Tuesday, September 16, 2025

Doaba

ਵਿਧਾਇਕ ਜਿੰਪਾ ਨੇ ਮੁਹੱਲਾ ਅਸਲਾਮਾਬਾਦ 'ਚ ਬਰਸਾਤੀ ਪਾਣੀ ਦੀ ਨਿਕਾਸੀ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ

December 02, 2024 12:03 PM
SehajTimes
ਹੁਸ਼ਿਆਰਪੁਰ : ਵਾਰਡ ਨੰਬਰ 8 ਦੇ ਮੁਹੱਲਾ ਅਸਲਾਮਾਬਾਦ 'ਚ ਬਰਸਾਤੀ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਲਈ ਅੱਜ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ 600 ਮੀਟਰ ਐਮ.ਐਮ. ਡਾਇਆ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਹ ਪਾਈਪ ਲਾਈਨ ਖੇਤੀ ਭਵਨ ਅਸਲਾਮਾਬਾਦ ਤੋਂ ਪੁਲ ਤੱਕ ਬਿਛਾਈ ਜਾਵੇਗੀ। ਪ੍ਰੋਜੈਕਟ ਦੀ ਕੁੱਲ ਲਾਗਤ ਕਰੀਬ 49 ਲੱਖ ਰੁਪਏ ਹੈ। ਇਸ ਦੇ ਪੂਰਾ ਹੋਣ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਨੂੰ ਬਰਸਾਤ ਦੌਰਾਨ ਆਉਣ ਵਾਲੀ ਮੁਸ਼ਕਲਾਂ ਤੋਂ ਰਾਹਤ ਮਿਲੇਗੀ।
ਇਸ ਮੌਕੇ 'ਤੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਪ੍ਰੋਜੈਕਟ ਸਥਾਨਕ ਵਸਨੀਕਾਂ ਦੀ ਲੰਬੇ ਸਮੇਂ ਦੀ ਸਮੱਸਿਆ ਦਾ ਪੱਕਾ ਹੱਲ ਕਰੇਗਾ। ਬਰਸਾਤ ਦੇ ਮੌਸਮ 'ਚ ਪਾਣੀ ਖੜ੍ਹਾ ਹੋਣ ਕਰਕੇ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕੰਮ ਦੇ ਪੂਰਾ ਹੋਣ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ ਅਤੇ ਇਲਾਕੇ ਦੇ ਜੀਵਨ ਪੱਧਰ ਵਿੱਚ ਵੀ ਸੁਧਾਰ ਆਵੇਗਾ। ਵਿਧਾਇਕ ਨੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਪ੍ਰੋਜੈਕਟ ਦੀ ਪ੍ਰਗਤੀ 'ਤੇ ਨਿਯਮਤ ਨਿਗਰਾਨੀ ਕਰਨ ਅਤੇ ਇਸਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਸਥਾਨਕ ਲੋਕਾਂ ਨੇ ਇਸ ਪ੍ਰੋਜੈਕਟ ਲਈ ਵਿਧਾਇਕ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਇਸਨੂੰ ਇਲਾਕੇ ਦੇ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਕਰਾਰ ਦਿੱਤਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਵਾਰਡ ਕੌਂਸਲਰ ਮੁਖੀ ਰਾਮ, ਐਕਸੀਅਨ ਪੀ.ਡਬਲਿਊ.ਡੀ. ਗੁਰਮੀਤ ਸਿੰਘ, ਸੋਹਨ ਸਿੰਘ, ਰਵਿੰਦਰ ਕੁਮਾਰ ਪੱਪੀ, ਪਰਮਜੀਤ ਸਿੰਘ, ਨਛੱਤਰ ਸਿੰਘ, ਨਿਰਮਲ ਸਿੰਘ ਸੈਣੀ, ਜਗਜੀਵਨ ਸਿੰਘ, ਪਵਨ ਕੁਮਾਰ, ਸਤਿੰਦਰ ਧੀਮਾਨ, ਸੰਤੋਖ ਸਿੰਘ, ਪਰਮਜੀਤ ਸਿੰਘ ਫੌਜੀ, ਅਵਤਾਰ ਸਿੰਘ, ਗੁਰਦੀਪ ਸਿੰਘ, ਹੈਰੀ ਸਿੰਘ, ਕਰਤਾਰ ਸਿੰਘ, ਹਰਨਾਮ ਸਿੰਘ, ਕ੍ਰਿਸ਼ਨ ਗੋਪਾਲ, ਪੰਡਿਤ ਵਿਸ਼ਾਲ, ਰਛਪਾਲ ਸਿੰਘ, ਬਖਸ਼ੀ ਰਾਮ ਬੱਧਣ, ਪਰਗਟ ਸਿੰਘ, ਕੇਵਲ ਕ੍ਰਿਸ਼ਨ ਮਾਹੀ, ਦਿਲਬਾਗ ਸਿੰਘ, ਤਰਸੇਮ ਲਾਲ, ਕੇਸਰ ਸਿੰਘ, ਸਤਨਾਮ ਸਿੰਘ, ਅਵਤਾਰ ਚੰਦ, ਪਿੰਟੂ ਸੈਣੀ, ਤਿਰਲੋਕ ਸਿੰਘ ਏਅਰਮੈਨ, ਪਿਆਰਾ ਲਾਲ ਮੈਹਮੀ, ਅਸ਼ੋਕ ਸ਼ਰਮਾ, ਗੁਰਪਾਲ ਚੰਦ, ਹਰਬੰਸ ਲਾਲ, ਜਸਵੀਰ ਜੱਖੂ ਆਦਿ ਹਾਜ਼ਰ ਸਨ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ