Wednesday, September 17, 2025

Malwa

ਪੰਚਾਇਤ ਚੋਣਾਂ ; ਰਟੋਲਾਂ ਦੀ ਸਰਪੰਚੀ ਬਣੀ ਵਕਾਰ ਦਾ ਸਵਾਲ 

October 09, 2024 07:25 PM
ਦਰਸ਼ਨ ਸਿੰਘ ਚੌਹਾਨ

 

ਸੁਨਾਮ : ਸੁਨਾਮ ਨੇੜਲੇ ਪਿੰਡ ਰਟੋਲਾਂ ਵਿਖੇ ਜਨਰਲ ਔਰਤਾਂ ਲਈ ਰਾਖਵੀਂ ਸਰਪੰਚੀ ਦੀ ਚੋਣ ਮੁਕਾਬਲੇ ਵਿੱਚ ਖੜੀਆਂ ਤਿੰਨ ਮਹਿਲਾ ਉਮੀਦਵਾਰਾਂ ਦੇ ਵਕਾਰ ਦਾ ਸਵਾਲ ਬਣੀ ਹੋਈ ਹੈ। ਸਰਪੰਚ ਦੀ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਮੁਕਾਬਲੇ ਵਿੱਚ ਨਿੱਤਰੇ ਤਿੰਨੋਂ ਪਰੀਵਾਰਾਂ ਦਾ ਪਿੰਡ ਵਿੱਚ ਆਪਣਾ ਆਪਣਾ ਚੰਗਾ ਅਸਰ ਰਸੂਖ ਦੱਸਿਆ ਜਾ ਰਿਹਾ ਹੈ। ਇਸ ਕਾਰਨ ਤਿੰਨਾਂ ਵਿੱਚੋਂ ਹੀ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਸਰਪੰਚੀ ਦੀ ਚੋਣ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਸਾਰਿਆਂ ਨੇ ਹੀ ਵੋਟਰਾਂ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ। ਪਿੰਡ ਰਟੋਲਾਂ ਦੇ ਕੁੱਲ 1463 ਵੋਟਰ ਹਨ। ਇਸ ਚੋਣ ਵਿੱਚ ਮਲਕੀਤ ਕੌਰ ਪਤਨੀ ਦਰਬਾਰਾ ਸਿੰਘ, ਰੁਪਿੰਦਰ ਕੌਰ ਪਤਨੀ ਗੁਰਸੇਵਕ ਸਿੰਘ ਅਤੇ ਜਸਵੰਤ ਕੌਰ ਪਤਨੀ ਸੁਖਵੰਤ ਸਿੰਘ ਆਪਣੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਚੋਣ ਮੈਦਾਨ ਵਿੱਚ ਬੇਸ਼ੱਕ ਔਰਤਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਲੇਕਿਨ ਚੋਣ ਪ੍ਰਚਾਰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਘਰ ਘਰ ਵੋਟਾਂ ਮੰਗਣ ਵੇਲੇ ਉਮੀਦਵਾਰ ਖੁਦ ਵੀ ਚੋਣ ਮੁਹਿੰਮ ਦਾ ਹਿੱਸਾ ਬਣ ਰਹੀਆਂ ਹਨ। ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਵੱਲੋਂ ਪਿੰਡ ਦੇ ਵਿਕਾਸ ਨੂੰ ਚੋਣ ਏਜੰਡਾ ਬਣਾਇਆ ਗਿਆ ਹੈ। ਪਿੰਡ ਦੇ ਅਧੂਰੇ ਰਹਿ ਗਏ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦੀ ਗੱਲ ਆਖੀ ਜਾ ਰਹੀ ਹੈ। ਵੋਟਰ ਕਿਸਦੇ ਹੱਕ ਵਿੱਚ ਫਤਵਾ ਦੇਣਗੇ, ਇਹ 15 ਅਕਤੂਬਰ ਨੂੰ ਹੀ ਪਤਾ ਲੱਗੇਗਾ। ਇਸ ਤੋਂ ਇਲਾਵਾ ਪਿੰਡ ਦੇ ਕੁੱਲ -7-ਵਾਰਡ ਹਨ ਜਿਨ੍ਹਾਂ ਵਿਚੋਂ -4-ਵਿੱਚ ਸਰਬਸੰਮਤੀ ਹੋ ਗਈ ਹੈ। ਇਨ੍ਹਾਂ ਵਿਚੋਂ ਵਾਰਡ ਨੰ, -1- ਚੋਂ  ਪਰਮਜੀਤ ਕੌਰ, ਵਾਰਡ ਨੰਬਰ 3-ਤੋਂ ਗੁਰਵਿੰਦਰ ਸਿੰਘ, ਵਾਰਡ ਨੰਬਰ 4 ਤੋਂ ਜਸਵੰਤ ਸਿੰਘ, ਵਾਰਡ ਨੰਬਰ 6-ਤੋਂ ਗੁਰਮੀਤ ਕੌਰ ਬਿਨਾਂ ਮੁਕਾਬਲੇ ਚੁਣੇ ਗਏ ਹਨ ਅਤੇ ਬਾਕੀ ਦੇ ਤਿੰਨ ਵਾਰਡਾਂ ਨੰਬਰ 2---5---7-ਵਿੱਚ ਪੰਚੀ ਲਈ ਮੁਕਾਬਲਾ ਹੋਵੇਗਾ। 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ