Thursday, November 07, 2024
BREAKING NEWS
ਪੰਜਾਬ ਨੂੰ ਸੈਰ-ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਲਿਜਾਵਾਂਗੇ: ਤਰੁਨਪ੍ਰੀਤ ਸਿੰਘ ਸੌਂਦਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨਚੰਡੀਗੜ੍ਹ ਵਿਖੇ ਭਾਜਪਾ ਖਿਲਾਫ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਰੋਸ਼ ਪ੍ਰਦਰਸ਼ਨਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਸੱਦਾਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀ ਵਧਾਈਡੀ.ਐਸ.ਪੀ. ਗੁਰਸ਼ੇਰ ਸਿੰਘ ਨੂੰ ਝਟਕਾ ; ਹਾਈ ਕੋਰਟ ਨੇ ਮੋਹਾਲੀ ਦੇ ਜੱਜ ਨੂੰ ਪਾਰਨੀ ਬਣਾਉਣ ਦੀ ਮੰਗ ਕੀਤੀ ਰੱਦਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗਕਿਸਾਨਾਂ ਨੇ ਕਾਰਪੋਰੇਟ ਘਰਾਣੇ ਦਾ ਕਾਰੋਬਾਰੀ ਪੁਆਇੰਟ ਘੇਰਿਆ ਬਿਸ਼ਨੋਈ ਇੰਟਰਵਿਊ: ਡੀਐਸਪੀ ਗੁਰਸ਼ੇਰ ਸੰਧੂ ਅਤੇ ਛੇ ਹੋਰ ਪੁਲੀਸ ਮੁਲਾਜ਼ਮ ਮੁਅੱਤਲ ਹੋਏਪੱਤਰਕਾਰ ਤੱਗੜ ਨੂੰ ਸਦਮਾ, ਮਾਮਾ ਜੀ ਸਵਰਨ ਸਿੰਘ ਮੋਂਗੀਆ ਗੁਜ਼ਰੇ

Doaba

ਅੱਜ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ : ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ

October 07, 2024 04:13 PM
SehajTimes
ਹੁਸ਼ਿਆਰਪੁਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਖਾਸ ਕਰੀਬੀ ਵਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਲਾਹਕਾਰ ਨਿਯੁਕਤ ਕਰਨ ਨਾਲ ਪੰਜਾਬ ਦੇ ਮੁੱਖ ਮੰਤਰੀ ਕਠਪੁਤਲੀ ਬਣ ਕੇ ਰਹਿ ਗਏ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਕਦੀ ਵੀ ਬਦਲਿਆ ਜਾ ਸਕਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ( ਸ਼ਹਿਰੀ ) ਨੇ ਪੱਤਰਕਾਰਾਂ ਨਾਲ ਕੀਤਾ ਉਹਨਾਂ ਕਿਹਾ ਕਿ  
ਪੰਜਾਬ ਦੀ ਤਰਸਯੋਗ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਪੰਚਾਇਤੀ ਚੋਣਾਂ ਵਿੱਚ ਕਾਨੂੰਨ ਵਿਵਸਥਾ ਤੇ ਗੈਂਗਸਟਰ ਭਾਰੀ ਪੈ ਰਹੇ ਹਨ ਅਤੇ ਆਮ ਆਦਮੀ ਪਾਰਟੀ ਗੈਂਗਸਟਰਬਾਦ ਦੇ ਬਲ ਤੇ ਲੋਕਤੰਤਰ ਨੂੰ ਚੁਣੌਤੀ ਦੇ ਰਹੇ ਹਨ। ਪਿੰਡਾਂ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾ ਵਿੱਚ ਆਪਣੇ ਮਨਮਾਨੇ ਵਿਅਕਤੀ ਨੂੰ ਜਿਤਾਉਣ ਦੇ ਲਈ ਜਿੱਤਣ ਵਾਲਿਆਂ ਨੂੰ ਚੋਣ ਨਾ ਲੜਨ ਦੇ ਹੁਕਮ ਵੀ ਦਿੱਤੇ ਜਾ ਰਹੇ ਹਨ। ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਸਨੈਚਰ ਜਿੱਥੇ ਚਾਹੇ ਉਥੇ ਵਾਰਦਾਤ ਕਰ ਰਹੇ ਹਨ ਹਰ ਪਾਸੇ ਗੈਂਗਸਟਰਾ ਦੇ ਸਹਿਮ ਨਾਲ ਪਬਲਿਕ ਸਹਿਮੀ ਹੋਈ ਹੈ ਉਹਨਾਂ ਕਿਹਾ ਕਿ ਪੁਲਿਸ ਜਗ੍ਹਾ-ਜਗ੍ਹਾ ਤੇ ਨਾਕੇ ਲਗਾ ਕੇ ਚੈਕਿੰਗ ਕਰ ਰਹੀ ਹੈ ਅਤੇ ਚਲਾਨ ਕੱਟ ਰਹੀ ਹੈ ਪਰ ਚਿੱਟੇ ਦੇ ਸੁਦਾਗਰਾਂ ਵੱਲ ਨੂੰ ਮੂੰਹ ਨਹੀਂ ਕਰ ਰਹੀ ਥਾਂ ਥਾਂ ਤੇ ਚਿੱਟੇ ਦੇ ਨਸ਼ੇ ਨਾਲ ਨੌਜਵਾਨਾਂ ਦੀਆ ਮੌਤਾਂ ਹੋ ਰਹੀਆਂ ਹਨ ਅਤੇ ਪੰਜਾਬ ਦੇ ਹਾਲਾਤ ਦਿਨੋ ਦਿਨੀ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ ! ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਨਾਜ਼ੁਕ ਦੌਰ ਵਿੱਚ ਪੁੱਜ ਗਏ ਹਨ ਇਸ ਕਰਕੇ ਹੁਣ ਸਰਕਾਰ ਨੂੰ ਲੋਕਤਾਂਤਰਿਕ ਸਰਕਾਰ ਨਹੀਂ ਕਿਹਾ ਜਾ ਸਕਦਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਇਹ ਜਾਣ ਗਏ ਹਨ ਕਿ ਆਉਣ ਵਾਲੀਆਂ ਚੋਣਾ ਉਨ੍ਹਾਂ ਤੇ ਬਹੁਤ ਹੀ ਬੁਰੀ ਤਰ੍ਹਾਂ ਭਾਰੀ ਪੈਣ ਵਾਲੀਆਂ ਹਨ ਜਿਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਦਖਲ-ਅੰਦਾਜ਼ੀ ਸ਼ੁਰੂ ਹੋ ਗਈ ਹੈ।

Have something to say? Post your comment

 

More in Doaba

ਆਪ ਫੇਲ ਤੇ ਭਾਜਪਾ ਪੰਜਾਬ ਤੋਂ ਕਿਸਾਨੀ ਅੰਦੋਲਨ ਦਾ ਬਦਲਾ ਲੈ ਰਹੀ : ਲਾਲੀ ਬਾਜਵਾ

ਵਿਧਾਇਕ ਬੱਗਾ ਨੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਸੰਤੋਖ ਨਗਰ ਅਤੇ ਸਰਦਾਰ ਨਗਰ ਵਿੱਚ ਦੋ ਟਿਊਬਵੈਲ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਦੋਹਰਾ ਕਤਲ : ਪੁਲਿਸ ਵਲੋਂ ਚਾਰ ਟੀਮਾਂ ਦਾ ਗਠਨ, ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ : ਐਸ.ਐਸ.ਪੀ. ਸੁਰੇਂਦਰ ਲਾਂਬਾ

ਸ਼੍ਰੀ ਗੁਰੂ ਰਾਮਦਾਸ ਜੀ ਦੇ 490 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਕੀਰਤਨ ਸਮਾਗਮ ਕਰਵਾਇਆ

ਜਿਲ੍ਹਾ ਲੋਕ ਸੰਪਰਕ ਵਿਭਾਗ ਅਫ਼ਸਰ ਪ੍ਰਭਦੀਪ ਸਿੰਘ ਨੱਥੂਵਾਲ ਨੂੰ ਸਦਮਾ, ਭਰਾ ਦਾ ਦਿਹਾਂਤ

ਗੋਲਡਨ ਐਜੂਕੇਸ਼ਨਸ ਸੰਸਥਾ ਨੇ ਲਗਵਾਇਆ ਓਪਨ ਵਰਕ ਪਰਮਿੰਟ

ਕੇਰਲ ਤੋ ਆਈ  ਸਾਈਕਲ ਯਾਤਰਾ ਦਾ ਫਿਟ ਬਾਇਕਰ ਕਲੱਬ ਦੇ ਪ੍ਰਧਾਨ  ਪਰਮਜੀਤ ਸੱਚਦੇਵਾ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ 

ਭਰੂਣ ਹੱਤਿਆ,ਗੰਦਗੀ ਅਤੇ ਭ੍ਰਿਸਟਾਚਾਰ ਵਰਗੀਆ ਬੁਰਾਈਆ ਨੂੰ  ਸਾਨੂੰ ਜੜ ਤੋ ਹੀ ਪੁੱਟਣਾ ਚਾਹੀਦਾ ਹੈ : ਡਾ ਜਮੀਲ ਬਾਲੀ 

ਸੱਚਦੇਵਾ ਸਟਾਕਸ ਸਾਈਕਲੋਥਾਨ ਵਿੱਚ ਹਰ ਵਰਗ ਦਰਜ ਕਰਾਵੇ ਸ਼ਮੂਲੀਅਤ : ਸੱਚਦੇਵਾ

ਸਪੈਸ਼ਲ ਬੱਚਿਆਂ ਨੇ ਵੁੱਡਲੈਂਡ ਸਕੂਲ ’ਚ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ