Sunday, November 02, 2025

Chandigarh

ਫਿਲਿਪਸ ਪਲਾਟ ਘੁਟਾਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਤਰੱਕੀਆਂ ਬਖਸ਼ੀਆਂ

December 03, 2024 01:38 PM
ਅਮਰਜੀਤ ਰਤਨ

ਐੱਸ. ਏ.ਐੱਸ.ਨਗਰ : ਫਿਲਿਪਸ ਪਲਾਟ ਘੁਟਾਲੇ ਦੇ ਮੁੱਖ ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੀ ਥਾਂ ਤਰੱਕੀਆਂ ਦੇਣ, ਹੋਰ ਸਨਮਾਨ ਬਖਸ਼ਣ ਅਤੇ ਪੰਜਾਬ ਸਰਕਾਰ ਵਿਰੁੱਧ ਵਕੀਲ ਖੜ੍ਹਾ ਕਰਨ ਦੇ ਨਾਲ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਕਾਰਕੁੰਨ ਸਤਨਾਮ ਸਿੰਘ ਦਾਉਂ ਅਤੇ ਬਾਬਾ ਪਾਲ ਸਿੰਘ ਨੇ ਦੱਸਿਆ ਕਿ ਫਿਲਿਪਸ ਪਲਾਟ ਘਪਲੇ ਖਿਲਾਫ ਐਫ ਆਈਆਰ ਨੰ: 1 ਮਿਤੀ 5 ਜਨਵਰੀ 2023 ਅੰਡਰ ਸੈਕਸ਼ਨ 420, 49, 465, 467, 468, 471 ਅਤੇ ਪ੍ਰਵੈਂਸ਼ਨ ਆਫ ਕਰਪਸ਼ਨ ਐਕਟ ਵਿੱਚ ਪੀਐਸਆਈਈਸੀ ਦੇ ਮੌਜੂਦਾ ਈਡੀ ਭਾਈ ਸੁਖਦੀਪ ਸਿੱਧੂ ਅਤੇ ਆਈਏਐਸ ਅਫਸਰ ਨੀਲਿਮਾ ਖਿਲਾਫ ਕੋਈ ਕਾਰਵਾਈ ਨਾ ਕਰਨਾ, ਘਪਲੇ ਨੂੰ ਰਫਾ-ਦਫਾ ਕਰਨ ਦੀ ਤਿਆਰੀ ਲੱਗਦੀ ਹੈ।

ਪੀਐਸਆਈਈਸੀ ਤੇ ਮੌਜੂਦਾ 54 ਭਾਈ ਸੁਖਦੀਪ ਸਿੰਘ ਸਿੱਧੂ ਅਤੇ ਸੀਜੀਐਮ ਦਵਿੰਦਰਪਾਲ ਸਿੰਘ, ਜੋ ਫਲਿਪਸ ਪਲਾਟ ਸਕੈਮ ਦੇ ਮੁੱਖ ਦੋਸ਼ੀਆਂ ਵਿੱਚ ਸ਼ਾਮਿਲ ਹਨ, ਖਿਲਾਫ ਵਿਭਾਗੀ ਕਾਰਵਾਈ ਕਰਨ ਦੀ ਥਾਂ ਤਰੱਕੀਆਂ ਦੇ ਕੇ ਹੋਰ ਸਨਮਾਨ ਬਖਸ਼ਿਆ ਅਤੇ ਹੁਣ ਇਹਨਾਂ ਨੂੰ ਹੀ ਨਵੀਂ ਉਦਯੋਗ ਪਾਲਸੀ ਬਣਾਉਣ ਵਿੱਚ ਮੋਹਰੀ ਕਿਉ ਕੀਤਾ ਗਿਆ। ਨਵੀਂ ਬਣਾਏ ਜਾ ਰਹੀ ਉਦਯੋਗਿਕ ਪਾਲਿਸੀ, ਜੋ ਵਾਈਫਰਕੇਸ਼ਨ ਦੀ ਪਾਲਸੀ ਦੇ ਨਿਯਮਾਂ ਜਿਨਾਂ ਮੁਤਾਬਕ ਸਿਰਫ ਉਦੋਗਿਕ ਪਲਾਟ ਦੇ ਮਾਲਕਾਂ ਵਿੱਚ ਝਗੜਾ ਹੋਣ ਜਾਂ ਮੌਤ ਹੋਣ ਕਾਰਨ ਹੀ ਪਰਿਵਾਰ ਅਤੇ ਭਾਈ ਵਾਲਾਂ ਵਿੱਚ ਪ੍ਰੋਪਰਟੀ ਨੂੰ ਵੰਡਿਆ ਜਾ ਸਕਦਾ ਹੈ, ਦੀ ਉਲੰਘਣਾ ਕਰਕੇ ਪੰਜਾਬ ਵਿੱਚ ਉਦਯੋਗ ਲਗਾਉਣ ਦਾ ਲਾਰਾ ਲਗਾ ਕੇ ਪਲਾਟਾਂ ਨੂੰ ਟੋਟੇ ਕਰਕੇ ਪ੍ਰਾਪਰਟੀ ਡੀਲਰ ਬਣੇ ਉਦਯੋਗਪਤੀਆਂ ਨੂੰ ਅਰਬਪਤੀ ਬਣਾਉਣ ਅਤੇ ਉਹਨਾਂ ਨੂੰ ਬਚਾਉਣ ਲਈ ਵਾਈਫਰਕੇਸ਼ਨ ਪਾਲਸੀ ਵਿੱਚ ਬਦਲਾਅ ਕਰਨ ਦੀ ਕਮੇਟੀ ਮਿਤੀ 11/11/24 ਨੂੰ ਬਣਾਈ ਤਾਂ ਕਿ ਫਿਲਿਪਸ ਪਲਾਟ ਘਪਲੇ ਨੂੰ ਅਦਾਲਤਾਂ ਵਿੱਚ ਰਫਾ ਦਫਾ ਕੀਤਾ ਜਾ ਸਕੇ।
ਪੀਐਸਆਈਈਸੀ ਨੇ ਸਰਕਾਰੀ ਖਰਚੇ ਤੇ ਆਪਣੇ ਦੋਸ਼ੀ ਅਫਸਰਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਖਿਲਾਫ ਗੈਰਕਾਨੂਨੀ ਢੰਗ ਨਾਲ ਵਕੀਲ ਖੜੇ ਕੀਤੇ ਤਾਂ ਕਿ ਅਦਾਲਤ ਵਿੱਚ ਕੇਸ ਦੀ ਸਹੀ ਪੈਰਵਾਈ ਨਾ ਹੋ ਸਕੇ ਅਤੇ ਫਿਲਿਪਸ ਪਲਾਟ ਸਕੈਮ ਦਾ ਕੇਸ ਖਤਮ ਹੋ ਸਕੇ। ਫਿਲਿਪਸ ਪਲਾਟ ਸਕੈਮ ਪਾਲਸੀ ਮੁਤਾਬਕ ਇੱਕ ਪਲਾਟ ਵਿੱਚ ਸਿਰਫ ਦੋ ਗੇਟ ਲੱਗ ਸਕਦੇ ਸਨ ਪਰੰਤੂ ਹੁਣ 125 ਗੇਟ ਗੈਰ ਕਾਨੂੰਨੀ ਤੌਰ ਤੇ ਲਗਾਏ ਗਏ ਅਤੇ ਸੀਵਰਜ ਦੇ ਕੁਨੈਕਸ਼ਨ 125 ਤੱਕੇ ਨਾਲ ਜੋੜੇ ਗਏ ਜਿਨਾਂ ਖਿਲਾਫ ਕਿਸੇ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ।

ਫਿਲਿਪਸ ਕੰਪਨੀ ਵਿੱਚ ਲੱਗਿਆ 66 ਕੇਵੀ ਦਾ ਗਰਿੱਡ ਉਹ ਜਮੀਨ ਵੀ ਪ੍ਰੋਪਰਟੀ ਡੀਲਰਾਂ ਵੱਲੋਂ ਵੇਚੀ ਗਈ ਅਤੇ ਬਿਜਲੀ ਬੋਰਡ ਦੇ ਕਰੋੜਾਂ ਰੁਪਏ ਬਕਾਇਆ ਜਮਾਂ ਨਹੀਂ ਕਰਵਾਏ ਗਏ, ਜਿਸ ਕਾਰਨ ਉੱਥੇ ਨਵੇਂ ਕਨੈਕਸ਼ਨ ਲੱਗਣ ਵਿੱਚ ਵੱਡੀ ਸਮੱਸਿਆ ਆ ਰਹੀ ਹੈ, ਖਿਲਾਫ ਕੋਈ ਕਾਰਵਾਈ ਨਹੀਂ ਹੋਈ, ਇਸ ਨਾਲ ਪਲਾਟਾਂ ਦੇ ਟੋਟੇ ਖਰੀਦਣ ਵਾਲਿਆਂ ਨਾਲ ਵੀ ਧੋਖਾ ਹੋਇਆ ਹੈ।
ਪੀਐਸਆਈਈਸੀ ਨੇ ਬਿਜਨਸ ਬਿਊਰੋ ਨੂੰ ਚਿੱਠੀਆਂ ਲਿਖ ਕੇ ਦੱਸਿਆ ਕਿ ਸਰਕਾਰੀ ਰਿਕਾਰਡ ਨੂੰ ਸਿਉਂਕ ਖਾ ਗਈ ਹੈ ਅਤੇ ਉਹ ਦੱਸ ਹੀ ਨਹੀਂ ਸਕਦੇ ਕਿ ਇਹਨਾਂ ਪਲਾਟਾਂ ਦੇ ਮਾਲਕ ਕੌਣ ਹਨ, ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਵੀ ਰਿਕਾਰਡ ਨੂੰ ਆਪਣੇ ਚਹੇਤਿਆਂ ਮੁਤਾਬਕ ਪੂਰਾ ਕੀਤਾ ਜਾ ਰਿਹਾ ਹੈ, ਜਿਸ ਖਿਲਾਫ ਪਰਚਾ ਦਰਜ ਹੋਣਾ ਬਣਦਾ ਹੈ।
ਸਤਨਾਮ ਸਿੰਘ ਦਾਉਂ ਅਤੇ ਬਾਬਾ ਪਾਲ ਸਿੰਘ ਨੇ ਦੱਸਿਆ ਕਿ ਸਾਡੇ ਰੌਲਾ ਪਾਉਣ ਕਾਰਨ ਬੇਨਾਮੀ ਪਲਾਟ ਐਫ 461, ਐਫ 462 ਅਤੇ ਈ 333, ਫੇਜ਼ 82 ਅਤੇ ਅੰਮ੍ਰਿਤਸਰ ਆੲੀਐਫਪੀ 394 ਕੈਂਸਲ ਕਰਨੇ ਪਏ ਪਰ ਮੋਹਾਲੀ ਫੇਜ ਅੱਠ ਦੇ ਪਲਾਟ ਨੰਬਰ ਐਫ 467, ਜਿਸਦੀ ਫਾਈਲ ਪਹਿਲਾ ਗੁੰਮ ਹੋ ਗਈ ਸੀ, ਹੁਣ ਆਪਣੇ ਚਹੇਤਿਆਂ ਮੁਤਾਬਕ ਬਗੈਰ ਕਿਸੇ ਪਰਚੇ ਦਰਜ ਕਰਨ ਤੋਂ ਉਸ ਫਾਈਲ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਪੰਜਾਬ ਸਰਕਾਰ ਨੇ ਈਡੀ ਦੀ ਜਾਂਚ ਸ਼ੁਰੂ ਕਰਨ ਤੋਂ ਰੋਕਣ ਲਈ ਇੱਕ ਸਿੱਟ ਬਣਾ ਕੇ 10 ਹਜਾਰ ਪਲਾਟਾਂ ਦੀਆਂ ਫਾਈਲਾਂ ਚੈੱਕ ਕਰਨ ਦਾ ਬਿਆਨ ਦਿੱਤਾ ਸੀ, ਜਿਨਾਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਵੱਡੇ ਉਦਯੋਗਪਤੀ ਜਿਨਾਂ ਨੇ ਆਪਣੇ ਪ੍ਰਾਪਰਟੀ ਡੀਲਰ ਦੇ ਧੰਦੇ ਨੂੰ ਚਮਕਾਉਣ ਲਈ ਵੱਡੀਆਂ ਫੈਕਟਰੀਆਂ ਈਐਸਪੀਐਲ, ਐਮਓਆਈ, ਜੇਸਿਟੀ, ਫਿਲਿਪਸ ਆਦਿ ਤੇ ਪਲਾਟਾਂ ਨੂੰ ਸਰਕਾਰ ਨੂੰ ਚੂਨਾ ਲਗਾ ਕੇ ਕੌਡੀਆਂ ਦੇ ਭਾਅ ਦਿੱਤਾ ਗਿਆ ਹੈ, ਉਨਾਂ ਦੇ ਪਲਾਟਾਂ ਨੂੰ ਰੱਦ ਕੀਤਾ ਜਾਵੇ ਅਤੇ ਮੁੱਖ ਮੰਤਰੀ ਦੇ ਇਨਵੈਸਟ ਪੰਜਾਬ ਪ੍ਰੋਗਰਾਮ ਤੋਂ ਦੂਰ ਰੱਖਿਆ ਜਾਵੇ ।

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ