Wednesday, December 17, 2025

Malwa

ਪਿੰਡ ਹੈਦਰ ਨਗਰ ਦਾ ਸਰਵਪੱਖੀ ਵਿਕਾਸ ਕਰਵਾ ਕੇ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ : ਅਮਰਜੀਤ ਕੌਰ

October 17, 2024 06:37 PM
ਅਸ਼ਵਨੀ ਸੋਢੀ

ਮਾਲੇਰਕੋਟਲਾ :  ਪਿੰਡ ਹੈਦਰ ਨਗਰ ਦੀ ਸਰਪੰਚ ਦੀ ਚੋਣ ਜਿੱਤਣ ਉਪਰੰਤ ਅਮਰਜੀਤ ਕੋਰ ਪਤਨੀ ਭਜਨ ਸਿੰਘ ਨੇ ਪਿੰਡ ਦੇ ਸਮੂਹ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਹਨਾਂ ਦੇ ਹੱਕ ਵਿੱਚ ਵੋਟਾ ਪਾ ਕੇ ਫਤਵਾ ਦਿੱਤਾ ਗਿਆ ਹੈ ਉਸਦੇ ਉਹ ਸਦਾ ਰਿਣੀ ਰਹਿਣਗੇ।ਨਵ ਨਿਯੁਕਤ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ ਸਮੂਹ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਨੇ ਦਿਨ ਰਾਤ ਇੱਕ ਕਰਕੇ ਸਾਡੀ ਚੋਣ ਮੁਹਿੰਮ ਵਿੱਚ ਸਾਥ ਦਿੱਤਾ ਹੈ ਜਿਸ ਸਦਕਾ ਉਸ ਨੂੰ ਪਿੰਡ ਦਾ ਸਰਪੰਚ ਬਣਨ ਦਾ ਸਬੱਬ ਮਿਲਿਆ ਹੈ। ਸਰਪੰਚ ਅਮਰਜੀਤ ਕੋਰ ਨੇ ਕਿਹਾ ਕਿ ਉਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਲੋਕਾਂ ਦੀ ਸੇਵਾ ਵਿਚ ਹਾਜਰ ਰਹਿਣਗੇ ।

Have something to say? Post your comment