Wednesday, September 17, 2025

Malwa

ਦੁਨਿਆਵੀ ਪੜ੍ਹਾਈ ਦੇ ਨਾਲ ਅਧਿਆਤਮਕ ਗਿਆਨ ਸਮੇਂ ਦੀ ਲੋੜ : ਢੀਂਡਸਾ 

November 25, 2024 12:28 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਸ਼੍ਰੀ ਰਾਧੇ ਕ੍ਰਿਸ਼ਨਾ ਧਰਮ ਪ੍ਰਚਾਰ ਕਮੇਟੀ ਅਤੇ ਸੰਕੀਰਤਨ ਮੰਡਲੀ ਵੱਲੋਂ ਕਰਵਾਏ ਸ਼੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਮੌਕੇ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਜੋਕੇ ਸਮੇਂ ਦੁਨਿਆਵੀ ਪੜ੍ਹਾਈ ਦੇ ਨਾਲ ਅਧਿਆਤਮਕ ਗਿਆਨ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੀੜ੍ਹੀ ਧਾਰਮਿਕ ਸਮਾਗਮਾਂ ਵਿੱਚ ਘੱਟ ਗਿਣਤੀ ਸ਼ਮੂਲੀਅਤ ਕਰ ਰਹੀ ਹੈ, ਸਿਰਫ਼ ਸਕੂਲਾਂ ਕਾਲਜ਼ਾਂ ਦੀ ਪੜ੍ਹਾਈ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸਮਾਗਮ ਦੀ ਸੰਪੂਰਨਤਾ ਮੌਕੇ ਹਲਕਾ ਲਹਿਰਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਲਗਵਾਈ।
ਇਸ ਉਪਰੰਤ ਕਥਾ ਵਿਆਸ ਸ਼੍ਰੀ ਸ਼ੀ 1008 ਸਵਾਮੀ ਅਕਾਮਾਨੰਦ ਜੀ ਵੱਲੋਂ ਰਾਧੇ-ਰਾਧੇ ਗੋਬਿੰਦ, ਗੋਬਿੰਦ ਰਾਧੇ ਭਜਨ ਗਾਇਨ ਕਰਦੇ ਹੋਏ ਕਥਾ ਕੀਤੀ ਗਈ। ਸਵਾਮੀ ਜੀ ਨੇ ਕਿਹਾ ਕਿ ਕਥਾ ਸੁਨਣਾ, ਦਾਨ ਕਰਨਾ ਅਤੇ ਕਥਾ ਕਰਵਾਉਣਾ ਇਹ ਸਾਰੇ ਸ਼ੁਭ ਕੰਮ ਹਨ ਪਰ ਸ਼੍ਰੀਮਦ ਭਾਗਵਤ ਕਥਾ ਸੁਨਣ ਨਾਲ ਪਰਮ ਧਾਮ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸਦੀ ਪ੍ਰਾਪਤੀ ਵੀ ਪ੍ਰਭਾ ਕ੍ਰਿਪਾ ਤੋਂ ਬਿਨ੍ਹਾਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਭਗਵਾਨ ਦੀ ਕ੍ਰਿਪਾ ਜਿਸ ਵਿਅਕਤੀ ਉਪਰ ਹੋ ਜਾਵੇ ਤਾਂ ਉਸ ਵਿਅਕਤੀ ਦਾ ਮਨੁੱਖ ਜਨਮ ਪਾਉਣ ਦਾ ਟੀਚਾ ਪੂਰਾ ਹੋ ਗਿਆ, ਅਸਲ ਵਿੱਚ ਵਿਅਕਤੀ ਨੂੰ ਮਨੁੱਖ ਜਨਮ ਭਗਵਾਨ ਦੀ ਪ੍ਰਾਪਤੀ ਕਰਨ ਲਈ ਹੀ ਮਿਲਿਆ ਹੈ ਅਤੇ ਮਨੁੱਖ ਪ੍ਰਮਾਤਮਾ ਦਾ ਅੰਸ਼ ਹੈ ਪਰੰਤੂ ਇਹ ਜੀਵ ਪ੍ਰਮਾਤਮਾ ਦਾ ਅੰਸ਼ ਹੋਣ ਦੇ ਬਾਵਜੂਦ ਸੰਸਾਰ ਵਿੱਚ ਆ ਕੇ ਅਗਿਆਨਵਸ਼ ਖੁਦ ਨੂੰ ਸੰਸਾਰੀ ਮੰਨ ਲੈਂਦਾ ਹੈ ਪਰ ਮਨੁੱਖ ਨੂੰ ਇਸ ਜਨਮ ਵਿੱਚ ਦੁਨਿਆਵੀ ਕੰਮਾਂਕਾਰਾਂ ਦੇ ਨਾਲ-ਨਾਲ ਪ੍ਰਮਾਤਮਾ ਦੀ ਬੰਦਗੀ ਵੀ ਕਰਨੀ ਚਾਹੀਦੀ ਹੈ। ਇਸ ਦੌਰਾਨ ਸ਼੍ਰੀ ਸ਼੍ਰੀ 1008 ਸਵਾਮੀ ਅਕਾਮਾਨੰਦ ਜੀ ਅਤੇ ਇਕੱਠੇ ਹੋਏ ਸ਼ਰਧਾਲੂਆਂ ਵੱਲੋਂ ਪਵਿੱਤਰ ਆਰਤੀ ਗਾਇਨ ਕਰਦੇ ਹੋਏ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਭੋਗ ਪਾਇਆ ਗਿਆ ਅਤੇ ਸ਼ਰਧਾਲੂਆਂ ਨੂੰ ਸ਼ੁਭ ਆਸ਼ੀਰਵਾਦ ਦਿੱਤਾ । ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਹਰੀਸ਼ ਅਰੋੜਾ, ਬੱਦਰੀ ਕੁਲਾਰ, ਵਿਕਰਮ ਗਰਗ ਵਿੱਕੀ, ਮਾ. ਰਾਜੀਵ ਬਿੰਦਲ, ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਬਲਜਿੰਦਰ ਸਿੰਘ ਕਾਕਾ ਠੇਕੇਦਾਰ, ਹਰਜੋਤ ਸਿੰਘ ਪੀ ਏ ਟੂ ਪਰਮਿੰਦਰ ਸਿੰਘ ਢੀਂਡਸਾ, ਟਵਿੰਕਲਜੀਤ, ਸੁਨੀਲ ਗਰਗ, ਡਾ. ਰਾਜ਼ੇਸ਼, ਸੁਰਿੰਦਰ ਸ਼ੇਰੋਂ, ਪਿੰਟੂ ਕੁਲਾਰ, ਜਯੰਤ ਅਰੋੜਾ, ਦਿਵਾਂਸ਼ੂ, ਭੀਸ਼ਮ ਸਿੰਗਲਾ, ਰਾਜੂ ਸਿੰਗਲਾ (ਪੱਤਰਕਾਰ) ਵੀ ਹਾਜ਼ਰ ਸਨ।

Have something to say? Post your comment

 

More in Malwa

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ