Thursday, September 18, 2025

Chandigarh

ਇੱਕਵਾਰ ਫਿਰ ਦਿੱਲੀ ਜਿੱਤਣੀ ਹੈ ਤਾਂ ਦਿੱਲੀ ਅੰਦੋਲਨ ਤੋਂ ਕੁਝ ਸਿੱਖਣਾ ਪਵੇਗਾ : ਸੁੱਖ ਗਿੱਲ ਮੋਗਾ

December 10, 2024 01:54 PM
SehajTimes

ਜੀਰਕਪੁਰ : ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ 13 ਫਰਵਰੀ 2024 ਤੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ-ਖਨੌਰੀ ਬਾਰਡਰ ਤੇ ਰੋਕਿਆ ਗਿਆ ਇਸ ਦੌਰਾਨ ਅੰਦੋਲਨ-2 ਤੇ ਲਾਠੀਚਾਰਜ, ਗੋਲੀਆਂ, ਅੱਥਰੂ ਗੈਸ, ਮੋਰਚੇ ਤੇ ਅਣ-ਮਨੁੱਖੀ ਤਸ਼ੱਦਦ ਅਤੇ ਦਿੱਲੀ ਜਾਣ ਦੀਆਂ ਰੋਕਾਂ ਸਾਡੀ ਫੁੱਟ ਦਾ ਨਤੀਜਾ ਸਾਬਿਤ ਹੋਈਆਂ ਹਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਜੇ ਫਿਰ ਇੱਕਵਾਰ ਦਿੱਲੀ ਜਿੱਤਣੀ ਹੈ ਤਾਂ ਸਾਨੂੰ ਦਿੱਲੀ ਕਿਸਾਨ ਅੰਦੋਲਨ 2020 ਤੋਂ ਬਹੁਤ ਕੁਝ ਸਿੱਖਣਾ ਪਵੇਗਾ ਅਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਭਾਰਤ ਨੂੰ ਇੱਕਜੁੱਟ ਹੋਣਾ ਪਵੇਗਾ ਨਈਂ ਸਰਕਾਰਾਂ ਸਾਡੀ ਫੁੱਟ ਦਾ ਏਸੇ ਤਰਾਂ ਫਾਇਦਾ ਚੁੱਕਦੀਆਂ ਰਹਿਣਗੀਆਂ ਅਤੇ ਸਾਡੇ ਨੌਜਵਾਨ ਪੁੱਤ ਮਰਦੇ ਰਹਿਣਗੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਕਿਸਾਨ ਅੰਦੋਲਨ-2 ਲੜਨ ਵਾਲੇ ਕਿਸਾਨ ਆਗੂ ਸਾਡੇ ਤੋਂ ਬਹੁਤ ਹੀ ਸਿਆਣੇ ਅਤੇ ਸੂਝਵਾਨ ਹਨ ਪਰ ਸਮਝ ਨਈਂ ਆ ਰਹੀ ਕੇ ਉਹ ਕੀ ਸੋਚ ਕੇ ਇਕੱਲਿਆਂ ਲੜਨ ਦਾ ਫੈਸਲਾ ਲੈ ਰਹੇ ਹਨ ਬੇਛੱਕ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਨੇ ਇਹ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨਾਲ ਕਮੇਟੀਆਂ ਬਣਾਕੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਲੜਾਈ ਬਹੁਤ ਵੱਡੀ ਹੈ ਇਸ ਨੂੰ ਛੋਟੀ ਸਮਝਣ ਦੀ ਗਲਤੀ ਨਾ ਕਰਿਓ ਇਹ ਲੜਾਈ ਲੜਨ ਦਾ ਸਹੀ ਸਮਾਂ ਨਈਂ ਹੈ ਇਸ ਨੂੰ ਇੱਕਜੁੱਟ ਹੋਕੇ ਲੜਿਆ ਜਾਵੇ ਤਾਂ ਇਹ ਅੰਦੋਲਨ ਅੰਨਦਾਤੇ ਦੇ ਹੱਕ ਵਿੱਚ ਜਾਵੇਗਾ ਪਰ ਪੰਧੇਰ ਸਾਹਬ ਨੇ ਕਿਤੇ ਨਾ ਕਿਤੇ ਕਮੇਟੀਆਂ ਨਾਲ ਇੱਕ-ਦੋ ਮੀਟਿੰਗਾਂ ਕੀਤੀਆਂ ਪਰ ਡੱਲੇਵਾਲ ਸਾਹਬ ਨੇ ਕਮੇਟੀਆਂ ਨੂੰ ਮਿਲਣ ਦਾ ਸਮਾਂ ਨਾ ਦਿੱਤਾ ਅਤੇ 13 ਫਰਵਰੀ 2024 ਤੋਂ ਮੋਰਚਾ ਲਾਉਣ ਦਾ ਫੈਸਲਾ ਲੈ ਲਿਆ ਪਰ ਓਧਰ ਸਰਕਾਰਾਂ ਨੂੰ ਇਹ ਖਬਰ ਯਕੀਨਣ ਤੌਰ ਤੇ ਇੰਟੈਲੀਜੈਂਸੀ ਤੋਂ ਪੁਸ਼ਟੀ ਕਰਕੇ ਮਿਲ ਗਈ ਕੇ ਸੰਯੁਕਤ ਕਿਸਾਨ ਮੋਰਚਾ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ

ਇੱਕ ਸੰਯੁਕਤ ਕਿਸਾਨ ਮੋਰਚਾ 32 ਜਥੇਬੰਦੀਆਂ ਅਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣ ਚੁੱਕਿਆ ਹੈ ਤੇ ਸਰਕਾਰਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਕੇ ਕਿਸਾਨ ਹੁਣ ਇੱਕ ਦੂਜੇ ਤੇ ਟਿੱਪਣੀਆਂ ਵੀ ਕਰਨਗੇ ਤੇ ਅੰਦਰਲੇ ਭੇਤ ਵੀ ਜੱਗ ਜਾਹਰ ਹੋਣਗੇ ਸਾਡੇ ਸਾਥੀਆਂ ਨੇ ਇੰਨ-ਬਿੰਨ ਉਹਨਾਂ ਦੀ ਸੋਚ ਮੁਤਾਬਿਕ ਕੀਤਾ ਵੀ ਏਸੇ ਤਰਾਂ,ਕਿਸੇ ਸਾਥੀ ਨੇ ਕਿਹਾ ਕੇ ਵੱਡੇ ਕਿਸਾਨ ਲੀਡਰਾਂ ਨੇ ਇਲੈਕਸ਼ਨ ਕਿਉਂ ਲੜੇ ਤੇ ਦੂਜੇ ਨੇ ਕਿਹਾ ਕਿਸਾਨ ਅੰਦੋਲਨ ਚ ਕਰੋੜਾਂ ਰੁਪੈ ਆਏ ਤੇ ਗਏ ਕਿੱਧਰ ਸੋ ਸਿਆਣੇ ਕਹਿੰਦੇ ਨੇ ਕੇ “ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੱਦੈ ਪਰ ਅਸੀਂ ਆਪਣਾਂ ਝੱਗਾ ਚੁੱਕ ਕੇ ਲੋਕਾਂ ਨੂੰ ਖੂਬ ਢਿੱਡ ਵਖਾਇਆ ਸਾਡੇ ਆਗੂਆਂ ਨੇ ਨਾ ਤਾਂ ਕਿਸਾਨਾਂ ਬਾਰੇ ਕੁਝ ਸੋਚਿਆ ਤੇ ਨਾ ਕਿਸਾਨ ਅੰਦੋਲਨ ਬਾਰੇ ਅਤੇ ਨਾ ਹੀ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਬਾਰੇ ਸਿਰਫ ਆਪਣੀ ਚੌਧਰ ਹੈਂਕੜ ਅਤੇ ਆਕੜ ਨੂੰ ਮੁੱਖ ਰੱਖਕੇ ਨੁਕਸਾਨ ਸਿਰਫ ਤੇ ਸਿਰਫ ਅੰਨਦਾਤੇ ਦਾ ਕਰਵਾਇਆ ਪਿੱਛਲੇ ਦਿਨਾਂ ਤੋਂ ਲੈਕੇ ਕਿਸਾਨ ਆਗੂ ਮਰਨ ਵਰਤ ਤੇ ਬੈਠੇ ਹਨ ਹੁਣ ਸਾਨੂੰ ਇਹ ਵਰਤ ਕਿਉਂ ਰੱਖਣੇ ਪਏ ਕਿਉਂਕਿ ਸਾਨੂੰ ਕੋਈ ਅੱਗੇ ਰਾਹ ਨਈ ਦਿਖ ਰਿਹਾ ਕੇ ਜੇ ਅੱਗੇ ਜਾਨੇ ਆਂ ਸਰਕਾਰਾਂ ਰੋਕਦੀਆਂ ਹਨ ਤੇ ਜੇ ਪਿੱਛੇ ਮੁੜਦੇ ਹਾਂ ਤਾਂ ਲੋਕਾਂ ਨੇ ਪਿੰਡਾਂ 'ਚ ਨਈ ਵੜਨ ਦੇਣਾ ਇਹ ਤਾਂ ਸੱਪ ਦੇ ਮੂੰਹ 'ਚ ਕਿਰਲੀ ਵਾਲੀ ਗੱਲ ਹੋਈ ਜੇ ਉਹ ਖਾਂਦਾ ਤੇ ਕੋਹੜ ਹੁੰਦਾ ਜੇ ਛਡਦਾ ਤੇ ਬੇਜਤੀ ਸੁੱਖ ਗਿੱਲ ਮੋਗਾ ਨੇ ਸਾਰੇ ਕਿਸਾਨ ਆਗੂਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਖਾਸਕਰ ਪੰਧੇਰ ਸਾਹਬ ਤੇ ਡੱਲੇਵਾਲ ਸਾਹਬ ਨੂੰ ਉਹਨਾਂ ਵੱਲੋਂ ਬੇਨਤੀ ਹੈ ਕੇ ਜੇ ਸੰਯੁਕਤ ਕਿਸਾਨ ਮੋਰਚਾ ਇੱਕ ਕਰਨਾਂ ਹੈ ਤਾਂ ਸ਼ਰਤਾਂ ਨਾ ਰੱਖੋ ਕੇ ਸਾਡੇ ਦੋ ਫੋਰਮਾਂ ਥੱਲੇ ਜਿਨੇ ਆਉਣਾ ਆ ਸਕਦਾ ਹੈ ਜਿਹੜੇ ਤੁਹਾਡੇ ਬਰਾਬਰ ਦੇ ਆਗੂ ਹਨ ਤੁਹਾਡੇ ਬਰਾਬਰ ਦੀਆਂ ਧਿਰਾਂ ਹਨ ਉਹ ਕਿਉਂ ਤੁਹਾਡੇ ਦੋ ਫੋਰਮਾਂ ਦੇ ਥੱਲੇ ਆਉਣਗੀਆਂ ਜੇ ਇੱਕਜੁੱਟ ਹੋਣਾ ਤਾਂ ਸ਼ਰਤਾਂ ਖਤਮ ਕਰੋ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਨੂੰ ਸੱਦਾ ਦਿਓ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਵੀ ਫਰਾਖਦਿਲੀ ਨਾਲ ਸੱਦੋ ਅਦੋਲਨ-2 ਤਾਂ ਜਿੱਤਿਆ ਜਾਣਾ ਹੈ ਅੰਦੋਲਨ ਆਕੜਾਂ ਤੇ ਈਰਖਾ ਨਾਲ ਨਈ ਪਿਆਰ ਅਤੇ ਭਾਈਚਾਰਕ ਸਾਂਝ ਨਾਲ ਜਿੱਤੇ ਜਾਂਦੇ ਹਨ ਬਾਕੀ ਦੁਨੀਆਂ ਸਭ ਨਾਲੋਂ ਵੱਧ ਸਿਆਣੀ ਹੈ। 

Have something to say? Post your comment

 

More in Chandigarh

ਭਗਵੰਤ ਮਾਨ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ

ਮੁੰਡੀਆਂ ਅਤੇ ਗੋਇਲ ਵੱਲੋਂ ਸਤਲੁਜ ਦਰਿਆ ਦੇ ਵਹਾਅ ਨੂੰ ਬਹਾਲ ਕਰਨ ਲਈ ਵਾਧੂ ਮਸ਼ੀਨਰੀ ਲਾਉਣ ਦੇ ਆਦੇਸ਼

'ਯੁੱਧ ਨਸ਼ਿਆਂ ਵਿਰੁੱਧ’ ਦੇ 201ਵੇਂ ਦਿਨ ਪੰਜਾਬ ਪੁਲਿਸ ਵੱਲੋਂ 30.5 ਕਿਲੋ ਹੈਰੋਇਨ ਨਾਲ 85 ਨਸ਼ਾ ਤਸਕਰ ਕਾਬੂ

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਸਿੱਖਿਆ ਖੇਤਰ ਵਿੱਚ ਇਤਿਹਾਸਕ ਕਦਮ: ਡਾ. ਬਲਜੀਤ ਕੌਰ

ਗੁਰਮੀਤ ਸਿੰਘ ਖੁੱਡੀਆਂ ਨੇ ਡੇਅਰੀ ਵਿਕਾਸ ਵਿਭਾਗ ਵਿੱਚ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚ 4 ਦਿਨਾਂ ਦੌਰਾਨ ਸਫਾਈ ਅਤੇ ਗਾਰ ਕੱਢਣ ‘ਤੇ 10.21 ਕਰੋੜ ਰੁਪਏ ਖਰਚੇ: ਸੌਂਦ

769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ: ਹਰਦੀਪ ਸਿੰਘ ਮੁੰਡੀਆਂ

“ਪ੍ਰੋਜੈਕਟ ਜੀਵਨਜਯੋਤ 2.0: ਪੰਜਾਬ ਸਰਕਾਰ ਦਾ ਬੱਚਿਆਂ ਦੀ ਭੀਖ ਮੰਗਣ ਖ਼ਤਮ ਕਰਨ ਦਾ ਮਿਸ਼ਨ”: ਡਾ.ਬਲਜੀਤ ਕੌਰ

'ਯੁੱਧ ਨਸ਼ਿਆਂ ਵਿਰੁੱਧ’ ਦੇ 200ਵੇਂ ਦਿਨ ਪੰਜਾਬ ਪੁਲਿਸ ਵੱਲੋਂ 414 ਥਾਵਾਂ 'ਤੇ ਛਾਪੇਮਾਰੀ; 93 ਨਸ਼ਾ ਤਸਕਰ ਕਾਬੂ

ਝੋਨੇ ਦੀ ਖਰੀਦ ਲਈ 27,000 ਕਰੋੜ ਰੁਪਏ ਦਾ ਕੀਤਾ ਪ੍ਰਬੰਧ