Wednesday, December 17, 2025

Chandigarh

 ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਮੁਹਾਲੀ ਦੇ ਪਹਿਲੇ ਸਰਸ ਮੇਲੇ ਦਾ ਸ਼ਾਨਦਾਰ ਉਦਘਾਟਨ 

October 19, 2024 03:54 PM
SehajTimes
 ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ 
 
 ਸਰਸ ਮੇਲਾ ਸਾਡੇ ਦੇਸ਼ ਦੇ ਪੇਂਡੂ ਕਾਰੀਗਰਾਂ ਅਤੇ ਵਿਭਿੰਨ ਸੰਸਕ੍ਰਿਤੀ ਲਈ ਇੱਕ ਵਿਲੱਖਣ ਪਲੇਟਫਾਰਮ ਪ੍ਰਦਾਨ ਕਰਦਾ ਹੈ ਟਰਾਈਸਿਟੀ 
 
ਨਿਵਾਸੀਆਂ ਨੂੰ ਸੰਗੀਤਕ ਰਾਤਾਂ ਦੇ ਨਾਲ ਲੁਭਾਉਣ ਲਈ ਦਸ ਦਿਨਾਂ ਦਾ ਵਿਸ਼ਾਲ ਮੇਲਾ 
 
 ਐਸ.ਏ.ਐਸ.ਨਗਰ : ਮੋਹਾਲੀ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸਮਾਗਮ ਅਜੀਵਿਕਾ ਸਰਸ ਮੇਲੇ ਦੀ ਸ਼ੁਰੂਆਤ ਅੱਜ ਸ਼ਾਮ ਨੂੰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮਾਨਵ ਮੰਗਲ ਸਮਾਰਟ ਸਕੂਲ ਨੇੜੇ ਸੈਕਟਰ 88 ਵਿੱਚ ਇੱਕ ਸ਼ਾਨਦਾਰ ਢੰਗ ਨਾਲ ਕੀਤੀ। ਉਦਘਾਟਨੀ ਸਮਾਰੋਹ ਵਿੱਚ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਕਾਮੇਡੀਅਨ ਤੋਂ ਐਕਟਰ ਤੇ ਪ੍ਰੋਡਿਊਸਰ ਬਣੇ ਬੀਨੂੰ ਢਿੱਲੋਂ ਵੀ ਮੌਜੂਦ ਸਨ। ਇਹ ਮੇਲਾ 18 ਤੋਂ 27 ਅਕਤੂਬਰ ਤੱਕ ਚੱਲੇਗਾ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੌਂਦ ਜੋ ਕਿ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਵੀ ਹਨ, ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਰੰਗਲਾ ਪੰਜਾਬ ਨੂੰ ਉਤਸ਼ਾਹਿਤ ਕਰਕੇ ਪੰਜਾਬ ਦੀ ਪੁਰਾਤਨ ਸ਼ਾਨ ਨੂੰ ਬਹਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਦੁਨੀਆ ਦੇ ਸਾਹਮਣੇ ਦਿਖਾਉਣ ਲਈ ਅਜਿਹੇ ਵੱਡੇ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਸ (ਪੇਂਡੂ ਕਾਰੀਗਰ ਸੁਸਾਇਟੀ ਦੇ ਸਮਾਨ ਦੀ ਵਿਕਰੀ) ਮੇਲਾ ਨਾ ਸਿਰਫ਼ ਦੇਸ਼ ਦੇ ਪੇਂਡੂ ਕਾਰੀਗਰਾਂ ਲਈ ਆਪਣੇ ਸ਼ਿਲਪਕਾਰੀ ਉਤਪਾਦਾਂ ਨੂੰ ਵੇਚਣ ਲਈ ਇੱਕ ਦੇਸ਼ ਵਿਆਪੀ ਪਲੇਟਫਾਰਮ ਪ੍ਰਦਾਨ ਕਰਦਾ ਹੈ ਬਲਕਿ ਇਹ ਭਾਰਤ ਦੇ ਭਿੰਨਤਾਵਾਂ ਭਰੇ ਸੱਭਿਆਚਾਰ ਨੂੰ ਦੇਖਣ ਦਾ ਇੱਕ ਵੱਡਾ ਮੌਕਾ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ 20 ਰਾਜਾਂ ਦੇ 600 ਦੇ ਕਰੀਬ ਕਾਰੀਗਰਾਂ ਨੇ ਦੁਰਲੱਭ ਦਸਤਕਾਰੀ ਅਤੇ ਹੱਥ ਨਾਲ ਬਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਇੱਥੇ 300 ਸਟਾਲ ਲਗਾਏ ਹਨ ਜੋ ਨਿਰਮਾਣ ਵਿੱਚ ਵਿਲੱਖਣਤਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਾਰੀਗਰਾਂ ਦਾ ਰਚਨਾਤਮਕ ਕੰਮ ਹਰ ਕਿਸੇ ਨੂੰ ਇਨ੍ਹਾਂ ਨੂੰ ਖਰੀਦਣ ਲਈ ਆਕਰਸ਼ਿਤ ਕਰਦਾ ਹੈ। ਆਗਰਾ, ਹੁਸ਼ਿਆਰਪੁਰ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਆਏ ਕਾਰੀਗਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਉਨ੍ਹਾਂ ਦੀ ਸ਼ਿਲਪਕਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸਮਾਨ ਦੀ ਬਿਹਤਰ ਵਿਕਰੀ ਦੀ ਕਾਮਨਾ ਕੀਤੀ। ਅਸਾਮ ਦੇ ਪੀਹੂ, ਹਰਿਆਣਾ ਦੇ ਗੁਮਰ, ਜੋਗੀ ਬੀਨ, ਨਗਾਰਾ, ਕਠਪੁਤਲੀ ਡਾਂਸ ਅਤੇ ਬਾਜ਼ੀਗਰਾਂ ਦੀ ਵਿਲੱਖਣ ਅਤੇ ਦਲੇਰਾਨਾ ਪੇਸ਼ਕਾਰੀ ਦੇ ਨਾਲ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਵੰਨ-ਸੁਵੰਨੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਸ ਮੇਲਾ ਦੇਸ਼ ਦੀ ਅਨੇਕਤਾ ਵਿੱਚ ਏਕਤਾ ਨੂੰ ਹੁਲਾਰਾ ਦੇਣ ਲਈ ਇੱਕ ਵਿਲੱਖਣ ਮੰਚ ਹੈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸੂਬੇ ਵਿੱਚ ਪੇਂਡੂ ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸ ਮੌਕੇ ਅਧਿਕਾਰੀਆਂ ਵਿੱਚ ਏ.ਡੀ.ਸੀ.(ਜਨਰਲ) ਵਿਰਾਜ ਐਸ.ਤਿੜਕੇ, ਏ.ਡੀ.ਸੀ.(ਵਿਕਾਸ) ਅਤੇ ਨੋਡਲ ਅਫਸਰ ਸਰਸ ਮੇਲਾ ਸੋਨਮ ਚੌਧਰੀ, ਕਮਿਸ਼ਨਰ ਐਮ.ਸੀ. ਮੋਹਾਲੀ ਟੀ ਬੇਨਿਥ, ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ, ਐਸ.ਡੀ.ਐਮ ਖਰੜ ਗੁਰਮਿੰਦਰ ਸਿੰਘ ਅਤੇ ਡੀ.ਡੀ.ਪੀ.ਓ ਬਲਜਿੰਦਰ ਸਿੰਘ ਗਰੇਵਾਲ ਸ਼ਾਮਿਲ ਸਨ। ਦਸਤਕਾਰੀ ਅਤੇ ਖਾਣ-ਪੀਣ ਦੀਆਂ ਦੁਕਾਨਾਂ ਦੇ ਸਟਾਲ ਦੇਸ਼ ਦੀਆਂ ਕਲਾਤਮਕ ਵਸਤਾਂ ਅਤੇ ਦਿਲਚਸਪ ਪਕਵਾਨਾਂ ਦੀ ਪ੍ਰਦਰਸ਼ਨੀ ਨਾਲ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਸਨ।

Have something to say? Post your comment

 

More in Chandigarh

ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਚਿਰਾਂ ਤੋਂ ਬੰਦ ਰੂਟ 25/102 ਚਲਾਉਣ ਦੇ ਆਦੇਸ਼ ਜਾਰੀ

ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਫੇਜ਼-11 ਵਿੱਚ ਤੋੜਫੋੜ ਕਾਰਵਾਈ ਦੀ ਕੜੀ ਨਿੰਦਾ ਕੀਤੀ

ਪੰਜਾਬ ਵਿੱਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨਾਲ ਮੁਲਾਕਾਤ, ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਵਿਚਾਰ-ਵਟਾਂਦਰਾ

ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਮੌਕੇ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਦੇ ਵਿਆਪਕ ਬੰਦੋਬਸਤ : ਮੁੱਖ ਮੰਤਰੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਐਨ.ਐਚ.ਐਮ. ਅਧੀਨ ਏ.ਐਨ.ਐਮ. ਅਤੇ ਸਟਾਫ ਨਰਸਾਂ ਦੀਆਂ 1,568 ਖਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ

ਮੁਹਾਲੀ ਦੀ ਅਦਾਲਤ ਨੇ ਹੈੱਡ ਕਾਂਸਟੇਬਲ ਨੂੰ 4 ਸਾਲ ਦੀ ਸਖ਼ਤ ਕੈਦ ਅਤੇ 20000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ