Thursday, January 29, 2026
BREAKING NEWS
ਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਗੁਰਸ਼ਰਨ ਸਿੰਘ ਛੀਨਾ ਨੂੰ ਦਿੱਤੀ ਵੱਡੀ ਜਿੰਮੇਵਾਰੀਅੰਮ੍ਰਿਤਸਰ ਪੁਲਿਸ ਨਾਲ ਮੁਕਾਬਲੇ 'ਚ ਖ਼ਤਰਨਾਕ ਗੈਂਗਸਟਰ ਮਨੀ ਪ੍ਰਿੰਸ ਢੇਰ ਹਸਪਤਾਲ 'ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਕਰ ਰਹੀ ਸੀ ਪਿੱਛਾ

Malwa

ਖੰਨਾ ਪੁਲਿਸ ਵੱਲੋਂ ਕੌਂਸਲ ਪ੍ਰਧਾਨ ਲੱਧੜ ਦੇ ਘਰ ਛਾਪੇਮਾਰੀ 

November 27, 2024 03:39 PM
ਲੈਕਚਰਾਰ ਅਜੀਤ ਖੰਨਾ
ਬੇਰੰਗ ਪਰਤਣਾ ਪਿਆ ਪੁਲਿਸ ਨੂੰ , ਨਹੀਂ ਵਿਖਾ ਸਕੇ ਪੁਲਿਸ ਅਫ਼ਸਰ ਵਰੰਟ 
 
ਹਾਈ ਕੋਰਟ ਦੇ ਹੁਕਮਾ ਦੀ ਕੀਤੀ ਜਾ ਰਹੀ ਹੈ ਹੁਕਮ ਅਦੂਲੀ- ਕੋਟਲੀ 
 
ਸਰਕਾਰ ਤੇ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜ਼ੀ 

ਖੰਨਾ : ਖੰਨਾ ਪੁਲਿਸ ਵੱਲੋਂ ਅੱਜ ਸ਼ਾਮ ਨੂੰ ਨਗਰ ਕੌਂਸਲ ਪ੍ਰਧਾਨ ਕਰਮਜੀਤ ਲੱਧੜ ਦੇ ਘਰ ਛਾਪੇਮਾਰੀ ਕਰਕੇ ਤਲਾਸ਼ੀ ਕੀਤੀ ਗਈ। ਜਦੋ ਇਸ ਗੱਲ ਦਾ ਪਤਾ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਲੱਗਾ ਤਾ ਉਹ ਮੌਕੇ  ਤੇ ਪਹੁੰਚ ਗਏ। ਉਨਾਂ ਨਾਲ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਤੇ ਬਲਾਕ ਕਾਂਗਰਸ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਵੀ ਮੌਜੂਦ ਸਨ। ਮੌਕੇ ਤੇ ਅੱਪੜੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਤੇ ਕੌਂਸਲ ਪ੍ਰਧਾਨ ਵਲੋਂ ਜਦੋ ਪੁਲਿਸ ਅਧਿਕਾਰੀ ਐੱਸ ਐੱਚ ਓ ਕੋਲੋ ਪੁੱਛਿਆ ਗਿਆ ਕੇ ਉਨਾਂ ਵਲੋ ਬਿਨਾ ਕੋਈ ਸਬੂਤ ਦੇ ਘਰ ਅੰਦਰ ਦਾਖਲ ਹੋ ਕੇ ਘਰ ਦੀ ਤਲਾਸ਼ੀ ਕਿਉ ਲਈ ਗਈ ? ਤਾ ਪੁਲਿਸ ਅਫ਼ਸਰ ਨੇ ਕਿਹਾ ਕੇ ਉਹ ਘਰ ਦੇ ਅੰਦਰ ਦਾਖਲ ਨਹੀਂ ਹੋਏ । ਪਰ ਕੋਲ ਖਲੋਤੇ ਕੌਂਸਲ ਪ੍ਰਧਾਨ ਨੇ ਕਿਹਾ ਕੇ ਪੁਲਿਸ ਕਰਮਚਾਰੀ ਸਟੋਰ ਦੇ ਅੰਦਰ ਤੱਕ ਗਏ ਹਨ। ਸਾਬਕਾ ਮੰਤਰੀ ਨੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਕੇ ਅਗਰ ਉਨ੍ਹਾਂ ਕੋਲ ਕੋਈ ਵਰੰਟ ਹਨ ਤਾ ਉਹ ਦਿਖਾਉਣ। ਇਸ ਪਿੱਛੋਂ ਪੁਲਿਸ ਵਾਲੇ ਉਠੋ ਬਿਨਾ ਜਵਾਬ ਦਿੱਤੇ ਵਾਪਸ ਪਰਤ ਗਏ। ਇਸ ਤਰਾ ਸਾਬਕਾ ਮੰਤਰੀ ਦੇ ਮੌਕੇ ਤੇ ਪੁੱਜਣ ਕਰਕੇ ਪੁਲਿਸ ਨੂੰ ਬੇਰੰਗ ਵਾਪਿਸ ਪਰਤਣਾ ਪਿਆ। ਜਿਸ ਉੱਤੇ ਸਾਬਕਾ ਮੰਤਰੀ ਵੱਲੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁਧ ਨਾਅਰੇ ਬਾਜ਼ੀ ਕੀਤੀ ਗਈ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਕੋਟਲੀ ਨੇ ਦੋਸ਼ ਲਾਇਆ ਕੇ ਪੰਜਾਬ ਸਰਕਾਰ ਸਿਆਸੀ ਧੱਕੇਸ਼ਾਈ ਕਰ ਰਹੀ ਹੈ। ਉਨਾਂ ਇਹ ਦੋਸ਼ ਵੀ ਲਾਇਆ ਕੇ ਪੁਲਿਸ ਮਾਣਯੋਗ ਅਦਾਲਤ ਦੇ ਹੁਕਮਾ ਦੀ ਉਲੰਘਣਾ ਕਰ ਰਹੀ ਹੈ। ਉਨਾਂ ਇਹ ਵੀ ਸ਼ਪਸ਼ਟ ਕਿਹਾ ਕੇ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਲੋੜ ਪੈਣ ਤੇ ਮਾਣਯੋਗ ਅਦਾਲਤ ਦਾ ਰੁੱਖ ਕੀਤਾ ਜਾਵੇਗਾ ਤੇ ਨਾਲ ਹੀ ਸੰਘਰਸ਼ ਵੀ ਕੀਤਾ ਜਾਵੇਗਾ। ਉਨਾਂ ਇਹ ਦੋਸ਼ ਵੀ ਲਾਇਆ ਕੇ ਸਥਾਨਕ ਮੰਤਰੀ ਨੂੰ ਕੁਝ ਲੋਕ ਭੜਕਾ ਰਹੇ ਨੇ। ਪਰ ਉਹ ਆਪਣੇ ਮਨਸੂਬਿਆਂ 'ਚ ਸਫਲ ਨਹੀਂ ਹੋਣਗੇ।

Have something to say? Post your comment