Monday, December 29, 2025

Chandigarh

ਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤ

November 08, 2024 08:43 PM
SehajTimes

ਜ਼ੀਰਕਪੁਰ : ਇਨਫੋਰਸਮੈਂਟ ਡਿਪਾਰਟਮੈਂਟ ਵੱਲੋਂ ਅੱਜ ਜੀਰਕਪੁਰ ਦੇ ਫਰਾਰ ਬਿਲਡਰ ਜੀ ਬੀ ਪੀ ਗਰੁੱਪ ਦੇ ਦੋ ਪ੍ਰੋਜੈਕਟਾਂ ਨੂੰ ਜਬਤ ਕਰਕੇ ਉਹਨਾਂ ਤੇ ਕਬਜ਼ਾ ਲੈ ਲਿਆ ਹੈ। ਜੀਬੀਪੀ ਦੀ ਜਿਸ ਜਮੀਨ ਉੱਤੇ ਈਡੀ ਵੱਲੋਂ ਕਬਜ਼ਾ ਲਿਆ ਗਿਆ ਹੈ ਉਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਜੀ ਬੀ ਪੀ ਗਰੁੱਪ ਦੇ ਸਾਰੇ ਡਾਇਰੈਕਟਰ ਨਿਵੇਸ਼ਕਾਂ ਦਾ ਸੈਂਕੜੇ ਕਰੋੜ ਰੁਪਇਆ ਲੈ ਕੇ ਫਰਾਰ ਹੋ ਗਏ ਸਨ। ਜਿਸ ਕਾਰਨ ਜੀਬੀਪੀ ਦੇ ਨਿਵੇਸ਼ਕਾਂ ਵੱਲੋਂ ਅਦਾਲਤਾਂ ਸਮੇਤ ਸਰਕਾਰਾਂ ਦੇ ਵੱਖ ਵੱਖ ਦਫਤਰਾਂ ਦੇ ਧੱਕੇ ਖਾਏ ਜਾ ਰਹੇ ਸਨ  ਅੱਜ ਈਡੀ ਵੱਲੋਂ ਕੀਤੀ ਕਾਰਵਾਈ ਨਾਲ ਉਹਨਾਂ ਨੂੰ ਇਨਸਾਫ ਮਿਲਣ ਦੀ ਆਸ ਜਾਗੀ ਹੈ। ਹਾਸਲ ਜਾਣਕਾਰੀ ਅਨੁਸਾਰ ਅੱਜ ਈ ਡੀ ਦੇ ਅਧਿਕਾਰੀਆਂ ਵੱਲੋਂ ਜੀਬਿਪੀ ਦੇ ਐਥਨ -1 ਅਤੇ ਐਂਥਨ-2 ਪ੍ਰੋਜੈਕਟਾਂ ਦਾ ਕਬਜ਼ਾ ਲਿਆ ਗਿਆ। ਟੀਮ ਵੱਲੋਂ ਮੌਕੇ ਤੇ ਬੋਰਡ ਲਗਾਏ ਗਏ ਹਨ। ਜਿਸ ਨਾਲ ਹੁਣ ਇਹਨਾਂ ਦੋਵੇਂ ਪ੍ਰੋਜੈਕਟਾਂ ਤੇ ਕਿਸੇ ਹੋਰ ਵਿਅਕਤੀ ਦਾ ਦਾਅਵਾ ਖਤਮ ਹੋ ਗਿਆ ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜੀ ਬੀ ਪੀ ਗਰੁੱਪ ਵੱਲੋਂ ਖੇਤਰ ਵਿੱਚ ਕਈ ਪ੍ਰੋਜੈਕਟ ਉਸਾਰੇ ਜਾ ਰਹੇ ਸਨ ਪ੍ਰੰਤੂ ਕਿਸੇ ਅਣ ਦਸੇ ਕਾਰਨਾ ਕਾਰਨ ਜੀਬੀਪੀ ਗਰੁੱਪ ਦੇ ਬਿਲਡਰ ਆਪਣੇ ਕਿਸੇ ਵੀ ਪ੍ਰੋਜੈਕਟ ਨੂੰ ਸਿਰੇ ਚੜਾਉਣ ਵਿੱਚ ਅਸਫਲ ਰਹੇ ਸਨ। ਜਿਸ ਕਾਰਨ ਅਖੀਰ ਵਿੱਚ ਉਹਨਾਂ ਨੂੰ ਫਰਾਰ ਹੋਣਾ ਪਿਆ ਸੀ ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੀ ਬੀ ਪੀ ਗਰੁੱਪ ਦੇ ਬਿਲਡਰ ਇਸ ਸਮੇਂ ਦੁਬਈ ਵਿੱਚ ਮੌਜੂਦ ਹਨ ਪਰੰਤੂ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਕਿਸੇ ਵਿਅਕਤੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਈੜੀ ਵੱਲੋਂ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਟੈਚ ਕਰਕੇ ਆਪਣੇ ਕਬਜ਼ੇ ਵਿੱਚ ਲੈਣ ਨਾਲ ਇਸ ਗਰੁੱਪ ਵਿੱਚ ਨਿਵੇਸ਼ ਕਰਨ ਵਾਲੇ ਸੈਂਕੜਾਂ ਨਿਵੇਸ਼ਕਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਫੈਲ ਗਈ ਹੈ ਉਹਨਾਂ ਆਸ ਪ੍ਰਗਟਾਈ ਕਿ ਜੇਕਰ ਸਰਕਾਰ ਵੱਲੋਂ ਜੀਬੀਪੀ ਗਰੁੱਪ ਦੀਆਂ ਬਾਕੀ ਪ੍ਰਾਪਰਟੀਆਂ ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਜਾਂਦੀਆਂ ਹਨ ਤਾਂ ਜੀਬੀਪੀ ਗਰੁੱਪ  ਵਿੱਚ ਪੈਸਾ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦਾ ਪੈਸਾ ਵਾਪਸ ਆ ਸਕਦਾ ਹੈ। ਇਸ ਦੇ ਨਾਲ ਹੀ ਇਹ ਸਪਸ਼ਟ ਕਰਨਾ ਵੀ ਬਣਦਾ ਹੈ ਕਿ ਜ਼ੀਰਕਪੁਰ ਖੇਤਰ ਵਿੱਚ ਜੀਬੀਪੀ ਦੀਆਂ ਕੁਝ ਹੋਰ ਵੀ ਜਮੀਨਾਂ ਪਈਆਂ ਸਨ ਜਿੱਥੇ ਹੁਣ ਕੁਝ ਬਿਲਡਰਾ ਵੱਲੋਂ ਪ੍ਰੋਜੈਕਟਾਂ ਦੇ ਨਾਮ ਬਦਲ ਕੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ  ਕੁਝ ਸਮੇਂ ਪਹਿਲਾਂ ਜਦੋਂ ਜੀ ਬੀ ਪੀ ਦੇ ਬਿਲਡਰ ਫਰਾਰ ਹੋਏ ਸਨ ਤਾਂ ਉਸ ਸਮੇਂ ਸ਼ਹਿਰ ਦੇ ਕੁਝ ਆਪਣੇ ਆਪ ਨੂੰ ਮੁਆਜਿਜ਼ ਅਖਵਾਉਣ ਵਾਲੇ ਲੋਕਾਂ ਵੱਲੋਂ ਜਾਂਦੇ ਚੋਰ ਦੀ ਲੰਗੋਟੀ ਵਾਂਗ ਬਿਲਡਰ ਦੇ ਦਫਤਰਾਂ ਵਿੱਚ ਲੱਗੇ ਏਅਰ ਕੰਡੀਸ਼ਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਸੀ। ਅੱਜ ਮੌਕੇ ਤੇ ਕਬਜ਼ਾ ਲੈਣ ਆਏ ਈਡੀ ਦੀ ਟੀਮ ਦੇ ਮੈਂਬਰਾਂ ਵੱਲੋਂ ਜਿਆਦਾ ਵਿਸਥਾਰਕ ਜਾਣਕਾਰੀ ਨਹੀਂ ਦਿੱਤੀ ਗਈ ਉਹਨਾਂ ਸਿਰਫ ਇਹ ਕਿਹਾ ਕਿ ਉਹਨਾਂ ਵੱਲੋਂ ਅੱਜ ਜੀਵੀਪੀ ਦੀ ਜਿਸ ਜਮੀਨ ਦਾ ਕਬਜ਼ਾ ਲਿਆ ਗਿਆ ਹੈ ਉਸ ਜਮੀਨ ਦੀ ਬਾਜ਼ਾਰੀ ਕੀਮਤ ਕਰੀਬ 300 ਕਰੋੜ ਰੁਪਏ ਤੋਂ ਵੀ ਵੱਧ ਹੈ। 

Have something to say? Post your comment

 

More in Chandigarh

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਰਦੀਆਂ ਦੌਰਾਨ ਛੱਤਬੀੜ ਚਿੜੀਆਘਰ ਵਿੱਚ ਜਾਨਵਰਾਂ ਦੀਆਂ ਖੁਰਾਕ ਸਬੰਧੀ ਜ਼ਰੂਰਤਾਂ ਵੱਲ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ

ਕਿਸਾਨ ਨਵੇਂ ਬਾਗ ਲਗਾਉਣ ਲਈ 40 ਫੀਸਦ ਤੱਕ ਸਬਸਿਡੀ ਪ੍ਰਾਪਤ ਕਰ ਸਕਦੇ ਹਨ: ਮੋਹਿੰਦਰ ਭਗਤ

ਐਸ.ਐਸ.ਪੀ. ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੀ ਮੁਅੱਤਲੀ ਬਾਰੇ ਪੰਜਾਬ ਵਿਜੀਲੈਂਸ ਵਿਭਾਗ ਦਾ ਬਿਆਨ

'ਯੁੱਧ ਨਸ਼ਿਆਂ ਵਿਰੁੱਧ': 301ਵੇਂ ਦਿਨ, ਪੰਜਾਬ ਪੁਲਿਸ ਨੇ 5.5 ਕਿਲੋਗ੍ਰਾਮ ਹੈਰੋਇਨ ਸਮੇਤ 148 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ 2,730 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਲ 2025 ਦਾ ਲੇਖਾ-ਜੋਖਾ: ਸਿੱਖਿਆ ਕ੍ਰਾਂਤੀ ਸਦਕਾ ਪੰਜਾਬ ਦੇ ਵਿਦਿਆਰਥੀਆਂ ਨੇ ਕੌਮੀ ਪੱਧਰ ‘ਤੇ ਮਾਰੀਆਂ ਮੱਲਾਂ

ਨਸ਼ੀਲੇ ਪਦਾਰਥਾਂ ਦੇ ਖ਼ਤਰੇ 'ਤੇ ਫੈਸਲਾਕੁਨ ਜਿੱਤ ਵੱਲ ਵਧ ਰਿਹੈ ਪੰਜਾਬ: ਮੁੱਖ ਮੰਤਰੀ

ਪੋਸਟ ਮੈਟ੍ਰਿਕ ਸਕਾਲਰਸ਼ਿਪ ਹੇਠ 4.77 ਕਰੋੜ ਰੁਪਏ ਜਾਰੀ, ਵੰਚਿਤ ਪਿਛੋਕੜ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੱਡੀ ਸਹਾਇਤਾ : ਡਾ. ਬਲਜੀਤ ਕੌਰ

ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਛੱਤਬੀੜ ਚਿੜੀਆਘਰ ਵਿਖੇ ਜਾਨਵਰਾਂ ਨੂੰ ਠੰਢ ਤੋਂ ਬਚਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਉਦਯੋਗ ਤੇ ਵਣਜ ਮੰਤਰੀ ਵੱਲੋਂ ਐਮ.ਐਸ.ਐਮ.ਈਜ਼. ਨਾਲ ਮੁਲਾਕਾਤ; ਕੰਪਨੀਆਂ ਵੱਲੋਂ ਪੰਜਾਬ ਵਿੱਚ ਨਿਵੇਸ਼ ਅਤੇ ਵਿਸਥਾਰਤ ਯੋਜਨਾਵਾਂ ਦਾ ਐਲਾਨ