Wednesday, September 17, 2025

Malwa

ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਹਰਵੀਰ ਸਿੰਘ ਢੀਂਡਸਾ ਪ੍ਰਧਾਨ, ਬਾਠ ਜਰਨਲ ਸਕੱਤਰ, ਸੂਦ ਖਜਾਨਚੀ, ਜਸ਼ਨਪ੍ਰੀਤ ਪ੍ਰੈਸ ਸਕੱਤਰ ਅਤੇ ਗਿੱਲ ਨੁਮਾਇੰਦਾ ਕੁਲ ਹਿੰਦ ਚੁਣੇ ਗਏ

November 04, 2024 01:56 PM
ਅਸ਼ਵਨੀ ਸੋਢੀ
ਮਾਲੇਰਕੋਟਲਾ : ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਹਰਵੀਰ ਸਿੰਘ ਢੀਂਡਸਾ ਨੂੰ ਸੂਬਾ ਪ੍ਰਧਾਨ, ਅਜੀਤਪਾਲ ਸਿੰਘ ਗਿੱਲ ਭੁੱਚੋ ਨੂੰ ਨੁਮਾਇੰਦਾ ਆਲ ਇੰਡੀਆ, ਨਿਰਮਲ ਸਿੰਘ ਬਾਠ ਰੂਪਨਗਰ ਨੂੰ ਜਨਰਲ ਸਕੱਤਰ, ਪਲਵਿੰਦਰ ਸਿੰਘ ਸੂਦ ਸ਼ਹੀਦ ਭਗਤ ਸਿੰਘ ਨਗਰ ਨੂੰ ਖਜਾਨਚੀ, ਜਸ਼ਨਪ੍ਰੀਤ ਸਿੰਘ ਬਠਿੰਡਾ ਨੂੰ ਪ੍ਰੈਸ ਸਕੱਤਰ/ਸੋਸ਼ਲ ਮੀਡੀਆ ਇੰਚਾਰਜ ਚੁਣਿਆ ਗਿਆ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੀ ਚੋਣ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਹੋਈ ਇਸ ਚੋਣ ਸਮੇਂ ਗੁਰਨੇਕ ਸਿੰਘ ਸ਼ੇਰ ਸਾਬਕ ਸੂਬਾ ਜਨਰਲ ਸਕੱਤਰ, ਰੁਪਿੰਦਰ ਸਿੰਘ ਗਰੇਵਾਲ ਅਤੇ ਮੋਹਨ ਸਿੰਘ ਭੇਡਪੁਰਾ ਸਾਬਕਾ ਸੂਬਾ ਪ੍ਰਧਾਨ ਅਤੇ ਵਿਸ਼ੇਸ਼ ਤੌਰ ਤੇ ਨਾਇਬ ਤਹਿਸੀਲਦਾਰ ਇਕਬਾਲ ਸਿੰਘ ਅਤੇ ਸਤਨਾਮ ਸਿੰਘ ਪੁਜੇ। ਇਸ ਦੋਰਾਨ ਸਾਲ 2024 -26 ਲਈ ਹਰਵੀਰ ਸਿੰਘ ਢੀਂਡਸਾ ਨੂੰ ਸੂਬਾ ਪ੍ਰਧਾਨ, ਅਜੀਤਪਾਲ ਸਿੰਘ ਗਿੱਲ ਭੁੱਚੋ ਨੂੰ ਨੁਮਾਇੰਦਾ ਆਲ ਇੰਡੀਆ ਅਤੇ ਜਸਪਾਲ ਸਿੰਘ ਸਿੱਧੂ ਮੋਗਾ, ਗੁਰਬੀਰ ਸਿੰਘ ਬਾਜਵਾ ਜਲੰਧਰ, ਦਲਜੀਤ ਸਿੰਘ ਹੁਸ਼ਿਆਰਪੁਰ, ਜਸਕਰਨ ਸਿੰਘ ਫਾਜਿਲਕਾ, ਸਤਨਾਮ ਸਿੰਘ ਮਾਣਕ ਅੰਮ੍ਰਿਤਸਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਨਿਰਮਲ ਸਿੰਘ ਫਤਿਹਗੜ ਸਾਹਿਬ, ਅਦਿਤਿਆ ਕੌਸ਼ਲ ਮੁਹਾਲੀ, ਰਾਜ ਕੁਮਾਰ ਪਟਿਆਲਾ, ਪੁਸ਼ਪਿੰਦਰ ਸਿੰਘ ਚਹਿਲ ਮਾਨਸਾ, ਬਲਜੀਤ ਸਿੰਘ ਗੁਰਦਾਸਪੁਰ, ਪਰਮਜੀਤ ਰਾਮ ਕਪੂਰਥਲਾ ਨੂੰ ਮੀਤ ਪ੍ਰਧਾਨ ਅਤੇ ਨਿਰਮਲ ਸਿੰਘ ਬਾਠ ਰੂਪਨਗਰ ਨੂੰ ਜਨਰਲ ਸਕੱਤਰ, ਰੂਪਨੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੂੰ ਸਹਾਇਕ ਜਨਰਲ ਸਕੱਤਰ, ਪਲਵਿੰਦਰ ਸਿੰਘ ਸੂਦ ਸ਼ਹੀਦ ਭਗਤ ਸਿੰਘ ਨਗਰ ਨੂੰ ਖਚਾਨਚੀ ਸਤਿੰਦਰਪਾਲ ਸਿੰਘ ਪੰਨੂੰ ਸੰਗਰੂਰ ਨੂੰ ਸਹਾਇਕ ਖਚਾਨਚੀ, ਜਸ਼ਨਪ੍ਰੀਤ ਸਿੰਘ ਬਠਿੰਡਾ ਨੂੰ ਪ੍ਰੈਸ ਸਕੱਤਰ/ ਸ਼ੋਸ਼ਲ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਗਿੱਲ ਫਰੀਦਕੋਟ ਨੂੰ ਸੰਗਠਨ ਸਕੱਤਰ, ਰਾਜੇਸ਼ ਮਹਾਜਨ ਪਠਾਨਕੋਟ ਨੂੰ ਦਫਤਰ ਸਕੱਤਰ, ਸੁਖਪ੍ਰੀਤ ਸਿੰਘ ਪੰਨੂ ਤਰਨਤਾਰਨ ਨੂੰ ਕਾਨੂੰਨੀ ਸਕੱਤਰ, ਸੁਖਜੀਤਪਾਲ ਸਿੰਘ ਥਰੀਕੇ ਲੁਧਿਆਣਾ ਨੂੰ ਆਡੀਟਰ ਚੁਣਿਆ ਗਿਆ। ਚੋਣ ਨਿਗਰਾਨ ਬਲਰਾਜ ਸਿੰਘ ਔਜਲਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਉਹਨਾ ਦੀ ਟੀਮ ਜਨਰਲ ਸਕੱਤਰ ਸੁਖਪ੍ਰੀਤ ਸਿੰਘ, ਖਚਾਨਚੀ ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਜਲਾਲਾਬਾਦ ਅਤੇ ਸੁਮਨਦੀਪ ਸਿੰਘ ਭੁੱਲਰ ਨੁਮਾਇੰਦਾ ਕੁੱਲ ਹਿੰਦ ਹਾਜ਼ਰ ਸਨ। ਅਨੁਸ਼ਾਸਨ ਕਮੇਟੀ ਵਿੱਚ ਹਰਪ੍ਰੀਤ ਸਿੰਘ ਕੋਹਾਲੀ, ਬਹਾਦਰ ਸਿੰਘ ਖਾਲਸਾ, ਜਗਦੀਸ਼ ਕੁਮਾਰ ਅਤੇ ਸੁਖਜਿੰਦਰ ਸਿੰਘ ਔਜਲਾ ਹਾਜ਼ਰ ਸਨ। ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਸਮੂਹ ਕਾਨੂੰਨਗੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਸ ਨੂੰ ਜੁੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮੁਲਾਜ਼ਮ ਮੰਗਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ