Friday, February 20, 2026
BREAKING NEWS
ਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

Education

ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦੀਆਂ ਵਿਦਿਆਰਥਣਾਂ ਨੇ ਬੀਸੀਏ 'ਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ 

October 15, 2024 03:57 PM
SehajTimes
ਰਾਮਪੁਰਾ ਫੂਲ : ਬਾਬਾ ਮੋਨੀ ਜੀ ਡਿਗਰੀ ਕਾਲਜ, ਲਹਿਰਾ ਮੁਹੱਬਤ (ਬਠਿੰਡਾ) ਦਾ ਨਤੀਜਾ ਸਰਵੋਤਮ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਸੀ.ਏ ਭਾਗ-ਦੂਜਾ (ਸਮੈੱਸਟਰ-ਚੌਥਾ) ਦੇ ਨਤੀਜੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਗੁਰਿੰਦਰਪ੍ਰੀਤ ਕੌਰ (87%) ਪੁੱਤਰੀ ਜਸਵੀਰ ਸਿੰਘ ਲਹਿਰਾ ਮੁਹੱਬਤ ਨੇ ਪਹਿਲਾ, ਨਿਰਮਲ ਕੌਰ (86.33%) ਪੁੱਤਰੀ ਪ੍ਰਿਤਪਾਲ ਸਿੰਘ ਵਾਸੀ ਗੋਬਿੰਦਪੁਰਾ ਨੇ ਦੂਜਾ, ਖੁਸ਼ਪ੍ਰੀਤ ਕੌਰ (83.13%) ਪੁੱਤਰੀ ਬਲਜਿੰਦਰ ਸਿੰਘ ਵਾਸੀ ਲਹਿਰਾ ਮੁਹੱਬਤ ਨੇ ਤੀਸਰਾ ਸਥਾਨ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਬੀ.ਸੀ.ਏ ਭਾਗ- ਦੂਜਾ (ਸਮੈੱਸਟਰ-ਚੌਥਾ) ਦਾ ਨਤੀਜਾ ਸੌ ਫੀਸਦੀ ਰਿਹਾ। ਜਿਸ ਵਿੱਚ ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ। ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ. ਲਖਵੀਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਡਿਗਰੀ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਨਿੰਦਰ ਕੌਰ ਅਤੇ ਐਜ਼ੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਦਿਨੇਸ਼ ਕੁਮਾਰ ਨੇ ਵਧਾਈ ਦਿੰਦਿਆਂ ਵਿਦਿਆਰਥਣਾਂ ਨੂੰ ਹੋਰ ਵੱਧ ਤੋਂ ਵੱਧ ਮਿਹਨਤ ਕਰਕੇ ਤਰੱਕੀਆਂ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਕਾਲਜ ਦੇ ਸਟਾਫ ਮੈਂਬਰ ਡਾ.ਦਿਨੇਸ਼ ਕੁਮਾਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਰੁਚਿਕਾ, ਪ੍ਰੋ .ਸੁਮਨ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਮੋਨਿਕਾ ਗਰਗ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਸੁਖਦੀਪ ਕੌਰ (ਪੰਜਾਬੀ), ਪ੍ਰੋ. ਰਮਨਦੀਪ ਕੌਰ,ਅਤੇ ਪ੍ਰੋ. ਦਲਜੀਤ ਕੌਰ, ਸ਼ਾਮਿਲ ਸਨ।

Have something to say? Post your comment

 

More in Education

ਭਗਵੰਤ ਮਾਨ ਸਰਕਾਰ ਨੇ ਬੋਰਡ ਪ੍ਰੀਖਿਆ ਦੇਣ ਵਾਲੇ 6,695  ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ 3,255 ਵਿਸ਼ੇਸ਼ ਕੇਂਦਰ ਕੀਤੇ ਸਥਾਪਤ: ਹਰਜੋਤ ਸਿੰਘ ਬੈਂਸ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਛੀਵਾੜਾ ਵਿੱਚ ਕੀਤਾ ਅਚਨਚੇਤ ਨਿਰੀਖਣ

384 ਉੱਡਣ ਦਸਤੇ, ਐਮ.ਏ.ਟੀ.ਕਿਊ. ਐਪ ਅਤੇ ਧਾਰਾ 144 ਲਾਗੂ ਕਰਕੇ ਭਗਵੰਤ ਮਾਨ ਸਰਕਾਰ ਵੱਲੋਂ 8.18 ਲੱਖ ਵਿਦਿਆਰਥੀਆਂ ਲਈ ਨਿਰਪੱਖ ਅਤੇ ਸੁਰੱਖਿਅਤ ਬੋਰਡ ਪ੍ਰੀਖਿਆਵਾਂ ਯਕੀਨੀ ਬਣਾਉਣ ਲਈ ਹਰ ਪ੍ਰਬੰਧ ਮੁਕੰਮਲ

"ਅਧਿਆਪਕ ਮੇਲੇ" ਵਿੱਚ 8 ਹਜ਼ਾਰ ਤੋਂ ਵੱਧ ਅਧਿਆਪਕ ਹੋਏ ਸ਼ਾਮਲ

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਖਸਤਾ ਹਾਲ ਮਸੌਲ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਵਿੱਚ ਬਦਲਿਆ: ਹਰਜੋਤ ਸਿੰਘ ਬੈਂਸ

ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ ਵਿਦਿਆਰਥੀਆਂ ਨੇ ਯੂ.ਜੀ.ਸੀ-ਨੈੱਟ ਵਿੱਚ ਮਾਰੀ ਬਾਜ਼ੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੁਚਾਰੂ, ਪਾਰਦਰਸ਼ੀ ਅਤੇ ਨਕਲ-ਰਹਿਤ ਬੋਰਡ ਪ੍ਰੀਖਿਆਵਾਂ ਲਈ ਤਕਨਾਲੋਜੀ ਦਾ ਵਿਸਤ੍ਰਿਤ ਇਸਤੇਮਾਲ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਟਿਆਲਾ ਦੇ ਸਕੂਲ ਆਫ਼ ਐਮੀਨੈਂਸ ਦਾ ਅਚਨਚੇਤ ਦੌਰਾ, ਬੁਨਿਆਦੀ ਢਾਂਚੇ ਦਾ ਲਿਆ ਜਾਇਜ਼ਾ

ਦਾਖਲਾ ਮੁਹਿੰਮ -2026 ਦੇ ਤਹਿਤ ਅਧਿਆਪਕ -ਮਾਪੇ ਮਿਲਣੀ ਪ੍ਰੋਗਰਾਮ ਦਾ ਆਯੋਜਨ

ਸੁਨਾਮ 'ਚ ਸਕੂਲ ਵਾਹਨਾਂ ਦੀ ਕੀਤੀ ਚੈਕਿੰਗ