Wednesday, September 17, 2025

Doaba

ਸੰਤ ਪ੍ਰੀਤਮ ਦਾਸ ਮੇਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਵਿਖੇ ਅੱਖਾਂ ਦੇ ਮੁਫ਼ਤ ਕੈੰਪ ਦਾ ਕੀਤਾ ਸੰਤਾਂ ਮਹਾਪੁਰਸ਼ਾਂ ਨੇ ਉਦਘਾਟਨ

November 18, 2024 01:39 PM
SehajTimes
ਹੁਸ਼ਿਆਰਪੁਰ : ਡੇਰਾ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੌੜੇ)ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਦੀ ਦੇਖ ਰੇਖ ਹੇਠਾਂ  ਸੁੱਚਾ ਸਿੰਘ ਬੇਗਲ ਪਰਿਵਾਰ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੀਤਮ ਦਾਸ ਮੇਮੋਰੀਅਲ ਚੈਰੀਟੇਬਲ ਟਰੱਸਟ ਪਿੰਡ ਰਾਏਪੁਰ ਰਸੂਲਪੁਰ ਵਿਖੇ ਸਰਬਤ ਦੇ ਭਲੇ ਦੀ ਅਰਦਾਸ ਉਪਰੰਤ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ , ਸੁੱਚਾ ਸਿੰਘ ਬੇਗਲ,ਬੀਬੀ ਅਮਰ ਕੌਰ,ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਅਤੇ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ , ਸੰਤ ਰਾਜ ਕੁਮਾਰ ਸਹਾਰਨਪੁਰ,ਸੰਤ ਸੁੰਦਰ ਦਾਸ ਹਰਿਆਣਾ,ਸੰਤ ਸੋਢੀ ਸਿੰਘ ਮਾਹਿਲਪੁਰ ,ਡਾਇਰੈਕਟਰ ਸਲਿੰਦਰ ਸਿੰਘ ਨੇ ਕਰ ਕਮਲਾ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਅੱਖਾਂ ਦੇ  ਕੈੰਪ ਦਾ ਉਦਘਾਟਨ ਕੀਤਾ। ਇਸ ਕੈੰਪ ਦੇ ਦੋਰਾਨ ਵਿਸ਼ੇਸ਼ ਤੋਰ ਤੇ ਪਹੁੰਚੇ ਸਾਈਂ ਗੀਤਾ ਸ਼ਾਹ ਕਾਦਰੀ, ਵਿਧਾਇਕ ਬਲਕਾਰ ਸਿੰਘ ,ਸਾਬਕਾ ਵਿਧਾਇਕ ਸੁਰਿੰਦਰ ਸਿੰਘ ਚੌਧਰੀ ,ਰਾਜਿੰਦਰ ਸਿੰਘ ਸਾਬਕਾ ਅੈਸ ਅੈਸ ਪੀ , ਬਲਵਿੰਦਰ ਕੁਮਾਰ,ਪ੍ਰਸਿੱਧ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਹਾਜਰ ਹੋਏ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਸੰਤ ਨਿਰਮਲ ਦਾਸ ਅਤੇ  ਸੁੱਚਾ ਸਿੰਘ ਬੇਗਲ ਪਰਿਵਾਰ ਦੀ ਸ਼ਲਾਘਾ ਕੀਤੀ ਕਿ ਜਿਨ੍ਹਾਂ ਸਦਕਾ ਜਰੂਰਤਮੰਦ ਲੋਕਾਂ ਲਈ ਇਹ ਮੁਫ਼ਤ ਮੇਡੀਕਲ ਕੈੰਪ ਲਗਾਇਆ ਗਿਆ ਹੈ । ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਕੈੰਪ ਲਗਾਉਣੇ ਚਾਹਿਦੇ ਹਨ ਜਿਸ ਨਾਲ ਜਰੂਰਤਮੰਦਾਂ ਨੂੰ ਫਾਇਦਾ ਹੋ ਸਕੇ ।ਉਨ੍ਹਾਂ ਨੇ ਸੰਤ ਨਿਰਮਲ ਦਾਸ ਜੀ ਅਤੇ ਬੇਗਲ ਪਰਿਵਾਰ ਦੀ ਸ਼ਲਾਘਾ ਕੀਤੀ ਕਿ ਜਿਨ੍ਹਾਂ ਸਦਕਾ ਇਹ ਉਪਰਾਲਾ ਹੋ ਰਿਹਾ ਹੇ।ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਅਜਿਹੇ ਕੈੰਪ ਪਿੰਡ ਪਿੰਡ ਜਾਕੇ ਪੰਜਾਬ  ਸਰਕਾਰ ਨੂੰ  ਲ਼ਗਾਉਣੇ ਚਾਹੀਦੇ ਹਨ ਜਿਹੜੇ ਕਿ ਸੰਤ ਮਹਾਂਪੁਰਸ਼ ਲਗਾ ਰਹੇ ਹਨ।ਉਨਾਂ ਨੇ ਇਸ ਕੈਂਪ ਵਿੱਚ ਡਾ ਮਨਦੀਪ ਸੂਦ ,ਡਾ ਅਮਨਦੀਪ ਅੌਜਲਾ,ਡਾ ਹਰੀਸ਼,ਡਾ ਰਮਨ ਭਗਤ ਅਤੇ ਉਨਾਂ ਦੀ ਟੀਮ ਨੇ 3  ਹਜ਼ਾਰ ਮਰੀਜਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ ਜਿਨ੍ਹਾਂ ਵਿੱਚ 800 ਜਰੂਰਤਮੰਦ ਮਰੀਜਾਂ ਨੂੰ ਅਪ੍ਰੈਸ਼ਨ ਲਈ ਚੁਣਿਆ ਗਿਆ ਅਤੇ 1500 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦੀ ਜਾਚ ਕਰ ਉਨਾਂ ਨੂੰ ਦਵਾਈ ਦਾਰੂ ਦੇਕੇ ਭੇਜ ਦਿੱਤਾ ਗਿਆ। ਉੱਥੇ ਬੇਗਮਪੁਰਾ ਏਡ ਮੇਡੀਕਲ ਟੀਮ ਵਲੋਂ ਵੀ ਜਨਰਲ ਬੀਮਾਰੀਆਂ ਦਾ ਕੈੰਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਮਨਜੀਤ ਦੀ ਟੀਮ ਨੇ ਬਲੱਡ ਸ਼ੂਗਰ ,ਬਲੱਡ ਪ੍ਰੈਸ਼ਰ ਚੈੱਕ ਕਰ ਹਰ ਮੁਫਤ ਦਵਾਈਆਂ ਦਿੱਤੀਆਂ । ਅਤੇ ਮਾਤਾ ਗੁਜਰੀ ਨਰਸਿੰਗ ਕਾਲਜ ਦੀ ਟੀਮ,ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਮੇਮੋਰੀਅਲ ਹਸਪਤਾਲ ਦੀ ਟੀਮ ਅਤੇ ਗੁਰੂ ਰਵਿਦਾਸ ਪਬਲਿਕ ਸਕੂਲ ਸੀ ਬੀ ਅੈਸ ਈ ਦੀ ਟੀਮ ਨੇ ਵੀ ਵੱਧ ਚੜਕੇ ਕੈੰਪ ਵਿੱਚ ਹਿਸਾ ਲੇਕੇ ਪਰਚੀਆਂ ਕੱਟਣ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਸੂਬੇਦਾਰ ਰੇਸ਼ਮ ਸਿੰਘ,ਰਮੇਸ਼ ਭੱਟੀ ਜਨਰਲ ਸਕੱਤਰ,ਖੁਸ਼ਹਾਲ ਸਿੰਘ,ਰਾਜ ਕੁਮਾਰ ਡੋਗਰ,ਹਰਪ੍ਰੀਤ ਸਿੰਘ,ਜਸਵਿੰਦਰ ਬੰਗਾ,ਅਮਰਜੀਤ ਸਿੰਘ ,ਲਖਵੀਰ ਕੌਰ,ਮਨਜੀਤ ਕੌਰ ,ਡਾ. ਅਨਿਲ ਕੁਮਾਰ, ਡਾ.ਐਨ ਐਚ ਐਸ ਸਚਦੇਵਾ, ਤੇਜਿੰਦਰ ਸਿੰਘ ਥਾਣਾ ਮੁੱਖੀ ਮਕਸੂਦਾਂ,ਪਰਮਜੀਤ ਸਿੰਘ ਜੱਸਲ ਡਾ ਜਸਵੰਤ ਸਿੰਘ ਸੋਹਲ,ਰਜਿੰਦਰ ਸਿੰਘ ,ਮਨਜੀਤ ਸਿੰਘ,ਗੁਰਮੀਤ ਸਿੰਘ,ਰਵਿੰਦਰ ਸਿੰਘ ,ਪ੍ਰੀਆ ਬੰਗਾ,ਮਾ ਹੰਸ ਰਾਜ,ਸਾਬੀ ਕਰਾੜੀ,ਇਦਰਜੀਤ ਸਿੰਘ ,ਸਰਪੰਚ ਕੁਲਵਿੰਦਰ ਕੌਰ ਰਾਏਪੁਰ ਰਸੂਲਪੁਰ,ਸਰਪੰਚ ਕੁਲਦੀਪ ਕੁਮਾਰ ਨੂਰਪੁਰ,ਸਾਬਕਾ ਸਰਪੰਚ ਹਰਭਜਨ ਕੋਰ ਨੰਗਲ,ਵਿਜੇ ਨੰਗਲ,ਅਮਰਜੀਤ ਦੋਲਤਪੁਰ,ਲੇਖ ਰਾਜ,ਮਦਨ ਲ਼ਾਲ ਬਿੱਟੂ ਅਤੇ ਪਿੰਡ ਰਾਏਪੁਰ ਰਸੁਲਪੁਰ ਦੀ ਸਮੂਹ ਗ੍ਰਾਮ ਪੰਚਾਇਤ ਸ਼ਾਮਲ ਸਨ । ਅੰਤ ਵਿੱਚ  ਸੰਤ ਨਿਰਮਲ ਦਾਸ ਜੀ ਨੇ ਦੱਸਿਆ ਕਿ ਜਿਹੜੇ ਮਰੀਜ਼ ਅਪ੍ਰੈਸ਼ਨ ਲਈ ਚੁਣੇ ਗਏ ਹਨ ਉਨ੍ਹਾਂ ਦੇ ਅਪ੍ਰੈਸ਼ਨ 18 ਨਵੰਬਰ ਨੂੰ ਗੁਰੂ ਮਹਾਰਾਜ ਜੀ ਦੀ ਅਰਦਾਸ ਉਪਰੰਤ ਬਿਨਾਂ ਚੀਰ ਫਾੜ ਲੇਜਰ ਮਸ਼ੀਨਾਂ ਰਾਹੀਂ ਬਿਨਾਂ ਦਰਦ ਰਹਿਤ ਕੀਤੇ ਜਾਣਗੇ। ਅਤੇ ਕੈੰਪ ਵਿੱਚ ਮੁਫ਼ਤ ਅੈਨਕਾਂ ਅਤੇ ਦਵਾਈ ਦਾਰੂ ਅਤੇ ਪ੍ਰਮਾਣ ਪੱਤਰ ਦੇਕੇ ਮਰੀਜਾਂ ਨੂੰ  ਡੇਰੇ ਦੇ ਸਹਿਯੋਗ ਨਾਲ ਉਨ੍ਹਾਂ ਦੇ ਘਰ ਛੱਡਿਆ ਜਾਵੇਗਾ ਉਪਰੰਤ ਗੁਰੂ  ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ