Thursday, December 18, 2025

Chandigarh

ਪ੍ਰਭ ਆਸਰਾ ਦੁਆਰਾ ਲਗਾਏ ਪੰਘੂੜੇ ਵਿੱਚ ਕੋਈ ਅੱਧੀ ਰਾਤ ਛੱਡ ਗਿਆ ਨਵਜੰਮੀ ਬੱਚੀ 

December 05, 2024 03:56 PM
ਪ੍ਰਭਦੀਪ ਸਿੰਘ ਸੋਢੀ
ਕੁਰਾਲ਼ੀ : ਆਪਣੀਆਂ ਮਾਨਵਤਾਵਾਦੀ ਸੇਵਾਵਾਂ ਲਈ ਜਾਣੀ ਪਛਾਣੀ ਸੰਸਥਾ ਪ੍ਰਭ ਆਸਰਾ ਪਡਿਆਲਾ ਦੀਆਂ ਕਾਰਜਵਿਧੀਆਂ ਵਿੱਚੋਂ ਪੰਘੂੜੇ ਦੀ ਸੇਵਾ ਵੀ ਅਹਿਮ ਸਥਾਨ ਰੱਖਦੀ ਹੈ। ਸੰਸਥਾ ਨੇ ਮੁੱਖ ਗੇਟ ਦੇ ਬਾਹਰ ਪੰਘੂੜਾ ਲਾਇਆ ਹੋਇਆ ਹੈ। ਜਿਸ ਉੱਤੇ ਲਿਖਿਆ ਹੈ 'ਭਰੂਣ ਹੱਤਿਆ ਨਹੀਂ ਪੰਘੂੜਾ'। ਇਸ ਮੁੱਖ ਗੇਟ 'ਤੇ 24 ਘੰਟੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਸੇ ਪੰਘੂੜੇ ਵਿੱਚ 01 ਦਸੰਬਰ ਦੀ ਰਾਤ ਨੂੰ ਕੋਈ ਅਣਜਾਣ ਵਿਅਕਤੀ ਲੱਗਭਗ ਇੱਕ ਸਾਲ ਦੀ ਬੱਚੀ ਨੂੰ ਛੱਡ ਕੇ ਚਲਾ ਗਿਆ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਸਕਿਉਰਿਟੀ ਗਾਰਡ ਨੇ ਰਾਤ 11:24 ਕੁ ਵਜੇ ਬੱਚੇ ਦੇ ਰੋਣ ਦੀ ਅਵਾਜ ਸੁਣੀ ਤਾਂ ਉਸ ਨੇ ਪੰਘੂੜੇ ਵਿੱਚ ਬੱਚੀ ਵੇਖੀ। ਜਿਸਦੀ ਸੂਚਨਾ ਉਸ ਨੇ ਤੁਰੰਤ ਸੇਵਾਦਾਰਾਂ ਨੂੰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਫੌਰੀ ਤੌਰ 'ਤੇ ਬੱਚੀ ਦੀ ਸੁਰੱਖਿਆ ਬਾਬਤ ਇੰਤਜਾਮ ਕਰਕੇ ਉਸਨੂੰ ਸੰਭਾਲਿਆ। ਬੱਚੀ ਦੇ ਡਾਈਪਰ ਤੱਕ ਨਹੀਂ ਸੀ ਲੱਗਿਆ ਹੋਇਆ। ਜਿਸ ਕਾਰਨ ਉਸਦੇ ਕੰਬਲ਼ ਸਮੇਤ ਸਾਰੇ ਕੱਪੜੇ ਗਿੱਲੇ ਸਨ। ਛਾਤੀ ਵਿੱਚ ਬਲਗਮ ਜਮਣ ਕਾਰਨ ਆਵਾਜਾਂ ਆ ਰਹੀਆਂ ਸਨ ਅਤੇ ਉਸਤੋਂ ਦੁੱਧ ਵੀ ਨਹੀਂ ਪੀ ਹੋ ਰਿਹਾ ਸੀ। ਉਪਰੰਤ ਅੱਧੀ ਰਾਤ 12:45 'ਤੇ ਹੀ ਚਿਲਡਰਨ ਵੈੱਲਫੇਅਰ ਕਮੇਟੀ (CWC) ਦੇ ਚੇਅਰਮੈਨ ਕੇ.ਐੱਸ. ਗੁਰੂ, ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ ਤੇ ਯਾਦਵਿੰਦਰ ਕੌਰ ਅਤੇ ਕੁਰਾਲੀ ਪੁਲਿਸ ਸਟੇਸ਼ਨ ਵਿਖੇ ਸੂਚਨਾ ਦਿੱਤੀ ਗਈ। ਬੱਚੀ ਦੀ ਗੰਭੀਰ ਹਾਲਤ ਨੂੰ ਮੁੱਖ ਰੱਖਦਿਆਂ ਉਸ ਨੂੰ ਤੁਰੰਤ ਸਿਵਲ ਹਸਪਤਾਲ, ਫੇਜ਼-6, ਐਸ.ਏ.ਐਸ. ਨਗਰ (ਮੋਹਾਲ਼ੀ) ਵਿਖੇ ਮੈਡੀਕਲ ਚੈੱਕਅਪ ਲਈ ਭੇਜਿਆ ਗਿਆ। ਜਿੱਥੇ ਬੱਚੀ ਹੁਣ ਵੀ ਦਾਖ਼ਲ ਹੈ ਤੇ ਉਸ ਦੇ ਆਕਸੀਜਨ ਲੱਗੀ ਹੋਈ ਹੈ।
 

Have something to say? Post your comment

 

More in Chandigarh

ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ

ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਚਿਰਾਂ ਤੋਂ ਬੰਦ ਰੂਟ 25/102 ਚਲਾਉਣ ਦੇ ਆਦੇਸ਼ ਜਾਰੀ

ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਫੇਜ਼-11 ਵਿੱਚ ਤੋੜਫੋੜ ਕਾਰਵਾਈ ਦੀ ਕੜੀ ਨਿੰਦਾ ਕੀਤੀ

ਪੰਜਾਬ ਵਿੱਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ