ ਨੇ ਜ਼ਮੀਨੀ ਪੱਧਰ ਉਤੇ ਕੋਸ਼ਿਸ਼ਾਂ ਤੇਜ਼ ਕੀਤੀਆਂ

ਮੁੱਖ ਮੰਤਰੀ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਨਿਗਰਾਨ ਕਮੇਟੀਆਂ ਦੇ ਗਠਨ ਦਾ ਐਲਾਨ

ਗੰਨੇ ਦੀ ਬਕਾਇਆ ਰਾਸ਼ੀ ਜਲਦੀ ਜਾਰੀ ਕੀਤੀ ਜਾਵੇਗੀ: ਹਰਪਾਲ ਸਿੰਘ ਚੀਮਾ

'ਵਨ ਹੈਲਥ' ਪਹੁੰਚ: ਐਂਟੀਬਾਇਓਟਿਕਸ ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਲਈ, ਪੰਜਾਬ ਵਿੱਚ ਐਂਟੀਮਾਈਕ੍ਰੋਬਾਇਲ ਰਸਿਸਟੈਂਸ ਕਾਰਜ ਯੋਜਨਾ ਲਾਂਚ

'ਯੁੱਧ ਨਸ਼ਿਆਂ ਵਿਰੁੱਧ’ ਦੇ 198ਵੇਂ ਦਿਨ ਪੰਜਾਬ ਪੁਲਿਸ ਵੱਲੋਂ 293 ਥਾਵਾਂ 'ਤੇ ਛਾਪੇਮਾਰੀ; 74 ਨਸ਼ਾ ਤਸਕਰ ਕਾਬੂ

ਸਿਹਤ ਮੰਤਰੀ ਵੱਲੋਂ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿਰੁੱਧ ਲੜਾਈ ਲਈ ਸਾਰੇ ਸਰੋਤ ਜੁਟਾਉਣ ਦੇ ਹੁਕਮ ਜਾਰੀ

ਮੋਦੀ ਸਰਕਾਰ ਨੇ ਪਾਕਿਸਤਾਨ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦੀ ਇਜਾਜ਼ਤ ਨਾ ਦੇ ਕੇ ਸਿੱਖਾਂ ਦੀ ਮਾਨਸਿਕਤਾ ਨੂੰ ਡੂੰਘੀ ਠੇਸ ਪਹੁੰਚਾਈ : ਮੁੱਖ ਮੰਤਰੀ

ਪੰਜਾਬ ਵੱਲੋਂ ਟੈਕਸ ਚੋਰੀ ਵਿਰੁੱਧ ਸਖ਼ਤ ਕਾਰਵਾਈ, 385 ਕਰੋੜ ਰੁਪਏ ਦਾ ਜਾਅਲੀ ਬਿਲਿੰਗ ਘੁਟਾਲਾ ਬੇਪਰਦ: ਹਰਪਾਲ ਸਿੰਘ ਚੀਮਾ