Wednesday, November 12, 2025

Doaba

ਸਿਲੰਡਰ ਬਲਾਸਟ ਤੋਂ ਬਾਅਦ ਘਰ ‘ਚ ਲੱਗੀ ਭਿਆਨਕ ਅੱਗ

December 06, 2024 04:11 PM
SehajTimes

ਜਲੰਧਰ : ਮਹਾਨਗਰ ਦੇ ਬਾਬੂਲਾਲ ਸਿੰਘ ਨਗਰ ਨਾਲ ਲਗਦੇ ਇਲਾਕੇ ਰਾਜ ਨਗਰ ਵਿੱਚ ਸਿਲੰਡਰ ਦੇ ਬਲਾਸਟ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਨੇੜਲੇ ਲੋਕਾਂ ਨੇ ਅੱਗ ਲੱਗਣ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੇ ਯਤਨਾਂ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਜੁਟ ਗਏ। ਇਸ ਭਿਆਨਕ ਅੱਗ ਵਿੱਚ ਫਾਇਰ ਬ੍ਰਿਗੇਡ ਦੇ 2 ਕਰਮਚਾਰੀ ਵੀ ਝੁਲਸ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀ ਰਮਨਦੀਪ ਸਿੰਘ ਅਤੇ ਅਭੀ ਗਿਲ ਦਾ ਚਿਹਰਾ ਝੁਲਸ ਗਿਆ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਰ ਵਿੱਚ ਅੱਗ ਸਵੇਰੇ 4 ਵਜੇ ਦੇ ਕਰੀਬ ਲੱਗੀ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਘਰ ਵਿੱਚ ਖਿਲ਼ੌਣਿਆਂ ਦਾ ਸਮਾਨ ਪਿਆ ਹੋਇਆ ਸੀ। ਇਸ ਘਟਨਾ ਵਿੱਚ ਸਮਾਨ ਜਲ ਕੇ ਰਾਖ ਹੋ ਗਿਆ।

Have something to say? Post your comment

 

More in Doaba

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰਜ਼ੀ ਵਿਧਾਨ ਸਭਾ ਦੀ ਉਸਾਰੀ 20 ਨਵੰਬਰ ਤੱਕ ਮੁਕੰਮਲ ਹੋਵੇਗੀ: ਸਪੀਕਰ

ਮੋਹਿੰਦਰ ਭਗਤ ਵੱਲੋਂ ਮਰਹੂਮ ਦਲਿਤ ਆਗੂ ਬੂਟਾ ਸਿੰਘ ਬਾਰੇ ਅਪਮਾਨਜਨਕ ਟਿੱਪਣੀ ਕਰਨ ’ਤੇ ਰਾਜਾ ਵੜਿੰਗ ਖਿਲਾਫ਼ ਦਿੱਤਾ ਗਿਆ ਧਰਨਾ

ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ