Saturday, October 18, 2025

Education

ਸਟੀਲਮੈਨਜ਼ ਪਬਲਿਕ ਸਕੂਲ ਚੰਨੋਂ ਦੀ ਅਧਿਆਪਕਾ ਮੀਨਾਕਸ਼ੀ ਚਾਵਲਾ ਨੂੰ ਕੀਤਾ ਗਿਆ ਸਨਮਾਨਿਤ

November 18, 2024 04:07 PM
SehajTimes
ਭਵਾਨੀਗੜ੍ਹ : ਮਿਆਰੀ ਸਿੱਖਿਆ ਦੇ ਖੇਤਰ ਵਿਚ ਇਲਾਕੇ ਦੇ ਨਾਮਵਰ ਸਕੂਲ ਸਟੀਲਮੈਨਜ਼ ਪਬਲਿਕ ਸਕੂਲ ਚੰਨੋਂ ਦੇ ਗਣਿਤ ਦੀ ਅਧਿਆਪਕਾ ਮੀਨਾਕਸ਼ੀ ਚਾਵਲਾ ਨੂੰ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਆਫ ਪੰਜਾਬ (ਐਫ. ਏ. ਪੀ.) ਨੇ ਬੀਤੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਰਾਸ਼ਟਰੀ ਪੱਧਰ ਤੇ ਸਰਵੋਤਮ ਅਧਿਆਪਕ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਬਲਾਕ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਦੇ ਸਟੀਲਮੈਨਜ ਸਕੂਲ ਦੀ ਅਧਿਆਪਕਾ ਮੀਨਾਕਸ਼ੀ ਚਾਲਵਾ ਨੂੰ ਬੈਸਟ ਟੀਚਰ ਦੇ ਇਨੈਵੇਟਿਵ ਟੀਚਿੰਗ ਕੈਟੇਗਰੀ ਵਿੱਚ ਬੈਸਟ ਟੀਚਰ ਦੀ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਅੰਜਲੀ ਗੌੜ ਨੇ ਦੱਸਿਆ ਕਿ ਇਸ ਸਮਾਗਮ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਵਿਚੋਂ ਇਕ ਹਜਾਰ ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ ਸੀ, ਜਿਸ ਵਿਚੋਂ 208 ਸਰਵੋਤਮ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਮੈਂਬਰ ਰਾਜ ਸਭਾ ਅਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ  ਸਤਨਾਮ ਸਿੰਘ ਸੰਧੂ ਅਤੇ ਡਾ. ਕੁਲਵੰਤ ਸਿੰਘ ਧਾਲੀਵਾਲ ਵਿਸ਼ਵ ਕੈਂਸਰ ਕੇਅਰ ਦੇ ਅੰਬੈਸਡਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕਰਕੇ ਬੈਸਟ ਟੀਚਰ ਦੀ ਹੌਸਲਾ ਅਫਜਾਈ ਕੀਤੀ ਅਤੇ ਅੱਗੇ ਵੀ ਇਸੇ ਤਰ੍ਹਾਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੁਖੀ ਜਸਬੀਰ ਸਿੰਘ ਢੀਂਡਸਾ ਨੇ ਸਕੂਲ ਪ੍ਰਿੰਸੀਪਲ ਅੰਜਲੀ ਗੌੜ ਅਤੇ ਗਣਿਤ ਦੀ ਅਧਿਆਪਕਾ ਮੀਨਾਕਸ਼ੀ ਚਾਵਲਾ ਨੂੰ ਸਫਲਤਾ ਦੀ ਵਧਾਈ ਦਿੱਤੀ।

Have something to say? Post your comment

 

More in Education

IISER ਮੋਹਾਲੀ ਵੱਲੋਂ ਆਪਣਾ 19ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਪੰਜਾਬੀ ਯੂਨੀਵਰਸਿਟੀ ਦੇ ਜੀਵ-ਵਿਗਿਆਨ ਵਿਭਾਗ ਨੇ ਮਨਾਇਆ 58ਵਾਂ ਸਥਾਪਨਾ ਦਿਵਸ

ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਤੋਂ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦਾ ਦੌਰਾ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ

ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸ

ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ‘ਚ ਵੜਿਆ ਪਾਣੀ

ਅਕੇਡੀਆ ਸਕੂਲ 'ਚ ਪੰਜਾਬੀ ਭਾਸ਼ਨ ਮੁਕਾਬਲੇ ਕਰਵਾਏ 

ਅਕੇਡੀਆ ਸਕੂਲ 'ਚ ਜਨਮ ਅਸ਼ਟਮੀ ਮਨਾਈ 

ਦੇਸ ਦੀਆਂ 50 ਸਰਵੋਤਮ ਸਟੇਟ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋਈ ਪੰਜਾਬੀ ਯੂਨੀਵਰਸਿਟੀ